ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੇ ਪੰਜਾਬ ਵਿੱਚ 118 ਸਕੂਲਜ ਆਫ ਐਮੀਨੈਂਸ ਅਤੇ 10 ਮੈਰੀਟੋਰੀਅਸ ਸਕੂਲ ਸਫਲਤਾਪੂਰਵਕ ਚੱਲ ਰਹੇ ਹਨ , ਜਿਸ ਤਹਿਤ ਸਕੂਲ ਆਫ ਐਮੀਨੈਂਸ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਮੈਰੀਟੋਰੀਅਸ ਸਕੂਲ ਵਿੱਚ ਕੇਵਲ 11ਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਦਾਖਲਾ ਟੈਸਟ ਰਾਹੀਂ ਚੋਣ ਕੀਤੀ ਜਾਂਦੀ ਹੈ ।ਇਸ ਸਾਲ ਵੀ ਜਿਲੇ ਦੇ ਤਿੰਨ ਸਕੂਲ ਆਫ ਐਮੀਨੈਂਸ ਸਕੂਲ ਆਫ ਐਮੀਨੈਂਸ ਗੁਰਦਾਸਪੁਰ, ਸਕੂਲ ਆਫ ਐਮੀਨੈਂਸ ਬਟਾਲਾ ਅਤੇ ਸਕੂਲ ਆਫ ਐਮੀਨੈਂਸ ਸ੍ਰੀਹਰਗੋਬਿੰਦਰਪੁਰ ਸਾਹਿਬ ਵਿੱਚ ਵੀ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਅਤੇ 01 ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ 11 ਵੀਂ ਜਮਾਤ ਲਈ ਰਜਿਟ੍ਰੇਸ਼ਨ ਦੀ ਸ਼ੁਰੂਆਤ ਮਿਤੀ 03-01-2026 ਤੋਂ ਹੋ ਚੁੱਕੀ ਹੈ ਜਿਸਦੀ ਆਖਰੀ ਮਿਤੀ 20-01-2026 ਹੈ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ, ਸਕੂਲ ਆਫ ਐਮੀਨੈਂਸ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਹਨਾਂ ਸਕੂਲਾਂ ਦਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀ ਵੱਖ-ਵੱਖ ਸਟਰੀਮ ਸਾਇੰਸ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿੱਚ ਦਾਖਲਾ ਲੈਣਗੇ ।
ਜਿਲਾ ਸਿੱਖਿਆ ਅਫਸਰ ਮੈਡਮ ਪਰਮਜੀਤ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਸਾਲਾਘਾਯੋਗ ਹੈ, ਜਿਸ ਦਾ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ।ਉਨਾਂ ਇਸ ਸਾਲ ਅੱਠਵੀਂ ਅਤੇ ਦੱਸਵੀਂ ਜਮਾਤ ਵਿੱਚ ਪੜਦੇ ਸਰਕਾਰੀ,ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਉਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਹੈ ਜਿਸ ਵਾਸਤੇ ਉਨਾਂ ਨੂੰ ਜਲਦੀ ਤੋਂ ਜਲਦੀ ਰਜਿਟ੍ਰੇਸ਼ਨ ਕਰਵਾਉਣ ਚਾਹੀਦੀ ਹੈ । ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ ਲਈ ਵਿਦਿਆਰਥੀ ਵਿਭਾਗ ਦੀ Website:htt://schoolofeminence.pseb.ac.in ਤੇ ਰਜਿਟ੍ਰੇਸ਼ਨ ਕਰਨੀ ਜਰੂਰੀ ਹੋਵੇਗੀ,ਜਿਸ ਦਾ ਲਿੰਕ ਸਿੱਖਿਆ ਵਿਭਾਗ ਦੀ ਵੈਬਸਾਈਟ (ssapunjab.org,epunjabschol.gov.in) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ pseb.ac.in ਤੇ ਜਾ ਕੇ ਵੀ ਖੋਲਿਆ ਜਾ ਸਕਦਾ ਹੈ। ਵਿਦਿਆਰਥੀਆਂ ਦੀ ਵਿਭਾਗ ਵਲੋਂ 01-03-2026 ਨੂੰ ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ ਕੰਡਕਟ ਕਰਵਾਈ ਜਾਵੇਗੀ ।ਜਿਲਾ ਨੋਡਲ ਅਫਸਰ ਸ: ਪੁਰੇਵਾਲ ਨੇ ਜਾਣਕਾਰੀ ਦਿੱਤੀ ਕਿ ਇਸ ਟੈਸਟ ਦੀ ਕੋਈ ਵੀ ਫੀਸ ਨਹੀਂ ਹੈ ਅਤੇ ਰਜਿਟ੍ਰੇਸ਼ਨ ਲਈ ਜਿਲੇ ਦੇ ਤਿੰਨੋਂ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ ਹੈਲਪ ਡੈਸਕ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿੱਥੇ ਕੋਈ ਵੀ ਵਿਦਿਆਰਥੀ ਜਾ ਕੇ ਮੁਫਤ ਵਿੱਚ ਰਜਿਟ੍ਰੇਸ਼ਨ ਕਰਵਾ ਸਕਦਾ ਹੈ । ਟੈਸਟ ਪਾਸ ਕਰਨ ਉਪਰੰਤ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 4000 ਰੁਪਏ ਕੀਮਤ ਦੀ ਮੁਫਤ ਯੂਨੀਫਾਰਮ ਅਤੇ ਬੱਸ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫਤ ਰੈਜੀਡੈਂਸੀਅਲ ਸਹੂਲਤ, ਯੂਨੀਫਾਰਮ, ਕਿਤਾਬਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ।ਉਨਾਂ ਕਿਹਾ ਕਿ ਇਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਸਕੂਲ ਪੱਧਰ ਤੇ ਹੀ ਪੇਸ ਤਹਿਤ ਜੇ.ਈ.ਈ/ਨੀਟ ਅਤੇ ਕਲੈਟ ਆਦਿ ਟੈਸਟਾਂ ਲਈ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਸਮਰ ਕੈਂਪ, ਵਿੰਟਰ ਕੈਂਪ, ਅੇਕਸਪੋਜਰ ਵਿਜਟਸ ਦਾ ਵੀ ਖਾਸ ਪ੍ਰਬੰਧ ਕੀਤਾ ਜਾਂਦਾ ਹੈ ।ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲਈ ਮੋਬਾ: ਨੰਬਰ 94175-87000 ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ ।


