ਰਜੇਸ਼ ਕੁਮਾਰ (ਸਟੇਟ ਅਵਾਰਡੀ) ਜ਼ਿਲਾ ਸਿੱਖਿਆ ਅਫਸਰ, (ਸੈ. ਸਿ) ਗੁਰਦਾਸਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਵਿਖੇ ਵਾਤਾਵਰਨ ਦਿਵਸ ਮਨਾਇਆ

ਗੁਰਦਾਸਪੁਰ

ਗੁਰਦਾਸਪੁਰ, 12 ਜੂਨ (ਸਰਬਜੀਤ ਸਿੰਘ)–  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਰਜੇਸ਼ ਕੁਮਾਰ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਾਲਾ ਅਫਗਾਨਾ ਵਿਖੇ ਨਿਮ ਦੇ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।

ਇਸ ਮੌਕੇ ਵਾਤਾਵਰਨ ਸਬੰਧੀ ਲੇਖ, ਕਵਿਤਾ,ਭਾਸ਼ਣ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਸਕੂਲ ਇਨਚਾਰਜ ਲੈਕਚਰਾਰ ਸੁਖਵਿੰਦਰ ਕੌਰ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਗਲੋਬਲ ਵਾਰਮਿੰਗ ਤੋਂ ਬਚਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ” ਇੱਕ ਪੌਦਾ,ਆਪਣੀ ਮਾਂ ਦੇ ਨਾਂ” ਮਿਸ਼ਨ ਤਹਿਤ 50 ਦੇ ਕਰੀਬ ਪੌਦੇ ਲਗਾਏ। ਉਹਨਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਸਿੰਗਲ ਯੂਜ ਪਲਾਸਟਿਕ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਸੰਭਾਲ, ਪਾਣੀ ਬਚਾਉਣ,ਪ੍ਰਦੂਸ਼ਣ ਹਟਾਓ, ਯੁੱਧ ਨਸ਼ਿਆਂ ਵਿਰੁੱਧ, ਵਿਸ਼ਿਆਂ ਤੇ ਕਵਿਤਾਵਾਂ ਤੇ ਲੇਖ ਵੀ ਲਿਖੇ ਗਏ। ਜਿਸ ਦੀ ਰਜੇਸ਼ ਕੁਮਾਰ ਡੀ. ਈ.ਓ  ਸਾਹਿਬ ਜੀ ਨੇ ਬਹੁਤ ਸ਼ਲਾਂਘਾ ਵੀ ਕੀਤੀ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਵੀ ਲਗਾਈ। ਇਸ ਮੌਕੇ ਲੈਕਚਰਾਰ ਗੁਰਵਿੰਦਰ ਕੌਰ, ਧਰਮਿੰਦਰ  ਸਿੰਘ, ਲਖਵਿੰਦਰ ਸਿੰਘ ਹਰਵਿੰਦਰ ਸਿੰਘ, ਜੁਗਰਾਜ ਸਿੰਘ ਰਾਜਵੀਰ ਕੌਰ,ਮਨਜੋਤ ਸਿੰਘ ਤੇ ਚਮਕੀਲਾ ਸਿੰਘ ਅਮਰਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਰਹੇ।

Leave a Reply

Your email address will not be published. Required fields are marked *