ਲਿਬਰੇਸ਼ਨ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਸਰਗਰਮ ਹਮਾਇਤ ਕਰੇਗੀ-ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 24 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਪੰਜਾਬ ਸੂਬੇ ਦੀ ਉਚਤਮ ਸਟੈਂਡਿੰਗ ਕਮੇਟੀ ਨੇ ਆਪਣੀ ਆਨ ਲਾਈਨ ਮੀਟਿੰਗ ਕਰਕੇ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਗਰਮ ਹਮਾਇਤ ਕਰ ਕਰਨ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਅੱਜ ਬਟਾਲਾ ਪਾਰਟੀ ਦਫਤਰ ਵਿਖੇ ਮਾਝਾ ਦੁਆਬਾ ਪਾਰਟੀ ਕਮੇਟੀ ਦੀ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕਰਨ ਪਿੱਛੋਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਿਬਰੇਸ਼ਨ ਨੇ ਦੇਸ਼ ਪੱਧਰ ਤੇ ਇੰਡੀਆ ਗਠਜੋੜ ਦਾ ਹਿੱਸਾ ਹੋਣ ਅਤੇ ਪੰਜਾਬ ਦੀਆਂ ਖਾਸ ਪ੍ਰਸਥਿਤੀਆਂ ਕਾਰਨ ਇਹ ਰਾਜਨੀਤਕ ਫੈਸਲਾ ਲਿਆ ਹੈ। ਬੇਸ਼ੱਕ ਆਮ ਆਦਮੀ ਪਾਰਟੀ ਵੀ ਇੰਡੀਆ ਗਠਜੋੜ ਦਾ ਹਿੱਸਾ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੀਤੇ ਢਾਈ ਸਾਲਾਂ ਦੇ ਰਾਜ ਦੌਰਾਨ ਦੀ ਰਾਜਨੀਤਕ ਕਾਰਗੁਜ਼ਾਰੀ ਇਨੀਂ ਨਿੰਦਣਯੋਗ ਹੈ ਕਿ ਉਸ ਦੀ ਹਮਾਇਤ ਕਰਨ ਦਾ ਸੁਆਲ ਹੀ ਨਹੀਂ ਵਿਚਾਰਿਆ ਜਾ ਸਕਦਾ, ਪੰਜਾਬ ਦੀ ਸਰਕਾਰ ਸਮੇਤ ਸਮੁੱਚੇ ਪ੍ਰਸ਼ਾਸ਼ਨ ਨੂੰ ਭਿਰਸ਼ਟਾਚਾਰ ਨੇ ਘੇਰਾ ਪਾ ਰਖਿਆ ਹੈ ਜਿਸ ਭਰਿਸ਼ਟਾਚਾਰ ਕਾਰਨ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ ਜਿਸ ਵਿਚ ਰਾਜਨੀਤੀਵਾਨ, ਪੁਲਿਸ ਅਤੇ ਨਸ਼ਾ ਤਸਕਰਾਂ ਦਾ ਗਠਜੋੜ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ,ਅਮਨ ਕਾਨੂੰਨ ਦੀ ਹਾਲਤ ਉਪਰ ਸਰਕਾਰ ਅਤੇ ਉਸਦੀ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ,ਹਰ ਰੋਜ਼ ਪੰਜਾਬ ਵਿੱਚ ਨਿਜੀ ਕਤਲ,ਫਿਰੋਤੀਆ, ਲੁੱਟ ਖੋਹ ਅਤੇ ਗੈਂਗਸਟਰ ਦਾ ਬੋਲਬਾਲਾ ਦੇਖਿਆ ਜਾ ਸਕਦਾ ਹੈ।ਇਹ ਪਹਿਲੀ ਵਾਰ ਕਿ ਆਪ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦੀ ਖਰੀਦ ਦੇ ਅਗਾਊਂ ਪ੍ਰਬੰਧ ਕਰਨ ਦੀ ਬਜਾਏ ਆਪਸੀ ਸਿਆਸੀ ਕਲੇਸ਼ ਵਿੱਚ ਫਸੀ ਹੋਈ ਦਿਸ ਰਹੀ ਹੈ। ਜਿਸ ਕਾਰਨ ਕਿਸਾਨ ਮੰਡੀਆਂ ਅਤੇ ਸੜਕਾਂ ‌ਤੇ ਸੁੱਤਾ ਪਿਆ ਹੈ।ਆਪ ਸਰਕਾਰ ਹਰ ਫਰੰਟ ਤੇ ਅਸਫਲ ਸਿੱਧ ਹੋਈ ਹੈ। ਬੱਖਤਪੁਰਾ ਨੇ‌ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨੇਂ ਗਹਿਰੇ ਧਾਰਮਿਕ ਅਤੇ ਸਿਆਸੀ ਸੰਕਟ ਵਿਚ ਫਸ ਚੁੱਕਾ ਹੈ ਕਿ ਉਸਨੇ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਦੀ ਬਜਾਏ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਵਾਲ਼ੀ ਤੀਸਰੀ ਧਿਰ ਭਾਰਤੀ ਜਨਤਾ ਪਾਰਟੀ ਹੈ ਜੋ ਪੰਜਾਬ ਅਤੇ ਪੰਜਾਬੀਆਂ ਨਾਲ ਖ਼ਾਸ ਦੁਸ਼ਮਣੀ ਪਾਲ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੂੰ ਕਦਾਚਿੱਤ ਵੋਟ ਨਹੀਂ ਦੇਣਾ ਚਾਹੀਦਾ। ਮੀਟਿੰਗ ਵਿੱਚ ,ਗੁਲਜਾਰ ਸਿੰਘ ਭੁੰਬਲੀ, ਬਲਬੀਰ ਸਿੰਘ ਮੂਦਲ, ਨਿਰਮਲ ਸਿੰਘ ਛੱਜਲਵੱਡੀ, ਮੰਗਲ ਸਿੰਘ ਧਰਮਕੋਟ, ਬਲਬੀਰ ਸਿੰਘ ਝਾਮਕਾ, ਦਲਬੀਰ ਭੋਲਾ, ਅਸ਼ੋਕ ਮਹਾਜਨ, ਚਰਨਜੀਤ ਸਿੰਘ ਭਿੰਡਰ, ਹਰਜਿੰਦਰ ਪਿੰਟਾ ਤਲਵੰਡੀ ਸ਼ਾਮਲ ਸਨ।

Leave a Reply

Your email address will not be published. Required fields are marked *