ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਦੇਰ ਆਏ ਦਰੁਸਤ ਆਏ ਅਨੁਸਾਰ ਪੰਜਾਬ ਸਰਕਾਰ ਨੇ ਹੁਣ ਇੰਸਟਾਗ੍ਰਾਮ ਤੇ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਇਕ ਮਹਾਨ ਫੈਸਲਾ ਲਿਆ ਹੈ, ਇਥੇ ਹੀ ਬਸ ਨਹੀਂ ਲੱਚਰਵਾਦ ਦਾ ਸ਼ਿਕਾਰ ਹੋਈ ਕਮਲ ਕੌਰ ਦੇ ਮਾਸਟਰ ਮਾਇੰਡ ਕਾਤਲ ਅੰਮ੍ਰਿਤ ਪਾਲ ਦੇ ਗੈਰ ਕਾਨੂੰਨੀ ਵਰਤਾਰੇ ਨੂੰ ਸੋਸ਼ਲ ਮੀਡੀਆ ਤੇ ਸਹੀ ਦੱਸਣ ਵਾਲੇ 106 ਲੋਕਾਂ ਦੇ ਸਾਇਬਰ ਕ੍ਰਾਈਮ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਵਾਲੀ ਕਾਰਵਾਈ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਹ ਸਰਕਾਰ ਨੂੰ ਨਸੀਅਤ ਦਿੱਤੀ ਜਾ ਰਹੀ ਹੈ ਕਿ ਅਗਰ ਸਰਕਾਰ ਅਜਿਹੀ ਕਾਰਵਾਈ ਕੁਝ ਸਮਾਂ ਪਹਿਲਾਂ ਕੀਤੀ ਹੁੰਦੀ ਤਾਂ ਲੋਕਾਂ ਨੂੰ ਇਹ ਦਿਨ ਵੇਖਣ ਨੂੰ ਨਾ ਮਿਲਦੇ ਪਰ ਫਿਰ ਵੀ ਪੰਜਾਬੀ ਦੀ ਕਹਾਵਤ ਅਨੁਸਾਰ ਦੇਰ ਆਏ ਦਰੁਸਤ ਆਏ ਵਾਲੀ ਨੀਤੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਸਹੀ ਕਦਮ ਮੰਨਿਆ ਜਾ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਲੱਚਰਵਾਦ ਫੈਲਾਉਣ ਵਾਲੇ ਕੰਨਟੈਕਟ ਬਣਾਉਣ ਵਾਲੇ ਕਲਯੁੱਗੀ ਲੋਕਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਵਾਲੇ ਫੈਸਲੇ ਦੀ ਜਿਥੇ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ, ਉਥੇ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਅਗਰ ਸਰਕਾਰ ਸਹੀ ਮਾਇਨੇ ‘ਚ ਲੱਚਰਵਾਦ ਤੇ ਨਾਗੇਜਵਾਦ ਨੂੰ ਪੰਜਾਬ ਦੀ ਧਰਮੀ ਧਰਤੀ ਤੋਂ ਬੰਦ ਕਰਨਾ ਚਾਹੁੰਦੀ ਹੈ ਤਾਂ ਅਜਿਹੇ ਲੋਕਾਂ ਲਈ ਉਮਰ ਕੈਦ ਦੇਣ ਵਾਲੇ ਸਖਤ ਕਾਨੂੰਨ ਨੂੰ ਹੋਂਦ ਵਿੱਚ ਲਿਆਂਦਾ ਜਾਵੇ ਤਾਂ ਹੀ ਸੋਸ਼ਲ ਮੀਡੀਆ ਰਾਹੀਂ ਲੱਚਰਤਾ ਫੈਲਾਉਣ ਵਾਲਿਆਂ ਨੂੰ ਨੱਥਾ ਪਾਈਂ ਜਾ ਸਕਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਅਜਿਹੀ ਅਸ਼ਲੀਲਤਾ ਤੋਂ ਮੁਕਤ ਕੀਤਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਮਲ਼ ਕੌਰ ਕਤਲ’ਚ ਮਾਹਰੋ ਨੂੰ ਸੋਸ਼ਲ ਮੀਡੀਆ ਤੇ ਫ਼ੂਕ ਦੇਣ ਵਾਲੇ 106 ਦੇ ਅਕਾਊਂਟ ਬੰਦ ਤੇ ਇੰਸਟਾਗ੍ਰਾਮ ਤੇ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਅਤੇ ਲੱਚਰਵਾਦ ਨੂੰ ਖਤਮ ਕਰਨ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਲੱਚਰਵਾਦ ਤੇ ਨਾਗੇਜਵਾਦ ਨਾਲ ਜੋੜਨ ਵਾਲੇ ਇਨ੍ਹਾਂ ਪੰਜਾਬ ਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਿਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਇਹ ਫੈਸਲਾ ਬਹੁਤ ਦੇਰ ਪਹਿਲਾਂ ਲੈਣਾ ਚਾਹੀਦਾ ਸੀ ਤਾਂ ਕਿ ਪੰਜਾਬ ਦੇ ਧਰਮੀ ਲੋਕਾਂ ਨੂੰ ਅਜਿਹੇ ਦਿਨ ਵੇਖਣ ਨੂੰ ਨਾ ਮਿਲਦੇ ਜੋਂ ਹੁਣ ਵੇਖਣ ਨੂੰ ਮਿਲ ਰਹੇ ਹਨ ਪਰ ਸਰਕਾਰ ਵੱਲੋਂ ਲਏ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਲੱਚਰਵਾਦ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਾਂ ਜਾਵੇ ਤਾਂ ਕਿ ਪੰਜਾਬ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਅਸ਼ਲੀਲਤਾ ਤੋਂ ਬਚਾਇਆ ਜਾ ਸਕੇ।


