ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 24 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦੇ ਕਈ ਐਮ ਐਲ ਏ ਤੇ ਹੋਰ ਪੁਲਸ ਅਧਿਕਾਰੀਆਂ ਦੀਆਂ ਡਰੱਗ ਮਾਮਲੇ ਤੇ ਕਈ ਹੋਰ ਗੈਰ ਕਾਨੂੰਨੀ ਧੰਦਿਆਂ ‘ਚ ਸ਼ਾਮਲ ਹੋਣ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਸਨ,ਪਰ ਹੁਣ ਤਾਜ਼ੀ ਤੇ ਸਭ ਨੂੰ ਹੈਰਾਨ ਕਰਨ ਵਾਲੀ ਖ਼ਬਰ ਕਾਂਗਰਸ ਪਾਰਟੀ ਦੀ ਫਿਰੋਜ਼ਪੁਰ ਦਿਹਾਤੀ ਤੋਂ 2012 ਤੋਂ ਲੈਕੇ 2017 ਤੱਕ ਰਹਿ ਚੁੱਕੀ ਸਾਬਕਾ ਐਮ ਐਲ ਏ ਸਤਿਕਾਰ ਕੌਰ ਤੇ ਇੱਕ ਹੋਰ ਨੂੰ ਡਰੱਗ ਸਮੇਤ ਪੁਲਿਸ ਵੱਲੋਂ ਖੜਗ ਸਥਿਤ ਸੋਨੀ ਇਨਕਲੇਵ ਤੋਂ ਗ੍ਰਿਫਤਾਰ ਕਰਨ ਵਾਲ਼ੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਗੈਰ ਕਾਨੂੰਨੀ ਧੰਦੇ ਵਾਕਿਆ ਹੀ ਅਜਿਹੇ ਵੱਡੇ ਲੋਕ ਹੀ ਆਪਣੇ ਸੂਤਰਾਂ ਰਾਹੀਂ ਅਜਿਹੇ ਗੋਰਖ ਧੰਦਿਆਂ ਨੂੰ ਅੰਜਾਮ ਦੇ ਰਹੇ ਹਨ ਜਿਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ, ਇਹਨਾ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਐਮ ਐਲ ਏ ਸਤਿਕਾਰ ਕੌਰ ਗਹਿਰੀ ਤੇ ਇੱਕ ਹੋਰ ਸਾਥੀ ਤੋਂ 100 ਗ੍ਰਾਮ ਡਰੱਗ ਤੇ ਹੋਰ ਕਈ ਤਰ੍ਹਾਂ ਦਾ ਗੈਰ-ਕਾਨੂੰਨੀ ਸਾਮਾਨ ਫੜੇ ਜਾਣ ਵਾਲੀ ਘਟਨਾ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਪੁਲਿਸ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਕਿ ਫਿਰੋਜ਼ਪੁਰ ਦਿਹਾਤੀ ਤੋਂ ਰਹਿ ਚੁੱਕੇ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਇੱਕ ਵਾਰ ਫਿਰ ਚਰਚਾ ਵਿਚ ਆ ਗਈ, ਜਦੋਂ ਖੜਗ ਦੇ ਸੰਨੀ ਇਨਕਲੇਵ ਸਥਿਤ ਘਰੋਂ ਉਨ੍ਹਾਂ ਨੂੰ ਡਰੱਗ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੌਰਾਨ ਉਨ੍ਹਾਂ ਦੇ ਡਰਾਈਵਰ ਵਰਿੰਦਰ ਸਿੰਘ ਵਾਸੀ ਲੰਲੇ, ਫਿਰੋਜ਼ਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਐਸ ਟੀ ਐਂਫ ਦੇ ਥਾਣੇ’ਚ ਮਕੱਦਮਾ ਨੰਬਰ 159 ਦਰਜ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਸਬੰਧੀ ਆਈ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਨਾਲ ਉਹਨਾਂ ਦੇ ਇੱਕ ਸਾਥੀ ਵਰਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਕਿਹਾ ਇਸ ਦੌਰਾਨ ਉਨ੍ਹਾਂ ਕੋਲੋਂ 100 ਗ੍ਰਾਮ ਡਰੱਗ ਬ੍ਰਾਮਦ ਹੋਈ। ਇਸ ਸਮੇਂ ਉਨ੍ਹਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਜ਼ਖ਼ਮੀ ਵੀ ਹੋਇਆਂ, ਇਸ ਤੋਂ ਬਾਅਦ ਸੰਨੀ ਇਨਕਲੇਵ ਸਥਿਤ ਘਰ’ਚ ਰੀਸਰਚ ਓਪਰੇਸ਼ਨ ਚਲਾਇਆ ਗਿਆ,ਜਿਥੋਂ 28 ਗ੍ਰਾਮ ਹੋਰ ਹੈਰੋਇਨ,ਇੱਕ ਲੱਖ 56 ਹਜ਼ਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ,ਸੋਨਾ,ਚਾਰ ਗੱਡੀਆਂ ਅਤੇ ਪੰਜ ਨੰਬਰ ਪਲੇਟਾਂ ਬ੍ਰਾਮਦ ਹੋਈਆਂ ਹਨ, ਜਿੰਨਾਂ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਨੰਬਰ ਪਲੇਟਾਂ ਬਦਲਕੇ ਡਰੱਗ ਸਪਲਾਈ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ, ਭਾਈ ਖਾਲਸਾ ਨੇ ਕਿਹਾ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸੋਰਸ ਬੰਦਾ, ਜਿਸ ਵੱਲੋਂ ਕਈ ਖੁਲਾਸੇ ਕੀਤੇ ਗਏ ਹਨ, ਅਤੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਸੀ, ਜਿਸ ਨੂੰ ਬਾਅਦ ਵਿਚ ਐਮ ਐਲ ਏ ਵੱਲੋਂ ਨਸ਼ਾ ਸਪਲਾਈ ਕਰਨ ਲਈ ਮਜਬੂਰ ਕੀਤਾ ਜਾਣ ਲੱਗਾ, ਤਾਂ ਉਕਤ ਸੋਰਸ ਵੱਲੋਂ ਐਸ ਟੀ ਐਫ ਤੱਕ ਪਹੁੰਚ ਕੀਤੀ ਗਈ ਤਾਂ ਉਸ ਨੇ ਖੁਲਾਸੇ ਕਰਨ ਦੇ ਨਾਲ-ਨਾਲ ਪੁਲਿਸ ਨੂੰ ਯੌਕੀਨ ਦਵਾਇਆਂ ਕਿ ਜੇ ਤੁਸੀਂ ਟ੍ਰੈਪ ਲਾਓ, ਤਾਂ ਮੈਂ ਉਸ ਐਮ ਐਲ ਨੂੰ ਹੁਣ ਵੀ ਰੰਗੇਂ ਹੱਥੀਂ ਫੜਾ ਸਕਦਾ ਹਾਂ ਭਾਈ ਨੇ ਦੱਸਿਆ ਉਕਤ ਸੋਰਸ ਨੇ ਇਸ ਸਬੰਧੀ ਟੈਲੀਫੋਨ ਦੀਆਂ ਕਈ ਰੀਕਾਰਡ ਕਾਲਾਂ ਵੀ ਪੁਲਿਸ ਨੂੰ ਪੇਸ਼ ਕੀਤੀਆਂ ਜਿਸ ਤੇ ਯੋਕੀਨ ਕਰਦਿਆਂ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਭਾਈ ਖਾਲਸਾ ਨੇ ਕਿਹਾ ਜਦੋਂ ਐਮ ਐਲ ਏ ਦੇ ਪਤੀ ਦੇਵ ਲਾਡੀ ਨੂੰ ਇਸ ਘਟਨਾ ਸੰਬੰਧੀ ਪੁੱਛਿਆ ਤਾਂ ਉਸ ਨੇ ਇਸ ਨੂੰ ਸਿਆਸੀ ਖੇਡ ਰਾਹੀਂ ਬਦਨਾਮ ਕਰਨ ਦੀ ਗੱਲ ਆਖੀ ਸੋ ਆਮ ਸਿਆਸੀ ਕਹਿ ਦਿੰਦੇ ਹਨ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਇਸ ਸਾਬਕਾ ਵਿਧਾਇਕ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਲੋਕਾਂ ਵੱਲੋਂ ਚੁਣਿਆਂ ਕੋਈ ਵੀ ਨਿਮਾਇਦਾ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ। ਇਸ ਵਕਤ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸਵਰਨ ਸਿੰਘ , ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਤੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਸਮੇਤ ਕਈ ਕਾਰਕੁਨ ਸ਼ਾਮਲ ਸਨ।

Leave a Reply

Your email address will not be published. Required fields are marked *