ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਤਰਨਤਾਰਨ ਜ਼ਿਮਨੀ ਚੋਣ ਦਾ ਬਿਗੁਲ ਵੱਜ ਚੁਕਾ ਹੈ ਅਤੇ ਸਮੂਹ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਰਹੇ ਹਨ ਅਤੇ ਅੱਜ ਪੰਥਕ ਧਿਰਾਂ ਵੱਲੋਂ ਸਾਂਝੇ ਉਮੀਦਵਾਰ ਜੇਲ੍ਹ ‘ਚ ਬੰਦ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਭਾਈ ਮਨਦੀਪ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ, ਇਸ ਮੌਕੇ ਉਨ੍ਹਾਂ ਨਾਲ ਵਾਰਸ਼ ਪੰਜਾਬ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੋਂ ਇਲਾਵਾ ਪੰਥਕ ਹਸਤੀਆਂ ਮੌਜੂਦ ਸਨ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਥਕ ਉਮੀਦਵਾਰ ਭਾਈ ਮਨਦੀਪ ਭ੍ਰਾਤਾ ਭਾਈ ਸਨਦੀਪ ਸਿੰਘ ਸਨੀ ਦੀ ਤਰਨਤਾਰਨ ਜ਼ਿਮਨੀ ਚੋਣ ਤੋਂ ਪੂਰਨ ਹਮਾਇਤ ਕਰਦੀ ਹੋਈ ਸਮੂਹ ਪੰਥਕ ਧਿਰਾਂ ਨੂੰ ਅਪੀਲ ਕਰਦੀ ਹੈ ਕਿ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਹਰਾਉਣ ਲਈ ਜੇਲ੍ਹ ‘ਚ ਬੰਦ ਭਾਈ ਸਨਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਦੀ ਹਮਾਇਤ ਕੀਤੀ ਜਾਵੇ ਤਾਂ ਕਿ ਇਹ ਸੀਟ ਭਾਈ ਸਨਦੀਪ ਸਨੀ ਦੇ ਪਰਿਵਾਰ ਨੂੰ ਜਿਤਾ ਕੇ ਨੌਜਵਾਨਾਂ ਨੂੰ ਪੰਥਕ ਕੁਰਬਾਨੀਆਂ ਲਈ ਪ੍ਰੇਰਿਤ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤਰਨਤਾਰਨ ਜ਼ਿਮਨੀ ਚੋਣ ਤੋਂ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਭ੍ਰਾਤਾ ਭਾਈ ਸਨਦੀਪ ਸਿੰਘ ਸਨੀ ਦੀ ਪੂਰਨ ਹਮਾਇਤ, ਸਮੂਹ ਪੰਥਕ ਧਿਰਾਂ ਨੂੰ ਭਾਈ ਮਨਦੀਪ ਸਿੰਘ ਦੀ ਹਮਾਇਤ ‘ਚ ਆਉਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਜੇਲ੍ਹ ‘ਚ ਬੰਦ ਭਾਈ ਸਨਦੀਪ ਸਿੰਘ ਸਨੀ ਸਿੱਖ ਕੌਮ ਲਈ ਸਨਮਾਨਯੋਗ ਹਨ, ਇਸ ਕਰਕੇ ਅਗਰ ਇਹ ਤਰਨਤਾਰਨ ਦੀ ਜ਼ਿਮਨੀ ਵਿਧਾਨ ਸਭਾ ਚੋਣ ਉਹਨਾਂ ਦੇ ਭਰਾਤਾ ਭਾਈ ਮਨਦੀਪ ਸਿੰਘ ਦੀ ਸਾਰੀਆਂ ਪੰਥਕ ਧਿਰਾਂ ਹਮਾਇਤ ‘ਚ ਆ ਕੇ ਜਿਤਾ ਦੇਂਦੀਆਂ ਹਨ ਤਾਂ ਨੌਜਵਾਨ ਪੀੜ੍ਹੀ ਨੂੰ ਪੰਥਕ ਕੁਰਬਾਨੀਆਂ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ , ਭਾਈ ਖਾਲਸਾ ਨੇ ਤਰਨਤਾਰਨ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੰਮੇ ਸਮੇਂ ਤੋਂ ਪੰਜਾਬ ਨੂੰ ਲੁੱਟਣ ਵਾਲੀਆਂ ਸਾਰੀਆਂ ਸਰਮਾਏਦਾਰ ਪਾਰਟੀਆਂ ਨੂੰ ਛੱਡ ਕੇ ਪੰਜਾਬ ਅਤੇ ਪੰਥ ਦੇ ਭਲੇ ਲਈ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਭ੍ਰਾਤਾ ਭਾਈ ਸੰਦੀਪ ਸਿੰਘ ਸਨੀ ਨੂੰ ਵੋਟਾਂ ਪਾ ਕੇ ਕਾਮਯਾਬ ਬਨਾਉਣ ਦੀ ਲੋੜ ਤੇ ਜੋਰ ਦੇਣ ,ਜੋ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ, ਇਸ ਨਾਲ ਨੌਜਵਾਨ ਪੀੜ੍ਹੀ ਨੂੰ ਪੰਥਕ ਕੁਰਬਾਨੀਆਂ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਾਂਗ ਡੋਰ ਸੰਭਾਲਣ ਦਾ ਸੁਭਾਗ ਪ੍ਰਾਪਤ ਹੋ ਸਕਦਾ ਹੈ, ਭਾਈ ਖਾਲਸਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਭਾਈ ਮਨਦੀਪ ਸਿੰਘ ਭ੍ਰਾਤਾ ਜੇਲ’ਚ ਬੰਦ ਭਾਈ ਸਨਦੀਪ ਸਿੰਘ ਸਨੀ ਦੀ ਪੂਰਨ ਹਮਾਇਤ ਕਰਦੀ ਹੈ ਉਥੇ ਸਮੂਹ ਪੰਥਕ ਧਿਰਾਂ ਨੂੰ ਭਾਈ ਮਨਦੀਪ ਸਿੰਘ ਭ੍ਰਾਤਾ ਭਾਈ ਸੰਦੀਪ ਸਿੰਘ ਦੀ ਹਮਾਇਤ ‘ਚ ਆਉਣ ਦੇ ਨਾਲ ਨਾਲ ਤਰਨਤਾਰਨ ਦੇ ਲੋਕਾਂ ਨੂੰ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਭਾਰੀ ਵੋਟਾਂ ਪਾ ਕੇ ਜਿਤਾਉਣ ਦੀ ਮੰਗ ਕਰਦੀ ਹੈ ।


