ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਅੱਜ ਪੁਰਾਣੀ ਤਹਿਸੀਲ ਗੁਰਦਾਸਪੁਰ ਕੰਪਲੈਕਸ ਵਿਖੇ ਸਮੂਹ ਵਸੀਕਾ ਨਵੀਸ ਅਤੇ ਸਬੰਧਤ ਲੋਕਾਂ ਨੂੰ ਮਿਲਣ ਵਾਲੀਆਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਦੇ ਦਸਤਾਵੇਜ ਤਿਆਰ ਕਰਨ ਵਾਲੇ ਦੁਕਾਨਦਾਰਾਂ ਨੇ ਮਿਲ ਕੇ ਚਾਹ ਪਕੌੜਿਆ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਤਹਿਸੀਲਦਾਰ ਗੁਰਦਾਸਪੁਰ ਰਾਜਵਿੰਦਰ ਕੌਰ, ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ, ਕਾਨੂੰਨਗੋ ਨੰਦ ਲਾਲ, ਬਲਕਾਰ ਸਿੰਘ ਤੋਂ ਇਲਾਵਾ ਸਮੂਹ ਪਟਵਾਰੀਆਂ ਨੇ ਇਸ ਲੰਗਰ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਵਸੀਕਾ ਨਵੀਸ ਅਮਰੀਕ ਸਿੰਘ ਬਾਜਵਾ, ਐਡਵੋਕੇਟ ਵਿਜੈ ਕੁਮਾਰ ਗੂਲੇਰੀਆ, ਜੋਗਿੰਦਰ ਪਾਲ, ਬਲਕਾਰ ਸਿੰਘ, ਯਸ਼ਪਾਲ ਸਿੰਘ, ਸੁਰਜੀਤ ਲਾਲ, ਐਡਵੋਕੇਟ ਸੁਰਜੀਤ ਸਿੰਘ, ਮਨੋਹਰ ਲਾਲ, ਅਰਜਨ ਸਿੰਘ, ਨਰਿੰਜਣ ਸਿੰਘ, ਸੁਰਿੰਦਰ ਸਿੰਘ, ਪਰਮਿੰਦਰ ਸਿੰਘ ਕਾਹਲੋਂ ਆਦਿ ਨੇ ਦੱਸਿਆ ਕਿ ਇਹ ਸੇਵਾ ਹਰ ਸਾਲ ਦੇ ਆਮਦ ਦੇ ਪਹਿਲੇ ਦਿਨ੍ਹ ਸਮੁੱਚੀ ਮਾਨਵਤਾ ਦੀ ਤੰਦਰੁਸਤੀ ਲਈ ਅਰਦਾਸ ਕਰਕੇ ਚਾਹ ਪਕੌੜਿਆ ਦਾ ਲੰਗਰ ਲਗਾਇਆ ਜਾਂਦਾ ਹੈ ਤਾਂ ਜੋ ਨਵਾਂ ਸਾਲ ਲੋਕਾਂ ਲਈ ਖੁਸ਼ਹਾਲੀ ਲੈ ਕੇ ਆਵੇ।