ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਅਤੇ ਸਰਕਾਰ ਦਾ ਆਪਣਾ ਦਾਹਵਾ ਹੈ ਕਿ ਇਸ ਮੁਹਿੰਮ ਤਹਿਤ ਚਿੱਟਾ ਵੇਚਣ ਵਾਲੇ ਲੋਕਾਂ ਦੇ ਘਰ ਢਹਿ ਢੇਰੀ ਕੀਤੇ ਗਏ, ਹਜ਼ਾਰਾਂ ਦੀ ਗਿਣਤੀ’ਚ ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ,ਪਰ ਇੰਜ ਲੱਗ ਰਿਹਾ ਹੈ ਕਿ ਚਿੱਟਾ ਤੇ ਹੋਰ ਨਸ਼ਿਆਂ ਨੂੰ ਖਤਮ ਕਰਨ ਦੇ ਸਰਕਾਰੀ ਦਾਅਵੇ ਸਾਰੇ ਝੂਠੇ ਸਾਬਤ ਹੋ ਰਹੇ ਹਨ ਅਤੇ ਇਸ ਦੀ ਤਾਜਾ ਮਿਸਾਲ ਤਰਨਤਾਰਨ ਦੇ ਪਿੰਡ ਜਾਮਾ ਰਾਹ ਵਿਖੇ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਚਿੱਟੇ ਦੇ ਆਦੀ ਦੋ ਸਕੇ ਭਰਾਵਾਂ ਦੀ ਇੱਕੋ ਦਿਨ ਚਿੱਟੇ ਦੇ ਓਵਰਡੋਜ ਨਾਲ ਮੌਤ ਹੋ ਗਈ ਅਤੇ ਲਾਸ਼ਾਂ ਦੇ ਸਸਕਾਰ ਸਮੇਂ ਆਪਣੇ ਪੁੱਤਰਾ ਦੀਆਂ ਬਲਦੀਆ ਚਿਖਾਵਾ ਤੇ ਭੁੰਬਾ ਮਾਰ ਰੋਦੀ ਮਾਂ ਨੇ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਤੇ ਕਿਹਾ ਇੱਕ ਪੁੱਤਰ ਪਹਿਲਾਂ ਚਿੱਟੇ ਦੀ ਭੇਟ ਚੜ੍ਹ ਗਿਆ ਅਤੇ ਹੁਣ ਇਹ ਬਾਕੀ ਬਚੇ ਦੋ ਵੀ ਚਿੱਟਾ ਲੈਂ ਗਿਆ, ਸਰਕਾਰ ਦੇ ਦਾਹਵੇ ਝੂਠੇ ਸਾਡੇ ਪਿੰਡ ਗਲੀ ਗਲੀ ਚਿੱਟਾ ਵਿਕਦਾ, ਵਪਾਰੀ ਘਰ ਵੀ ਦੇ ਜਾਦੇ ਹਨ,ਇਸ ਦੀ ਪੁਸ਼ਟੀ ਮਜੌਦਾ ਪਿੰਡ ਜਾਮਾ ਰਾਹ ਦੇ ਸਰਪੰਚ ਨੇ ਕੀਤੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਚਿੱਟੇ ਨਾਲ ਮਰੇ ਦੋ ਸਕੇ ਭਰਾਵਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਰਨ ਵਾਲਿਆ ਦੇ ਪ੍ਰਵਾਰਾ ਨੂੰ ਸਰਕਾਰੀ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇਸ ਦੀ ਸਰਕਾਰ ਜੁਮੇਵਾਰ ਹੈ, ਅਗਰ ਸਰਕਾਰ ਨੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਚਿੱਟਾ ਖਤਮ ਕਰਨ ਦੇ ਦਾਅਵੇ ਅਨੁਸਾਰ ਰਾਜ’ਚ ਚਿੱਟਾ ਖਤਮ ਕੀਤਾ ਹੁੰਦਾ ਤਾਂ ਇਹਨਾਂ ਦੋ ਸਕੇ ਭਰਾਵਾਂ ਤੋਂ ਇਲਾਵਾ ਹਜ਼ਾਰਾਂ ਚਿੱਟੇ ਨਾਲ ਮਰੇ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਸੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਦੇ ਪਿੰਡ ਜਾਮਾ ਰਾਹ ਵਿਖੇ ਚਿੱਟੇ ਦੇ ਓਵਰਡੋਜ ਨਾਲ ਮਰੇ ਦੋ ਸਕੇ ਭਰਾਵਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਪ੍ਰਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਚਿੱਟਾ ਖਤਮ ਕਰਨ ਦਾ ਦਾਅਵਾ ਪੂਰਾ ਕਰਨ ਵਿੱਚ ਬਹੁਤ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੋ ਸਕੇ ਭਰਾਵਾਂ ਦੀ ਮੌਤ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਚਿੱਟੇ ਨਾਲ ਮਰਨ ਵਾਲੇ ਸਾਰੇ ਨੌਜਵਾਨਾਂ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ ਹੈ,ਇਸ ਕਰਕੇ ਚਿੱਟੇ ਨਾਲ ਮਰਨ ਵਾਲੇ ਸਾਰੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਮੁਆਵਜ਼ਾ ਦੇਣ ਦੀ ਲੋੜ ਤੇ ਜ਼ੋਰ ਦੇਵੇ, ਭਾਈ ਖਾਲਸਾ ਨੇ ਕਿਹਾ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਚਿੱਟੇ ਨੂੰ ਖਤਮ ਕਰਨ ਦੇ ਝੂਠੇ ਦਾਅਵੇ ਕਰਕੇ ਆਈ ਸੀ ਪਰ ਸਰਕਾਰ ਬਣਾਉਣ ਤੋਂ ਬਾਅਦ ਲੋਕਾਂ ਨਾਲ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਬਹੁਤ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ ਸਰਕਾਰ ਨੂੰ ਨਸ਼ਿਆਂ ਦੇ ਸੁਦਾਗਰਾਂ ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ।


