ਬਹਿਰਾਮਪੁਰ, ਗੁਰਦਾਸਪੁਰ , 9 ਅਗਸਤ (ਸਰਬਜੀਤ ਸਿੰਘ)– ਕਸਬਾ ਬਹਿਰਾਮਪੁਰ ਅਤੇ ਨੇੜੇ ਦੇ ਕਰੀਬ 10 ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਲਈ , 66 ਕੇ. ਵੀ. ਗ੍ਰਿਡ ਸਬ ਸਟੇਸ਼ਨ ਬਾਹਮਣੀ ਵਿਖੇ ਜ਼ਰੂਰੀ ਮੁਰੰਮਤ ਕਰਨ ਲਈ 10 ਅਗਸਤ ਦਿਨ ਸ਼ਨੀਵਾਰ ਸਮਾਂ 1 ਵਜੇ ਤੋਂ 4 ਵਜੇ ਤੱਕ, ਸਾਰੇ ਖੇਤੀਬਾੜੀ ਅਤੇ ਘਰੇਲੂ, ਵਪਾਰਕ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਜਾਣਕਾਰੀ ਉੱਪ ਮੰਡਲ ਅਫ਼ਸਰ ਬਹਿਰਾਮਪੁਰ ਇੰਜੀ: ਜਤਿੰਦਰ ਸ਼ਰਮਾ ਵਲੋਂ ਪ੍ਰੈਸ ਨੂੰ ਦਿੰਦੇ ਹੋਏ ਦੱਸਿਆ ਕਿ ਓਵਰ ਲੋਡ ਫੀਡਰ ਨੂੰ ਅੰਡਰ ਲੋਡ ਕਰਨ ਲਈ ਨਵਾਂ ਫੀਡਰ ਚਾਲੂ ਕੀਤਾ ਜਾਵੇਗਾ, ਜਿਸ ਨਾਲ ਪਿਛਲੇ ਲੰਬੇ ਸਮੇਂ ਤੋਂ ਚਲੀ ਆ ਰਹੀ , ਬਿਜਲੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਇਸ ਤੋਂ ਇਲਾਵਾ, ਨੋਡਲ ਸ਼ਿਕਾਇਤ ਕੇਂਦਰ ਤੋਂ ਪ੍ਰਾਪਤ ਸੂਚਨਾ ਅਨੁਸਾਰ 66 ਕੇ ਵੀ ਗ੍ਰਿਡ ਸਬ ਸਟੇਸ਼ਨ ਦੋਰੰਗਲਾ (ਟੋਟਾ) ਅਤੇ 66 ਕੇ ਵੀ ਬਾਹਮਣੀ ਤੋਂ ਚਲਦੇ ਸਾਰੇ 11 ਕੇ ਵੀ ਫੀਡਰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ।