ਭਾਰਤ ਦੇ ਜਨਤਕ ਖੇਤਰ ਉਪਰ ਅਡਾਨੀਆ,ਅੰਬਾਨੀਆ ਸਮੇਤ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਚੁੱਕਾ -ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਅਤੇ ਏਕਟੂ ਵਲੋਂ ਫਤਿਹਗੜ ਚੂੜੀਆਂ ਵਿਖੇ ਰਾਜਨੀਤਕ ਕਾਨਫਰੰਸ ਕੀਤੀ

ਗੁਰਦਾਸਪੁਰ , 9 ਅਗਸਤ (ਸਰਬਜੀਤ ਸਿੰਘ)— ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਅਤੇ ਏਕਟੂ ਵਲੋਂ ਅੰਗਰੇਜੋ ਭਾਰਤ ਛੱਡੋ ਦੇ 9 ਅਗਸਤ 1942 ਨੂੰ ਦਿਤੇ ਨਾਹਰੇ ਦੇ ਇਤਿਹਾਸਕ ਦਿਨ ਉਪਰ ਕਾਰਪੋਰੇਟੋ ਭਾਰਤ ਛੱਡੋ ਦੇ ਨਾਹਰੇ ਹੇਠ ਦਾਣਾ‌ ਮੰਡੀ ਫਤਿਹਗੜ ਚੂੜੀਆਂ ਵਿਖੇ ਰਾਜਨੀਤਕ ਕਾਨਫਰੰਸ ਕੀਤੀ ਗਈ।ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਆਗੂ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ, ਵਿਜੇ ਕੁਮਾਰ ਸੋਹਲ, ਮੰਗਲ ਸਿੰਘ ਧਰਮਕੋਟ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਭਾਰਤ ਦੇ ਜਨਤਕ ਖੇਤਰ ਉਪਰ ਅਡਾਨੀਆ,ਅੰਬਾਨੀਆ ਸਮੇਤ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਚੁੱਕਾ ਹੈ ਜਿਸ ਕਾਰਨ ਦੇਸ਼ ਵਿਚ ਬੇਰੁਜ਼ਗਾਰੀ, ਨਿਜੀਕਰਣ, ਮਹਿਗਾਈ ਅਤੇ ਲੁੱਟ ਖਸੁੱਟ ਵਿਚ ਬਦਸਤੂਰ ਵਾਧਾ ਹੋ ਰਿਹਾ ਹੈ। ਕਾਨਫਰੰਸ ਵਿੱਚ 16ਨੁਕਾਤੀ ਮਜ਼ਦੂਰਾਂ, ਕਿਸਾਨਾਂ ਮੁਲਾਜ਼ਮਾ‌ ਅਤੇ ਕਿਰਤੀਆਂ ਦੇ ਹਰ ਵਰਗ ਦੀਆਂ ਸਮਸਿਆਵਾਂ ਨੂੰ ਰਖਿਆ ਗਿਆ । ਲਿਬਰੇਸ਼ਨ ਨੇ ਕਿਹਾ ਕਿ ਜੇਕਰ ਜਨਤਾ ਸਾਨੂੰ ਸਤਾ ਵਿੱਚ ਭਾਈਵਾਲ ਬਣਾਉਂਦੀ ਹੈ ਤਾਂ ਮਿਆਰੀ ਰੋਟੀ, ਕੱਪੜਾ, ਮਕਾਨ, ਸੇਹਤ ਅਤੇ ਸਿਖਿਆ ਸਹੂਲਤਾ ਨੂੰ ਹਰ ਇਕ ਲਈ ਯਕੀਨੀ ਬਣਾਇਆ ਜਾਵੇਗਾ। ਸਾਫ਼ ਪਾਣੀ ਅਤੇ ਪ੍ਰਦੂਸ਼ਣ ਰਹਿਤ ਆਲ਼ਾ ਦੁਆਲਾ ਕਾਇਮ ਕੀਤਾ ਜਾਵੇਗਾ। ਬੇਰੁਜ਼ਗਾਰੀ ਦੇ ਖਾਤਮੇ ਲਈ ਹਰ ਇਕ ਲਈ ਲਿਆਕਤ ਮੁਤਾਬਕ ਰੋਜ਼ਗਾਰ ਨੂੰ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ, ਕਾਰਪੋਰੇਟ ਘਰਾਣਿਆਂ ਅਤੇ ਪੂਜੀਪਤੀਆ ਦੀ ਲੁੱਟ ਲਈ ਬਣਾਏ ਗਏ 12 ਘੰਟੇ ਦੇ ਕਨੂੰਨ ਨੂੰ ਵਾਪਸ ਕਰਵਾਉਣ ਲਈ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਪੰਜਾਬ ਦੇ ਦਰਿਆਈ ਪਾਣੀਆਂ ਰੀਪੇਰੀਅਨ ਅਸੂਲ ਮੁਤਾਬਿਕ ਹੱਲ਼ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ ਵਰਗੇ ਸਿਆਸੀ ਮੁੱਦੇ ਹੱਲ ਕਰਨ ਲਈ ਲਿਬਰੇਸ਼ਨ ਯਤਨਸ਼ੀਲ ਰਹੇਗੀ। ਬੰਦ ਪਏ ਵਾਘਾ ਬਾਰਡਰ ਦੇ ਵਪਾਰ ਨੂੰ ਖਲਵਾਉਣ ਲਈ ਯਤਨ ਕੀਤੇ ਜਾਣਗੇ ਤਾਂ ਜੋ ਹਜ਼ਾਰਾਂ ਕਿਰਤੀ ਲੋਕਾਂ ਨੂੰ ਕੰਮ ਮਿਲ ਸਕੇ ਅਤੇ ਕਿਸਾਨਾਂ ਦੀਆਂ ਜਿਨਸਾਂ ਦਾ ਯੋਗ

ਭਾਅ ਮਿਲ ਸਕੇ। ਗੁਰਦੁਆਰਾ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਆਧਾਰਿਤ ਜਾਣਾ ਤੈ ਕਰਨ ਦਾ ‌ਮੁਦਾ ਉਠਾਇਆ ਜਾਵੇਗਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 15 ਅਗਸਤ 2023 ਦੇ ਕੀਤੇ ਏਲਾਨ ਨੂੰ, ਕਿ 2024ਦੇ15ਅਗਸਤ ਤੱਕ ਪੰਜਾਬ ਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ, ਬਿਲਕੁਲ ਝੂਠਾਂ ਦਾਵਾ ਦਸਦਿਆਂ ਲਿਬਰੇਸ਼ਨ ਨੇ ਕਿਹਾ ਕਿ ਹਰ ਰੋਜ਼ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦੀਆਂ ਖਬਰਾਂ ਛਾਇਆ ਹੋ ਰਹੀਆਂ ਹਨ ਅਤੇ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਤੈਸ਼ ਨੈਸ਼ ਹੋ ਚੁੱਕੀ ਹੈ।ਇਸ ਸਮੇਂ ਜੋਤੀ ਸੋਹੀਆਂ ਕਲਾ, ਬਲਜੀਤ ਕੌਰ ਕੋਟ ਮੌਲਵੀ, ਮੋਨਕਾ ਪੱਡਾ ,ਬਲਵਿੰਦਰ ਕੌਰ ਸੰਘੇੜਾ, ਸੁਖਵਿੰਦਰ ਕੌਰ ਮੱਦੀਪੁਰ, ਪਰਮਜੀਤ ਕੌਰ ਮੰਜੀਆਂਵਾਲੀ, ਐਲਸ ਮੰਗੀਆਂ ਖੁਰਦ ,ਸੁਖਜਿਦਰ ਕੌਰ ਬੱਦੋਵਾਲ ਖੁਰਦ, ਰਮਨਦੀਪ ਪਿੰਡੀ ਅਤੇ ਰਜਵੰਤ ਕੌਰ ਸ਼ਾਮਲ ਸਨ

Leave a Reply

Your email address will not be published. Required fields are marked *