ਗੁਰਦਾਸਪੁਰ, 18 ਜਨਵਰੀ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਸਬ ਅਰਬਨ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੂੰ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ ਜੌੜਾ ਛੱਤਰਾਂ ਲਾਈਨ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ | ਇਸ ਕਾਰਨ 132 ਕੇ.ਵੀ ਸ/ਸ) ਤੋਂ ਚੱਲਦੀ 66 ਕੇ.ਵੀ ਪੁੱਡਾ ਕਲੋਨੀ ਬਟਾਲਾ ਰੋਡ, 66 ਕੇ.ਵੀ ਇੰਪੂਰਵਮੈਂਟ ਟਰੱਸਟ ਕਲੋਨੀ ਤਿੱਬੜੀ ਰੋਡ, 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ ਗੋਲ ਮੰਦਰ ਫੀਡਰ ਦੀ ਬਿਜਲੀ ਸਪਲਾਈ 18 ਜਨਵਰੀ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ | ਇਸ ਕਾਰਨ ਇੰਨ੍ਹਾਂ ਫੀਡਰਾਂ ਦੇ ਅਧੀਨ ਆਉਂਦਾ ਏਰੀਆ 11 ਕੇ.ਵੀ ਪੁੱਡਾ 1 ਅਤੇ 2, ਨਿਊ ਬਟਾਲਾ ਰੋਡ, ਨਿਊ ਗੀਤਾ ਭਵਨ, ਕਾਹਨੂੰਵਾਨ ਚੌਂਕ ਤੋਂ ਲੈ ਕੇ ਬਾਈਪਾਸ ਤੱਕ, ਔਲਡ ਏਜ ਹੋਮ, ਮੈਰੀਟੋਰੀਅਸ ਸਕੂਲ, ਸ੍ਰੀ ਰਾਮ ਸ਼ਰਨਮ ਕਲੋਨੀ, ਮੇਹਰ ਚੰਦ ਰੋਡ, ਤਿੱਬੜੀ ਰੋਡ, ਹਨੂੰਮਾਨ ਚੌਂਕ ਤੋਂ ਲੈ ਕੇ ਬੱਸ ਸਟੈਂਡ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ |


