ਸਤਾਧਾਰੀ ਭਾਜਪਾ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਲੀਡਰ ਭਾਸ਼ਨ ਦੌਰਾਨ ਅੰਗਰੇਜ਼ੀ ਬੋਲਣ ਦੀ ਬਜਾਏ ਸੂਬਾਈ ਭਾਸ਼ਾ’ਚ ਲੋਕਾਂ ਨੂੰ ਭਾਸ਼ਣ ਦੇਣ ਦੀ ਲੋੜ ਤੇ ਜ਼ੋਰ ਦੇਣ,ਜੋ ਚੰਗੀ ਗੱਲ ਹੈ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਭਾਜਪਾ ਦੇ ਚੋਟੀ ਦੇ ਆਗੂ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਸਾਨੂੰ ਅੰਗਰੇਜ਼ੀ ਭਾਸ਼ਾ ਬੋਲਣ ਦੇ ਬਜਾਏ ਆਪਣੀ ਸੂਭਾਈ ਭਾਸ਼ਾ ਬੋਲਣ ਤੇ ਜ਼ੋਰ ਦੇਣਾ ਚਾਹੀਦਾ ਹੈ, ਮੰਤਰੀ ਦਾ ਬਿਆਨ ਸ਼ਲਾਘਾਯੋਗ ਹੈ ਪਰ ਇਸ ਬਿਆਨ ਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਤਿਖਾ ਵਿਰੋਧ ਕਰਦਿਆਂ ਕਿਹਾ ਅੰਗਰੇਜ਼ੀ ਭਾਸ਼ਾ ਨੂੰ ਗਰੀਬਾਂ ਦੇ ਬੱਚਿਆਂ ਤੋਂ ਦੂਰ ਕਰਨ ਹਿੱਤ ਇਹ ਬਿਆਨ ਦਿੱਤਾ ਗਿਆ ਕਿਉਂਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਤਰੱਕੀ ਲਈ ਅੰਗਰੇਜ਼ੀ ਭਾਸ਼ਾ ਬੋਲਣੀ ਤੇ ਸਿਖਣੀ ਬਹੁਤ ਜ਼ਰੂਰੀ ਹੈ, ਇਥੇ ਹੀ ਬਸ ਨਹੀਂ ਦੇਸ ਦੇ ਦੱਖਣੀ ਸੂਬਾਈ ਆਗੂ ਵੀ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਦੋਸ ਲਾ ਰਹੇ ਹਨ ਕਿ ਸੱਤਾਧਾਰੀ ਪਾਰਟੀ ਭਾਜਪਾ ਦੇਸ਼ ਵਿਚ ਹਿੰਦੂ ਭਾਸ਼ਾ ਨੂੰ ਉਤਸ਼ਾਹਿਤ ਕਰਕੇ ਹਿੰਦੂ ਰਾਸ਼ਟਰ ਬਣਾਉਣ ਦੀ ਪਲੇਨਿੰਗ ਬਣਾ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਭਾਸ਼ਨ ਸਮੇਂ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ ਸੂਬਾਈ ਭਾਸ਼ਾ ਦਾ ਇਸਤੇਮਾਲ ਕਰਨ ਦੀ ਪੂਰਨ ਹਮਾਇਤ ਕਰਦੀ ਹੈ ਕਿਉਂਕਿ ਇਸ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਲੀਡਰਾਂ ਦੇ ਭਾਸ਼ਣ ਸੁਣਨੇ ਅਸਾਨ ਹੋ ਸਕਦੇ ਹਨ ਪਰ ਜੇ ਸਰਕਾਰ ਦੀ ਨੀਅਤ ਸਾਫ ਹੋਵੇ ਕਿਉਂਕਿ ਕਿਤੇ ਸੱਤਾਧਾਰੀ ਚਲਾਕ ਭਾਜਪਾ ਪੜਦੇ ਪਿਛੇ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਦੇ ਮਨਸੂਬੇ ਨਾਲ ਤਾ ਅਜਿਹੇ ਬਿਆਨ ਨਹੀਂ ਦੇ ਰਹੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਲੀਡਰਾਂ ਨੂੰ ਭਾਸ਼ਨ ਸਮੇਂ ਅੰਗਰੇਜ਼ੀ ਭਾਸ਼ਾ ਨੂੰ ਛੱਡ ਸੂਬਾਈ ਭਾਸ਼ਾ ਦਾ ਇਸਤੇਮਾਲ ਕਰਨ ਵਾਲੇ ਬਿਆਨ ਦੀ ਪੂਰਨ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਦੱਸਿਆ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਬਿਆਨ ਤਾਂ ਸ਼ਲਾਘਾਯੋਗ ਹੈ ਪਰ ਦੇਸ਼ ਦੇ ਦੱਖਣੀ ਸੂਬਾਈ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਾਂ ਅੰਗਰੇਜ਼ੀ ਤੇ ਸੂਬਾਈ ਭਾਸ਼ਾਵਾਂ ਹਨ ਜਿਸ ਕਰਕੇ ਅਸੀਂ ਇਸ ਫੈਸਲੇ ਦੇ ਹੱਕ ਵਿੱਚ ਨਹੀਂ, ਭਾਈ ਖਾਲਸਾ ਨੇ ਦੱਸਿਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਭਾਜਪਾ ਦੇ ਇਸ ਬਿਆਨ ਦਾ ਵੱਡਾ ਵਿਰੋਧ ਕਰ ਰਹੇ ਹਨ ਅਤੇ ਕਹੇ ਰਹੇ ਕਿ ਤਰੱਕੀ ਲਈ ਅੰਗਰੇਜ਼ੀ ਬੋਲਣੀ ਬਹੁਤ ਜ਼ਰੂਰੀ ਹੈ ਉਹਨਾਂ ਇਹ ਵੀ ਦੋਸ ਲਾਇਆ ਕਿ ਭਾਜਪਾ ਦੀ ਇਹ ਨੀਤੀ ਹੈ ਕਿ ਗਰੀਬਾਂ ਦੇ ਬੱਚੇ ਅੰਗਰੇਜ਼ੀ ਬੋਲਣੀ ਨਾਂ ਸਿੱਖ ਲੈਣ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਦਾ ਸਮਰਥਨ ਕਰਦੀ ਹੈ ਅਤੇ ਸਮੂਹ ਲੀਡਰਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪਣੇ ਭਾਸ਼ਣ ਸਮੇਂ ਅੰਗਰੇਜ਼ੀ ਭਾਸ਼ਣ ਦੇਣ ਦੀ ਬਜਾਏ ਸੂਬਾਈ ਭਾਸ਼ਾ ਵਿੱਚ ਭਾਸ਼ਣ ਦੇਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਹਰ ਨਾਗਰਿਕ ਨੂੰ ਪਤਾ ਲੱਗ ਸਕੇ ਕਿ ਲੀਡਰ ਕੀ ਬੋਲ ਰਿਹਾ ਹੈ ਪਰ ਸਰਕਾਰ ਪੜਦੇ ਪਿਛੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਚੱਕਰ ਵਿਚ ਦੁਨੀਆਂ ਨੂੰ ਧੋਖਾ ਦੇਣ ਲਈ ਤਾਂ ਅਜਿਹੇ ਬਿਆਨ ਨਹੀਂ ਦੇ ਰਹੀ ।

Leave a Reply

Your email address will not be published. Required fields are marked *