ਗੁਰਦਾਸਪੁਰ, 22 ਅਗਸਤ(ਸਰਬਜੀਤ ਸਿੰਘ)–ਛੇਵੀਂ ਪਾਤਸ਼ਾਹੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਗੁਰਸਰ ਸੈਫਲਾ ਬਾਦ ਦੇ ਮੁਖੀ ਸੰਤ ਮਹਾਂਪੁਰਸ਼ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ’ਚ ਤਨੋਂ ਮਨੋਂ ਪੰਥਕ ਸੇਵਾਵਾਂ ਨਿਭਾਉਣ ਵਾਲੇ ਮਹਾਂਪੁਰਸ਼ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਵੱਲੋਂ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਡੇਰਾ ਭਾਈ ਹਰਿ ਜੀ ਖੁਖਰੈਣ ਦੇ ਵੱਡੇ ਦਰਬਾਰ ਸਾਹਿਬ ਦੀ ਕਾਰਸੇਵਾ ਅਰੰਭ ਕਰ ਦਿੱਤੀ ਗਈ ਹੈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੀ ਚੱਲ ਰਹੀ ਕਾਰਸੇਵਾ ਵਿਚ ਤਨੋਂ ਮਨੋਂ ਅਤੇ ਧਨੋ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ ਦਮਦਮੀ ਟਕਸਾਲ ਦੇ ਮਹਾਂਪੁਰਸ਼ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਵੱਡੇ ਦਰਬਾਰ ਸਾਹਿਬ ਦੀ ਕਾਰਸੇਵਾ ਲਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਲੈਣ ਹਿੱਤ ਰੱਖੇਂ ਧਾਰਮਿਕ ਸਮਾਗਮ’ ਬੋਲਦਿਆਂ ਕੀਤਾ, ਬਾਬਾ ਜੀ ਸਪਸ਼ਟ ਕੀਤਾ ਇਸ ਅਸਥਾਨ ਤੇ ਗੁਰੂ ਸਾਹਿਬਾਨਾਂ ਨਾਲ ਸਾਰੇ ਗੁਰਪੁਰਬ ਮਨਾਉਣ ਦੇ ਨਾਲ ਨਾਲ ਹਰ ਸੰਗਰਾਂਦ ਤੇ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ,ਅਤੇ ਸੰਗਤਾਂ ਦੀ ਮੰਗ ਸੀ, ਕਿ ਸ਼ਰਧਾਵਾਨ ਸੰਗਤਾਂ ਦੀ ਵੱਡੀ ਗਿਣਤੀ ਕਰਕੇ ਵੱਡੇ ਦਰਬਾਰ ਸਾਹਿਬ ਦੀ ਕਾਰਸੇਵਾ ਅਰੰਭ ਕੀਤੀ ਜਾਵੇ, ਜਿਸ ਮੰਗ ਨੂੰ ਮੁੱਖ ਰੱਖਦਿਆਂ ਬਾਬਾ ਅਮਰੀਕ ਸਿੰਘ ਜੀ ਵੱਲੋਂ ਇਹ ਸੇਵਾ ਅਰੰਭ ਕਰ ਦਿੱਤੀ ਗਈ ਹੈ ਅਤੇ ਨਿਸ਼ਾਨ ਸਾਹਿਬ ਵੀ ਉੱਚਾ ਕੀਤਾ ਜਾਵੇ ਗਾ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਸ਼ਰਧਾ ਭਾਵਨਾਵਾਂ ਨਾਲ ਜਿਥੇ ਮਾਇਆ ਦੀ ਸੇਵਾ ਕਰ ਰਹੀਆਂ ਹਨ ਉਥੇ ਕਾਰਸੇਵਾ ਵਿਚ ਯੋਗਦਾਨ ਪਾ ਰਹੀਆਂ ਹਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਵੱਲੋਂ ਅਰੰਭ ਕੀਤੀ ਸੇਵਾ ਦੀ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਸੇਵਾ ਕਰਨ ਦੀ ਮੰਗ ਕੀਤੀ ਇਸ ਮੌਕੇ ਤੇ ਕੀਰਤਨ ਵੀ ਕਰਵਾਇਆ ਗਿਆ ਅਤੇ ਲੰਗਰ ਅਟੁੱਟ ਵਰਤਾਏ ਗਏ। ਭਾਈ ਖਾਲਸਾ ਨੇ ਦੱਸਿਆ ਇਹ ਸੇਵਾ ਦਿਨ ਰਾਤ ਨਰੰਤਰ ਜਾਰੀ ਰਹੇਗੀ ਅਤੇ ਸੰਗਤਾਂ ਲਈ ਤਰਾਂ ਤਰਾਂ ਲੰਗਰ ਆਦਿ ਰੋਜ਼ਾਨਾ ਜਾਰੀ ਰਹਿਣਗੇ ਇਹ ਅਸਥਾਨ ਕਪੂਰਥਲਾ ਸ਼ਹਿਰ ਤੋਂ ਸੁਲਤਾਨਪੁਰ ਲੋਧੀ ਰੋੜਤੇ ਭਵਾਨੀਪੁਰ ਅੱਡੇ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ