ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ)– ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੱਲ ਹੋਣ ਦੀ ਬਜਾਏ ਦਿਨੋਂ ਦਿਨ ਗੁੱਜਲਦਾਰ ਜਾ ਰਿਹਾ ਹੈ ਅਤੇ ਬੀਤੇ 10 ਨਵੰਬਰ ਨੂੰ ਯੂਨੀਵਰਸਿਟੀ ਬਚਾਊ ਦੇ ਸੱਦੇ ਤੇ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਹਰ ਵਰਗ ਦੇ ਲੋਕਾਂ, ਸਿਆਸੀਆਂ ਤੇ ਨਿਹੰਗ ਸਿੰਘਾਂ ਨੇ ਸੁਰੱਖਿਆ ਬਲਾਂ ਦੀਆਂ ਸਾਰੀਆਂ ਰੋਕਾਂ ਤੇ ਯੂਨੀਵਰਸਿਟੀ ਦੇ ਗੇਟ ਤੋੜ ਕੇ ਅੰਦਰ ਜਾਣ ਦੇ ਨਾਲ ਨਾਲ ਸੁਰੱਖਿਆ ਬਲਾਂ ਨਾਲ ਧੱਕਾ ਮੁੱਕੀ, ਵਿਦਿਆਰਥੀ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਅਤੇ ਵਾਇਸ ਚਾਂਸਲਰ ਦੇ ਭਰੋਸਾ ਦੇਣ ਦੇ ਬਾਵਜੂਦ ਸੈਨੇਟ ਚੋਣਾਂ ਦਾ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ ਸਗੋਂ 10 ਤਰੀਕ ਇਕੱਠ ਵਿੱਚ ਜਬਰੀ ਸ਼ਮੂਲੀਅਤ ਕਰਨ ਸੁਰੱਖਿਆ ਬਲਾਂ ਨਾਲ ਧੱਕਾ ਮੁੱਕੀ ਕਰਨ ਵਾਲਿਆਂ ਤੇ ਪ੍ਰਚਾ ਦਰਜ਼ ਕੀਤਾ ਗਿਆ ਹੈ ਜਦੋਂ ਕਿ ਇਸ ਦੇ ਵਿਰੋਧ ‘ਚ ਯੂਨੀਵਰਸਿਟੀ ਬਚਾਊ ਮੋਰਚੇ ਦੇ ਆਗੂਆਂ ਨੇ ਪ੍ਰੀਖਿਆਵਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਸੈਨਿਟ ਚੋਣਾਂ ਕਰਵਾਉਣ ਤੱਕ ਮੁਕੰਮਲ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵਲੋਂ ਚੰਡੀਗੜ੍ਹ ਬਚਾਊਂ ਮੋਰਚੇ ਦੇ ਆਗੂਆਂ ਦੇ ਸੱਦੇ ਤੇ 10 ਨਵੰਬਰ ਦੇ ਇਕੱਠ ‘ਚ ਸ਼ਾਮਲ ਹੋਣ ਨੇ ਪ੍ਰਚੇ ਦਰਜ਼ ਕਰਨ ਵਾਲ਼ੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਯੂਨੀਵਰਸਿਟੀ ਬਚਾਊ ਮੋਰਚਾ ਦੇ ਵਿਦਿਆਰਥੀਆਂ ਵੱਲੋਂ ਪ੍ਰਿਖਿਆਵਾਂਂ ਦਾ ਬਾਈਕਾਟ ਤੇ ਸੈਨਿਟ ਚੋਣਾਂ


