ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੌਰੀ ਦੇ ਦਿਸ਼ਾ-ਨਿਰਦੇਸ਼ ’ਤੇ ਜੇਲ ਵਿੱਚੋਂ ਨਸ਼ਾ, ਨਜਾਇਜ ਮੋਬਾਇਲ ਫੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੇ ਚੱਲਦਿਆ ਅੱਜ ਉਸ ਵੇਲੇ ਸਿਟੀ ਪੁਲਸ ਨੂੰ ਕਾਮਯਾਬੀ ਮਿਲੀ ਜਦੋਂ ਕੇਂਦਰੀ ਜੇਲ ਗੁਰਦਾਸਪੁਰ ਵਿੱਚੋਂ ਫੋਨ ਸਮੇਤ ਬੈਟਰੀ, ਇੱਕ ਚਾਰਜਰ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ 10 ਅਗਸਤ ਨੂੰ ਵਾਰਡਰ ਜਸਮੀਤ ਸਿੰਘ ਜਿਸਦੀ ਡਿਊਟੀ 6 ਤੋਂ 12 ਵਜੇ ਤੱਕ ਬੈਰਕ ਨੰਬਰ 4 ਵਿੱਚ ਸੀ। ਵਾਰਡਰ ਜਸਮੀਤ ਸਿੰਘ ਵੱਲੋਂ ਬੈਰਕ ਦੀ ਸਰਚ ਦੌਰਾਨ ਇੱਕ ਲਵਾਰਿਸ ਫੋਨ ਸਮੇਤ ਬੈਟਰੀ, ਇੱਕ ਚਾਰਜਰ ਮਾਰਕਾ ਏ.ਸੀ.ਈ ਕੰਪਨੀ ਬਿਨਾ ਸਿੰਮ ਕਾਰਡ ਬਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜੇਲ ਦੇ ਸਹਾਇਕ ਸੁਪਰਡੈਂਟ ਸਲਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਪੱਤਰ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।


