ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)– ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਨਾਲ ਹਰ ਸੂਬੇ ਦੇ ਆਗੂਆਂ ਵੱਲੋਂ ਚਿੰਤਾ ਜਤਾਈ ਜਾ ਰਹੀ ਉਥੇ ਕਈ ਸੂਬਿਆਂ ਤੋਂ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਅਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ ਪ੍ਰਭਾਵਿਤ ਸੂਬਿਆਂ ਹਿਮਾਚਲ, ਜੰਮੂ ਕਸ਼ਮੀਰ ਤੇ ਪੰਜਾਬ ਦਾ ਹਵਾਈਂ ਜਾਇਜ਼ ਰਾਹੀਂ ਜਾਇਜ਼ਾ ਲੈਣ ਆ ਰਹੇ ਜੋਂ ਕਿ ਹੜ ਪ੍ਰਭਾਵਿਤ ਲੋਕਾਂ ਲਈ ਚੰਗੀ ਕਹੀਂ ਜਾਂ ਸਕਦੇ ਹੈ, ਉਹਨਾਂ ਦੇ ਆਉਣ ਦਾ ਭਾਜਪਾਈਆਂ ਤੇ ਹੋਰਾਂ ਕਈ ਸਿਆਸੀ ਨੇਤਾਵਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਅਮਨ ਅਰੌੜਾ ਨੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਕਹੇ ਦਿੱਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਉਣ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਪਰ ਡੁੱਬ ਰਹੇ ਪੰਜਾਬ ਨੂੰ ਕੋਈ ਵੱਡੀ ਰਾਹਤ ਦੇ ਕੇ ਜਾਣ,ਪਹਿਲੇ ਆਏਂ ਕੇਂਦਰ ਦੇ ਮੰਤਰੀਆਂ ਨੇ ਆਕੇ ਫੋਟੋ ਖਿਚਵਾਈਆਂ ਤੇ ਚਲੇ ਗਏ ਕਿਰਪਾ ਕਰਕੇ ਇਦਾ ਦਾ ਦੌਰਾ ਨਾ ਕਰਿਓ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੜ ਪ੍ਰਭਾਵਿਤ ਲੋਕਾਂ ਹੋਏ ਨੁਕਸਾਨ ਦਾ ਹਵਾਈ ਜਹਾਜ਼ ਰਾਹੀਂ ਜਾਇਜ਼ਾ ਲੈਣ ਵਾਲੇ ਸਰਕਾਰੀ ਦੌਰੇ ਦਾ ਜ਼ੋਰਦਾਰ ਸ਼ਬਦਾਂ’ਚ ਸਵਾਗਤ ਕਰਦੀ ਹੈ, ਉਥੇ ਮੰਗ ਕਰਦੀ ਹੈ ਹੜ ਪ੍ਰਭਾਵਿਤ ਪੰਜਾਬ ਦੇ ਲੋਕਾਂ ਨੂੰ ਕੋਈ ਵੱਡੀ ਰਾਹਤ ਲਈ ਵੱਡੇ ਪੈਕੇਜ ਦਾ ਐਲਾਨ ਕਰਨ ਤਾਂ ਕਿ ਹੜ ਪ੍ਰਭਾਵਿਤ ਲੋਕਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾ ਸਕੇ ਦੇ ਨਾਲ ਸਮੂਹ ਪੰਜਾਬ ਦੀਆਂ ਸਿਆਸੀਆਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕੋਲੋਂ ਹੜ ਪ੍ਰਭਾਵਿਤ ਲੋਕਾਂ ਲਈ ਵੱਡੇ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਆਪਣਾਂ ਸਭ ਕੁਝ ਗੁਆ ਕੇ ਲੋਕਾਂ ਦੇ ਸਹਾਰੇ ਬੈਠੇ ਹੜ ਪ੍ਰਭਾਵਿਤ ਲੋਕਾਂ ਦਾ ਮੁੜ ਵਿਸੇਬਾ ਕਰਵਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਹੜ ਪ੍ਰਭਾਵਿਤ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਉਂਣ ਵਾਲੇ ਦੌਰੇ ਦਾ ਜ਼ੋਰਦਾਰ ਸ਼ਬਦਾਂ’ਚ ਸਵਾਗਤ, ਸਿਆਸੀ ਆਗੂਆਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਤੇ ਵੱਡੇ ਪੈਕੇਜ ਦੀ ਮੰਗ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੜ ਪ੍ਰਭਾਵਿਤ ਲੋਕਾਂ ਲਈ ਵੱਡੇ ਪੈਕੇਜ ਦਾ ਐਲਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਸ ਵਕ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਵਾਗਤ ਕਰਕੇ ਹੜ ਪ੍ਰਭਾਵਿਤ ਲੋਕਾਂ ਲਈ ਵੱਡੇ ਪੈਕੇਜ ਨੂੰ ਮੁੱਖ ਰੱਖਦਿਆਂ ਜਾਵੇ, ਉਨ੍ਹਾਂ ਕਿਹਾ ਅਮਨ ਅਰੌੜਾ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਫੋਟੋਆਂ ਖਿਚਵਾਉਣ ਨਾਲ ਜੋੜਨਾ ਨਿੰਦਣਯੋਗ ਨੀਤੀ, ਭਾਈ ਖਾਲਸਾ ਨੇ ਕਿਹਾ ਅਮਨ ਅਰੌੜਾ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਚੁੱਕੇ ਸਵਾਲ ਦੇ ਜਵਾਬ ‘ਚ ਸਪੱਸ਼ਟ ਕੀਤਾ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਦੇ ਹੋਏ ਨੁਕਸਾਨ ਤੇ ਉਹਨਾਂ ਨੂੰ ਰਾਹਤ ਪਹੁੰਚਾਉਣ ਬਹਾਨੇ ਵੋਟਾਂ ਮੰਗਣ ਦੀ ਨੀਤੀ ਨੂੰ ਕੋਈ ਪਾਰਟੀ ਜਾ ਪਾਰਟੀ ਲੀਡਰ ਪਿਛੇ ਨਹੀਂ ਛੱਡ ਰਿਹਾ ਹੈ ਪਰ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਤੋਂ ਪਹਿਲਾਂ ਹੀ ਅਮਨ ਅਰੌੜਾ ਵੱਲੋਂ ਟਿੱਪਣੀ ਨਿੰਦਣਯੋਗ ਵਰਤਾਰਾ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਦੇਸ਼ ਦੀ ਸੁਪਰੀਮ ਪਾਵਰ ਹੈ ਤੇ ਕੋਈ ਵੱਡਾ ਪੰਜਾਬ ਨੂੰ ਪੈਕੇਜ ਵੀ ਦੇ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦਾ ਜ਼ੋਰਦਾਰ ਸ਼ਬਦਾਂ’ਚ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਲਈ ਵੱਡੇ ਤੋਂ ਵੱਡਾ ਪੈਕੇਜ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਰਵਿੰਦਰ ਸਿੰਘ ਟੁੱਟਕਲਾ ਭਾਈ ਸੁਰਿੰਦਰ ਸਿੰਘ ਆਦਮਪੁਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਤੇ ਭਾਈ ਗੁਰਸੇਵਕ ਸਿੰਘ ਧੂੜਕੋਟ ਆਦਿ ਆਗੂ ਹਾਜਰ ਸਨ ।


