ਬਟਾਲਾ, ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)– ਸਹਿਕਾਰੀ ਸ਼ੂਗਰ ਮਿੱਲ ਬਟਾਲਾ ਦੇ ਕੱਚੇ ਮੁਲਾਜ਼ਮ ਯੂਨੀਅਨ ਦੇ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਸ਼ੂਗਰ ਮਿੱਲ ਦੇ ਅੰਦਰ ਹੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸ਼ੂਗਰ ਮਿੱਲ ਦੇ ਸਮੂਹ ਕੱਚੇ ਮੁਲਾਜ਼ਮ ਯੂਨੀਅਨ ਦੇ ਆਗੂ ਪਿਆਰਾ ਸਿੰਘ ਨੇ ਕਿਹਾ ਕਿ ਬੀਤੀ 24 ਨਵੰਬਰ ਤੋਂ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਤੇ ਹਨ ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਹਨ ਕਿ ਕੱਚੇ ਮੁਲਾਜਮ ਪੱਕੇ ਕੀਤੇ ਜਾਣ ,,ਛੇਵਾਂ ਪੈ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਡਿਊਟੀ ਦੌਰਾਨ ਜਿਹੜੇ ਮੁਲਾਜ਼ਮ ਮੌਤ ਦੀ ਅਗੋਸ਼ ਵਿੱਚ ਗ਼ਏ ਹਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿੱਲ ਅੰਦਰ ਨੌਕਰੀਆਂ ਦਿੱਤੀਆਂ ਜਾਣ ਅਤੇ ਆਊਟਸੋਰਸ ਭਰਤੀ ਬੰਦ ਕੀਤੀ ਜਾਵੇ ਪਰ ਸਰਕਾਰ ਨੇ ਸਾਡੀਆਂ ਇਹਨਾਂ ਮੰਗਾਂ ਵਿੱਚੋ ਕੇਵਲ ਇਕ ਮੰਗ ਛੇਵਾਂ ਪੈ ਕਮਿਸ਼ਨ ਲਾਗੂ ਕਰਨ ਦੀ ਹੀ ਮੰਨੀ ਹੈ ਸਾਡੀਆਂ ਬਾਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਜੋ ਸਾਡੇ ਨਾਲ ਸਰਾਸਰ ਧੱਕਾ ਹੈ ਓਹਨਾਂ ਕਿਹਾ ਕਿ ਸਰਕਾਰ ਸਾਡੀਆਂ ਬਾਕੀ ਮੰਗਾਂ ਵੀ ਜਲਦ ਮੰਨੇ ਨਹੀਂ ਤਾਂ ਜਦੋ ਤੱਕ ਸਰਕਾਰ ਸਾਡੀਆਂ ਬਾਕੀ ਮੰਗਾਂ ਨਹੀਂ ਮਨਦੀ ਤੱਦ ਤੱਕ ਸ਼ੂਗਰ ਮਿੱਲ ਸ਼ੁਰੂ ਨਹੀਂ ਕੀਤੀ ਜਾਵੇਗੀ।
ਓਥੇ ਹੀ ਸ਼ੂਗਰ ਮਿੱਲ ਬਟਾਲਾ ਦੇ ਜੀ ਐਮ ਨੇ ਦੱਸਿਆ ਕਿ ਸਰਕਾਰ ਨੇ ਛੇਵਾਂ ਪੈ ਕਮਿਸ਼ਨ ਲਾਗੂ ਕਰਕੇ ਮੁਲਾਜਮਾਂ ਦੀ ਇਕ ਮੰਗ ਪੂਰੀ ਕਰ ਦਿੱਤੀ ਹੈ ਅਤੇ ਬਾਕੀ ਮੰਗਾਂ ਦੀ ਵੀ ਪੂਰੀ ਲਿਸਟ ਤਿਆਰ ਕਰ ਲਈ ਗਈ ਹੈ ਅਤੇ ਉਸਦੀ ਰਿਪੋਰਟ ਵੀ ਸਰਕਾਰ ਨੂੰ ਜਲਦ ਭੇਜ ਦਿੱਤੀ ਜਾਵੇਗੀ ਅਤੇ ਉਮੀਦ ਹੈ ਕੇ ਜਲਦ ਹੀ ਬਾਕੀ ਮੰਗਾਂ ਵੀ ਮੰਨ ਲਈਆ ਜਾਣਗੀਆਂ