ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)–ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਵਿਆਂਗ ਬੱਚੇ ਜੋ 40 ਫੀਸਦੀ ਜਾਂ 40 ਫੀਸਦੀ ਤੋਂ ਉੱਪਰ ਦਿਵਿਆਂਗ ਹੁੰਦੇ ਹਨ ਉਹਨਾਂ ਨੂੰ ਪੇਪਰ ਦੇਣ ਸਬੰਧੀ ਲਿਖਾਰੀ (ਸਕਰਾਈਬਰ) ਜਾਂ ਪਾਠਕ/ਪੜ੍ਹਣ ਵਾਲੇ (ਰੀਡਰ) ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਬੱਚਿਆਂ ਦੀ ਮਦਦ ਲਈ ਇਕ ਲਿਸਟ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ ਵੱਲੋਂ ਬਣਾਈ ਜਾ ਰਹੀ ਹੈ, ਜਿਸ ਅਨੁਸਾਰ ਜੋ ਵਿਅਕਤੀ ਸਵੈ-ਇੱਛੁਕ ਤਰੀਕੇ ਨਾਲ ਇਹਨਾਂ ਬੱਚਿਆਂ ਲਈ ਲਿਖਾਰੀ (ਸਕਰਾਈਬਰ) ਜਾਂ ਪਾਠਕ/ਪੜ੍ਹਣ ਵਾਲੇ (ਰੀਡਰ) ਬਣ ਸਕਦੇ ਹਨ ਉਹ ਆਪਣੇ ਪਹਿਚਾਣ ਪੱਤਰ ਨਾਲ ਮਿਤੀ 18 ਜੁਲਾਈ 2023 ਦੁਪਿਹਰ 2:00 ਵਜੇ ਤੱਕ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਕਮਰਾ ਨੰ. 113-14, ਏ – ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।