ਬਟਾਲਾ, ਗੁਰਦਾਸਪੁਰ , 9 ਅਗਸਤ (ਸਰਬਜੀਤ ਸਿੰਘ)– ਸਰਕਾਰੀ ਪ੍ਰਾਇਮਰੀ ਸਕੂਲ, ਸੈਦਪੁਰ ਕਲਾਂ ਵਲੋਂ “ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਬਾਲ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਿਵਲ ਡਿਫੈਂਸ ਬਟਾਲਾ ਵਲੋ ਹਰਬਖਸ਼ ਸਿੰਘ ਤੇ ਹਰਪ੍ਰੀਤ ਸਿੰਘ, ਮਨਦੀਪ ਸਿੰਘ, ਮੁੱਖ ਅਧਿਆਪਕ ਸੁਖਬੀਰ ਕੌਰ, ਰਾਜਬੀਰ ਕੌਰ, ਨਵਦੀਪ ਕੌਰ ਤੇ ਵਿਦਿਆਰਥੀਆਂ ਸਮੇਤ ਉਹਨਾਂ ਦੇ ਮਾਤਾ ਪਿਤਾ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਇਸ ਮੌਕੇ ਹਰਬਖਸ਼ ਸਿੰਘ ਵਲੋ ਸਿਵਲ ਡਿਫੈਂਸ ਦੇ ਉਦੇਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਵੇ ਕਿ ਲੋਕਾਂ ਦੀ ਜਾਨਾਂ ਨੂੰ ਬਚਾਉਣਾ, ਜਾਇਦਾਦਾਂ ਦੇ ਨੁਕਸਾਨ ਨੂੰ ਘੱਟ ਕਰਨਾ, ਸਨਅੱਤਾਂ ਵਿਚ ਪਈਆਂ ਰੁਕਾਵਟਾਂ ਦੂਰ ਕਰਕੇ ਚਾਲੂ ਰੱਖਣਾ ਤੇ ਲੋਕਾਂ ਦਾ ਮਨੋਬਲ ਉਚਾ ਰੱਖਣਾ। ਇਸ ਤੋਂ ਅਗੇ ਦਸਿਆ ਕਿ ਕਿਸੇ ਵੀ ਘਟਨਾ ਮੌਕੇ ਡੀ. ਆਰ. ਐਸ. ਹਮੇਸ਼ਾਂ ਯਾਦ ਰੱਖੋ ਕਿ ਡੀ ਤੋਂ ਡੇਂਜਰਸ ਭਾਵ ਖਤਰਾ ਦੇਖਣਾ ਜਿਸ ਨਾਲ ਆਪਣਾ ਨੁਕਸਾਨ ਨਾ ਹੋਵੇ, ਫੇਰ ਆਰ ਤੋਂ ਰਿਸਪਾਉਸ ਭਾਵ ਪੀੜਤ ਦੀ ਸਥਿਤੀ ਬਾਰੇ ਜਾਨਣਾ, ਬਾਅਦ ਵਿਚ ਐਸ ਤੋਂ ਸੈਂਡ ਫਾਰ ਹੈਲਪ ਭਾਵ ਸਮਾਂ ਤੇ ਸਥਿਤੀ ਅਨੁਸਾਰ ਸਹਾਇਤਾ ਕਰਨੀ ਜਾਂ ਪੁਲਿਸ, ਐਬੂਲੈਂਸ ਹੋਰ ਕਿਸੇ ਨੂੰ ਬੁਲਾਉਣਾ। ਨਾਲ ਹੀ ਸੜਣ ਮੌਕੇ, ਕੱਟ ਲੱਗਣ ਤੇ ਫਸਟ ਏਡ ਬਾਕਸ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਵਿਦਿਆਰਥੀਆਂ ਵਲੋ ਕੱਟ ਲੱਗਣ ਮੌਕੇ ਪੱਟੀ ਕਰਕੇ ਡਾਕਟਰ ਵੱਲ ਜਾਣਾ, ਦੀ ਪੇਸ਼ਕਾਰੀ ਵੀ ਕੀਤੀ ਗਈ
ਇਸ ਮੌਕੇ ਹਰਪ੍ਰੀਤ ਸਿੰਘ ਵਲੋ ਰਾਸ਼ਟਰੀ ਸਹਾਇਤਾ ਨੰਬਰ 112 ਬਾਰੇ ਦਸਦੇ ਹੋਏ ਕਿਹਾ ਕਿ ਹਮੇਸ਼ਾ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਹਾਇਤਾ ਸਮੇਂ ਸਿਰ ਮਿਲ ਸਕੇ। ਜਿਸ ਨਾਲ ਪੀੜਤ ਦੀ ਜਾਨ ਬੱਚ ਸਕਦੀ ਹੈ। ਇਸ ਬਾਲ ਸਭਾ ਦੇ ਆਖਰ ਵਿਚ ਮੁੱਖ ਅਧਿਆਪਕ ਸੁਖਬੀਰ ਕੌਰ ਤੇ ਸਮਾਜ ਸੇਵਕ ਕੁਲਦੀਪ ਸਿੰਘ ਵਲੋ ਭਰੋਸਾ ਦਿੱਤਾ ਕਿ ਸਾਰੇ ਵਿਦਿਆਰਥੀਆਂ ਨੂੰ ਫਸਟ ਏਡ ਕਿਟਾਂ ਵੰਡੀਆਂ ਜਾਣਗੀਆਂ ਨਾਲ ਹੀ ਸਕੂਲ ਸਲਾਨਾ ਸਮਾਰੋਹ ਵਿਚ “ਆਫਤ ਪ੍ਰਬੰਧਕ ਜਾਗਰੂਕਰਤਾ”ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ। ਆਖਰ ਵਿਚ ਕੁਲਬੀਰ ਸਿੰਘ, ਜਸਲੀਨ ਸਿੰਘ, ਕੁਲਦੀਪ ਕੌਰ ਤੇ ਸੁਖਬੀਰ ਕੌਰ ਨੂੰ “ਜੀਵਨ ਰਖਿਅਕ ਪ੍ਰਸ਼ੰਸਾ ਪੱਤਰ”ਨਾਲ ਸਨਮਾਨਿਤ ਕੀਤਾ ਗਿਆ। ਹਾਜ਼ਰ ਹੋਰਨਾਂ ਨੂੰ ਕਿਸੇ ਵੀ ਸੰਕਟ ਸਮੇਂ ਪੀੜਤਾਂ ਦੇ ਮਦਦ ਕਰਨ ਲਈ ਪ੍ਰੇਰਤ ਕੀਤਾ।