ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀ ਤੋੜੇ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਸ਼ਹੀਦੀ ਅਸਥਾਨ ਫਤਿਹ ਗੜ ਸਾਹਿਬ ਵਿਖੇ ਹੈਂ ਅਤੇ ਰਾਮਦਾਸੀਆ ਸਿੱਖ ਕੌਮ ਵੱਲੋਂ ਇਥੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਸ਼ਹੀਦੀ ਅਸਥਾਨ ਤਿਆਰ ਕੀਤਾ ਜਾ ਰਿਹਾ ਹੈ, ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਕਰ ਮੈਨੇਜਰ ਰਣਜੀਤ ਸਿੰਘ ਵੱਲੋਂ ਆਪਣੀਆਂ ਫੌਰਸਾ ਤੇ ਸੇਵਾਦਾਰਾਂ ਰਾਹੀਂ ਬਾਬਾ ਸੰਗਤ ਸਿੰਘ ਜੀ ਦੀ ਚੱਲ ਰਹੀ ਕਾਰਸੇਵਾ ਨੂੰ ਰੋਕ ਕੇ ਤਾਲਾਂ ਮਾਰ ਦਿੱਤਾ ਗਿਆ, ਇਸ ਦਾ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵੱਜੋਂ ਮਾਮਲਾ ਤਰਨਤਾਰਨ ਬਾਬਾ ਸੰਗਤ ਸਿੰਘ ਤੇ ਰਾਜਾਂ ਰਾਜ਼ ਸਿੰਘ ਵਾਲ਼ੇ ਤਰਨਦਲਾਂ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਵੱਲੋਂ 30 ਅਗੱਸਤ ਨੂੰ ਫਤਿਹ ਗੜ ਸਾਹਿਬ ਵਿਖੇ ਇਕ ਵੱਡੇ ਇਕੱਠ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੇ ਕਹਿਣ ਤੇ ਗੁਰਦੁਆਰਾ ਸਾਹਿਬ ਬਾਬਾ ਸੰਗਤ ਨੂੰ ਲਾਏ ਤਾਲੇ ਖੋਲੇ ਜਾਣਗੇ ਅਤੇ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਆਰੰਭ ਕੀਤੀ ਜਾਵੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਫਤਿਹ ਗੜ ਸਾਹਿਬ ਵਿਖੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਬਣ ਰਹੇ ਸਥਾਨਾਂ ਨੂੰ ਰੋਕਣ ਤੇ ਤਾਲਾਂ ਮਾਰਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਅਸਥਾਨ ਨੂੰ ਬਣਾਉਣ ਦੀ ਜਾ ਤਾਂ ਆਪ ਜੁਮੇਵਾਰੀ ਚੁੱਕਣ ਜਾਂ ਫਿਰ ਇਹ ਅਸਥਾਨ ਰਾਮਦਾਸੀਆ ਸਿੱਖ ਕੌਮ ਨੂੰ ਕਰਨ ਦੀ ਆਗਿਆ ਦੇਵੇ ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਕਿਉਂਕਿ ਰਾਮਦਾਸੀਆ ਸਿੱਖ ਕੌਮ ਹਰ ਹਾਲਤ ਵਿੱਚ ਆਪਣੇ ਸ਼ਹੀਦ ਹੋਏ ਬਾਬਾ ਸੰਗਤ ਸਿੰਘ ਜੀ ਦਾ ਪਾਵਨ ਅਸਥਾਨ ਬਣਾਉਣ ਲਈ ਵਚਨਬੱਧ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਤੇ ਦਿਨੀਂ ਫਤਿਹ ਗੜ ਸਾਹਿਬ ਵਿਖੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਬਣੇ ਰਹੇ ਗੁਰਦੁਆਰੇ ਨੂੰ ਤਾਲਾਂ ਲਾਉਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਸ਼ੁਰੂ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਮਾਲਵਾ ਤਰਨਾ ਦਲ ਤੇ ਰਾਜਾ ਰਾਜ ਸਿੰਘ ਨਾਲ ਸਬੰਧਤ ਦਲਪੰਥਾ ਤੋਂ ਇਲਾਵਾ ਸਮੁਚੀ ਰਾਮਦਾਸੀਆ ਸਿੱਖ ਕੌਮ ਨੇ ਐਲਾਨ ਕਰ ਦਿੱਤਾ ਹੈ ਕਿ 30 ਅਗੱਸਤ ਨੂੰ ਫਤਿਹ ਗੜ ਸਾਹਿਬ ਵਿਖੇ ਬਣ ਰਹੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਕਾਰਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਾ ਤਾਂ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਇਸ ਅਸਥਾਨ ਨੂੰ ਖੁਦ ਆਪ ਬਣਵਾਏ ਜਾਂ ਫਿਰ ਰਾਮਦਾਸੀਆ ਸਿੱਖ ਕੌਮ ਨੂੰ ਕਾਰਸੇਵਾ ਕਰਨ ਦੀ ਆਗਿਆ ਦੇਵੇ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਫਤਿਹ ਗੜ ਸਾਹਿਬ ਵਿਖੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਬਣ ਰਹੇ ਗੁਰਦੁਆਰਾ ਸਾਹਿਬ ਨੂੰ ਰੋਕ ਕੇ ਤਾਲਾਂ ਲਾਉਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਚੱਲ ਰਹੀ ਕਾਰਸੇਵਾ ਨੂੰ ਰੋਕਿਆਂ ਨਾਂ ਜਾਵੇ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਸ਼ਹੀਦ ਬਾਬਾ ਸੰਗਤ ਸਿੰਘ ਜੀ ਇਹ ਅਸਥਾਨ ਸਥਾਪਤ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ।


