ਇੰਝ ਨਹੀਂ ਕਰਦੇ ਸ਼ੇਰਾ ਦੇ ਪੁੱਤ-ਮਜੀਠੀਆ

ਪੰਜਾਬ

ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)–ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸਾਬਕਾ ਮੰਤਰੀ, ਯੂਥ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਜਦੋਂ ਉਹ ਸਾਢੇ 5 ਮਹੀਨੇ ਬਾਅਦ ਜੇਲ ਚੋਂ ਬਾਹਰ ਆਏ ਤਾਂ ਸ਼ਾਮ ਨੂੰ ਆਪਣੇ ਘਰ ਆਪਣੇ ਪਰਿਵਾਰ ਨੂੰ ਮਿਲੇ ਤਾਂ ਉਸ ਸਮੇਂ ਬਹੁਤ ਖੁਸ਼ੀ ਦਾ ਮਾਹੌਲ ਸੀ। ਉਨਾਂ ਦੇ ਦੋਵਾਂ ਬੱਚਿਆ ਨੇ ਆਪਣੇ ਪਿਤਾ ਨੂੰ ਘੁੱਟ ਕੇ ਜੱਫੀ ਪਾਈ ਤਾਂ ਉਹ ਭਾਵੁਕ ਹੋ ਗਏ ਤਾਂ ਮਜੀਠੀਆ ਨੇ ਕਿਹਾ ਕਿ ਇੰਝ ਨਹੀਂ ਕਰਦੇ ਸ਼ੇਰਾ ਦੇ ਪੁੱਤ। ਇਸ ਤੋਂ ਬਾਅਦ ਉਹ ਆਪਣੀ ਪਤਨੀ ਗੁਨੀਵ ਕੌਰ ਤੇ ਭੈਣ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਨੂੰ ਵੀ ਮਿਲੇ। ਅਜਿਹਾ ਸੀਨ ਦੇਖ ਕੇ ਹਜਾਰਾਂ ਦੀ ਗਿਣਤੀ ਵਿੱਚ ਉਨਾਂ ਦੇ ਸਮਰਥੱਕਾ ਅਤੇ ਸਿਕਿਉਰਿਟੀ ਗਾਰਡ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਝੂ ਵਗ ਰਹੇ ਸਨ।

Leave a Reply

Your email address will not be published. Required fields are marked *