ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸਬੰਧੀ ਸਾਵਧਾਨੀਆਂ ਵਰਤਣ ਲਈ ਕੀਤਾ ਜਾਗਰੂਕ

ਗੁਰਦਾਸਪੁਰ

ਗੁਰਦਾਸਪੁਰ,13 ਅਗਸਤ (ਸਰਬਜੀਤ ਸਿੰਘ) ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ  ਜਾਗਰੂਕ ਕਰਦਿਆਂ ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੈ ਦੱਸਿਆ ਕਿ  ਲੰਪੀ ਸਕਿਨ ਗਊਆਂ ਅਤੇ ਮੱਝਾਂ ਦਾ ਇੱਕ ਛੂਤ ਦਾ ਰੋਗ ਹੈ । ਇਹ ਬਿਮਾਰੀ ਗਊਆਂ ਅਤੇ ਮੱਝਾਂ ਵਿੱਚ ਮੱਖੀਆਂ /ਮੱਛਰਾਂ /ਚਿੱਚੜਾਂ ਦੁਆਰਾ ਫੈਲਦੀ ਹੈ । ਪ੍ਰਭਾਵਿਤ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਕੀਤੀ ਜਾਵੇ । ਬਿਮਾਰ ਪਸ਼ੂਆਂ ਦੇ ਇਲਾਜ ਲਈ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕੀਤਾ ਜਾਵੇ । ਇਸ ਬਿਮਾਰੀ ਨਾਲ ਪਸ਼ੂਆਂ ਵਿੱਚ ਬੁਖਾਰ ਅਤੇ ਚਮੜੀ ਤੇ ਧੱਫੜ ਹੋ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਜਿਵੇ ਮਰੇ ਹੋਏ ਜਾਨਵਰ ਨੂੰ  ਦਬਾਉਣ ਲਈ ਪੁੱਟਿਆ ਟੋਆ ਅਬਾਦੀ ਅਤੇ ਪਾਣੀ ਦੀ ਸਰੋਤ ਤੋ ਘੱਟੋ ਘੱਟ 250 ਮੀਟਰ ਦੂਰ ਹੋਵੇ । ਪਸ਼ੂ ਨੂੰ ਟੋਏ ਵਿਚ ਦਬਾਉਣ ਉਪਰੰਤ ਘੱਟੋ ਘੱਟੋ 3 ਫੁੱਟ   ਮਿਟੀ ਉੱਪਰ ਪਾਈ ਜਾਣੀ ਚਾਹੀਦੀ ਹੈ। ਤੰਦਰੁਸਤ ਗਊਆਂ ਨੂੰ ਗੋਟ ਪੌਕਸ ਵੈਕਸੀਨ ਲਗਾਉਣੀ  ਯਕੀਨੀ ਬਣਾਈ ਜਾਵੇ, ਪਸ਼ੂ ਵਿਚ ਬਿਮਾਰੀ ਦੇ ਲੱਛਣ ਪਾਏ ਜਾਣ ਤੋ ਬਾਅਦ ਬਿਮਾਰ ਪਸ਼ੂ ਨੂੱ ਅਲੱਗ ਕਰੋ, ਪਸ਼ੂਆਂ ਦੀ ਦੇਖ ਭਾਲ ਕਰਨ ਵਾਲੇ ਕਾਮੇ ਆਪਣੀ ਸਫਾਈ ਵੱਲ ਵਿਸ਼ੇਸ ਧਿਆਨ ਦੇਣ, ਦੁੱਧ ਚੰਗੀ ਤਰਾਂ ਉਬਾਲ ਕੇ ਪੀਓ, ਇਹ ਬਿਮਾਰੀ ਮਨੁੱਖਹ ਵਿਚ ਨਹੀ ਫੈਲਦੀ, ਟੌਏ ਦਾ ਅਕਾਰ 8*7 ਫੁੱਟ ਅਤੇ ਘੱਟੋ ਘੱਟ 6 ਫੁੱਟ ਡੂੰਘਾ ਹੋਣਾ ਚਾਹੀਦਾ ਹੈ ਅਤੇ ਪਸ਼ੂ ਦੀ ਲਾਸ਼ ਦੇ ਹੇਠਾ ਅਤੇ ਉੱਪਰ ਘੱਟੋ-ਘੱਟ 2 ਇੰਚ ਚੂਨੇ ਦੀ ਪਰਤ ਹੋਣੀ ਚਾਹੀਦੀ ਹੈ ।

 ਪਸ਼ੂ ਪਾਲਕ, ਪਸ਼ੂਆਂ ਦੀ ਲੰਪੀ ਸਕਿਨ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਗੁਰਦਾਸਪੁਰ, ਡਾ : ਸ਼ਾਮ ਸਿੰਘ 98146-85348, ਤਹਿਸੀਲ ਸੀ ਵੀ ਐਚ ਬਟਾਲਾ 99154-52521  ਅਤੇ ਦੀਨਾਨਗਰ 98154-64072 ਨਾਲ ਸੰਪਰਕ ਕਰ ਸਕਦੇ ਹਨ। 

Leave a Reply

Your email address will not be published. Required fields are marked *