ਸਾਊਦੀ ਅਰਬ ‘ਚ ਹੱਜ ਕਰਨ ਗਏ ਤੇ ਐਕਸੀਡੈਂਟ ਰਾਹੀਂ ਮਰਨ ਵਾਲੇ 40 ਭਾਰਤੀ ਮੁਸਲਮ ਹਾਜੀਆਂ ਦੇ ਪਰਿਵਾਰਾਂ ਨੂੰ ਸਰਕਾਰ ਦੇਵੇ 10-10 ਲੱਖ ਦਾ ਮੁਆਵਜ਼ਾ-ਏਆਈਐਸਐਸਐਫ ( ਖਾਲਸਾ )

ਗੁਰਦਾਸਪੁਰ

ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ)– ਕਦੇ ਕਦੇ ਇਨਸਾਨ ਨੂੰ ਰੱਬ ਦਾ ਨਾਂ ਲੈਣਾ ਜਾ ਅੰਨੀ ਸ਼ਰਧਾ ਦੀਆਂ ਯਾਤਰਾਵਾਂ ਜਾਨ ਗੁਵਾਉਣ ਤੱਕ ਪਹੁੰਚਾ ਦੇਂਦੀਆਂ ਹਨ ਅਤੇ ਅਜਿਹੀ ਘਟਨਾ ਹੈਦਰਾਬਾਦ ਤੋਂ ਅੱਲ੍ਹਾ ਦਾ ਹੱਜ ਕਰਨ ਸਾਊਦੀ ਅਰਬ ਜਾਂ ਰਹੇ 40 ਮੁਸਲਮਾਨ ਹਾਜੀਆਂ ਦੀ ਬੱਸ ਟਰਾਲੀ ਦੀ ਭਿਆਨਕ ਟੱਕਰ ਨਾਲ ਮੌਤ ਦਾ ਪਤਾ ਲੱਗਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਹੈਦਰਾਬਾਦ ਦੇ 40 ਭਾਰਤੀ ਮੁਸਲਮਾਨਾਂ ਦੀ ਮੌਤ ਤੇ ਢੂੰਡੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਜਿਥੇ ਮਿਰਤਕਾਂ ਦੇ ਪ੍ਰਵਾਰਾਂ ਨਾਲ ਗਹਿਰਾ ਦੁੱਖ ਪ੍ਰਗਟ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਭਾਰਤ ਸਰਕਾਰ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਢੁਕਵੀਂ ਮਦਦ ਕਰੇ ਅਤੇ ਸਾਊਦੀ ਅਰਬ ਅਧਿਕਾਰੀਆਂ ਨਾਲ ਵੀ ਤਾਲਮੇਲ ਕਰਕੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕਰੇ ਤਾਂ ਕਿ ਲੋਕਾਂ ਨੂੰ ਇਸ ਘਟਨਾ ਸਬੰਧੀ ਸਾਰਾ ਪਤਾ ਲੱਗ ਸਕੇ ਦੇ ਨਾਲ ਨਾਲ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਇਨਸਾਨ ਨੂੰ ਆਪਣੇ ਘਰ ਵਿਚ ਰਹਿ ਕੇ ਨੇਕ ਕੰਮ ਕਰਨ ਦੇ ਨਾਲ ਨਾਲ ਰੱਬ ਦਾ ਨਾਂ ਜਪਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਅਜਿਹੀਆਂ ਵਿਖਾਵੇ ਦੀਆਂ ਯਾਤਰਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਰਤ ਤੋਂ ਸਾਊਦੀ ਅਰਬ ‘ਚ ਹੱਜ ਕਰਨ ਗਏ 40 ਮੁਸਲਮਾਨਾਂ ਦੀ ਇੱਕ ਟਰਾਲੇ ਨਾਲ ਆਹਮੋ ਸਾਹਮਣੇ ਟੱਕਰ ਹੋਣ ਨਾਲ ਮੌਤ ਤੇ ਗਹਿਰ

Leave a Reply

Your email address will not be published. Required fields are marked *