25 ਮਾਰਚ 2025 ਨੂੰ ਡੀਸੀ ਦਫ਼ਤਰਾਂ ਮੁਰੇ ਕਰਨਗੇ ਸਰਕਾਰ ਦਾ ਪਿੱਟ ਸਿਆਪਾ- ਡਾ ਸੁਨੀਲ ਤਰਗੋਤਰਾ
ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਆਗੂ ਡਾ ਸੁਨੀਲ ਤਰਗੋਤਰਾ ਅਤੇ ਡਾ ਰਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸੂਬੇ ਵਿੱਚ 2500 ਸੀ ਐੱਚ ਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਜ਼ਮੀਨੀ ਪੱਧਰ ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ । ਉਹ ਆਪਣੀਆਂ ਮੁਸ਼ਕਿਲਾਂ ਸਬੰਧੀ ਸਰਕਾਰ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਬਾਰ ਬਾਰ ਜਾਣੂ ਕਰਵਾ ਚੁੱਕੇ ਹਨ ਪਰੰਤੂ ਕਿਸੇ ਵੱਲੋਂ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ । ਉਹਨਾਂ ਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਸਨ ਜੋ ਹੁਣ ਖ਼ਤਮ ਹੋ ਰਹੀਆਂ ਹਨ । ਲਗਾਤਾਰ 3 ਸਾਲਾਂ ਤੋਂ ਉਹ ਸਰਕਾਰ ਦੇ ਮੰਤਰੀਆਂ ਅਤੇ ਆਹੁਦੇਦਾਰਾਂ ਨੂੰ ਮੰਗ ਪੱਤਰ ਦੇ ਰਹੇ ਹਨ । ਪਿਛਲੇ 3 ਸਾਲ ਤੋਂ ਉਹਨਾਂ ਵੱਲੋਂ ਸੂਬੇ ਦੇ ਸਿਹਤ ਮੰਤਰੀ ਅਤੇ ਕੈਬਿਨੇਟ ਸਬ ਕਮੇਟੀ ਨਾਲ ਅਣਗਿਣਤ ਮੀਟਂਗਾ ਕੀਤੀਆਂ ਗਈਆਂ ਪਿਛਲੇ ਸਾਲ ਮੁੱਖਮੰਤਰੀ ਸਾਹਬ ਵਲੋਂ ਉਹਨਾਂ ਨੂੰ 16 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਪਰੰਤੂ ਮੀਟਿੰਗ ਤੋਂ ਇਕ ਦਿਨ ਪਹਿਲਾਂ ਕੈਂਸਲ ਕਰ ਦਿੱਤੀ ਗਈ । ਸਾਰੇ ਮੁਲਾਜ਼ਮਾਂ ਵਿੱਚ ਸਰਕਾਰ ਦੇ ਇਸ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਪ੍ਰਤੀ ਭਾਰੀ ਰੋਸ ਹੈ । ਜਨਵਰੀ ਮਹੀਨੇ ਵਿੱਚ ਸੈਕਰੇਟਰੀ ਹੈਲਥ ਕੁਮਾਰ ਰਾਹੁਲ ਜੀ ਨਾਲ ਕੀਤੀ ਮੀਟਿੰਗ ਵਿਚ ਉਹਨਾਂ ਨੇ ਲਿਖਤੀ ਰੂਪ ਵਿਚ ਆਸ਼ਵਾਸਨ ਦਿੱਤਾ ਸੀ ਕਿ ਉਹ ਦੋ ਮਹੀਨਿਆਂ ਵਿਚ ਸਾਡੇ ਵਿੱਤੀ ਮਸਲੇ ਹੱਲ ਕਰ ਦੇਣਗੇ ਜਿਸਦੇ ਉਪਰੰਤ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸਨੇ ਸਾਡੇ ਵਿੱਤੀ ਮਸਲੇ ਹੱਲ ਕਰਨੇ ਸੀ ਪਰੰਤੂ ਅੱਜ ਲਗਭਗ 40 ਦਿਨ ਬੀਤ ਜਾਣ ਉਪਰੰਤ ਵੀ ਉਹਨਾਂ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਅਤੇ ਇਸ ਵਾਰ ਵੀ ਸਰਕਾਰ ਨੇ ਆਪਣੀ ਲਾਰੇਬਾਜ਼ੀ ਵਾਲੀ ਨੀਤੀ ਜਾਰੀ ਰੱਖੀ । ਜਿਸਤੋਂ ਦੁਖੀ ਹੋ ਕੇ ਸੂਬੇ ਦੇ ਸਮੂਹ ਕਮਿਊਨਟੀ ਹੈਲਥ ਅਫਸਰਾਂ ਨੇ ਇਹ ਫ਼ੈਸਲਾ ਲਿਆ ਹੈ ਕਿ 25 ਮਾਰਚ 2025 ਨੂੰ ਸੂਬੇ ਦੇ ਲਗਭਗ 2500 ਸੀਐਚਓ ਵੱਲੋਂ ਪੰਜਾਬ ਦੇ ਸਮੂਹ ਡੀਸੀ ਦਫ਼ਤਰਾਂ ਵਿਖੇ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਜਾਏਗਾ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਏਗਾ ।ਸਾਡੀਆਂ ਮੁੱਖ ਮੰਗਾਂ ਕੇਡਰ ਸੈਂਕਸ਼ਨ ਕਰਕੇ ਰੈਗੂਲਰਾਈਜ਼ੇਸ਼ਨ,ਤਨਖ਼ਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ ,ਮੁੱਢਲੀ ਤਨਖ਼ਾਹ ਵਿੱਚ ਸੋਧ ਕਰਕੇ ਬਾਕੀ ਸੂਬਿਆਂ ਦੇ ਬਰਾਬਰ ਤਨਖ਼ਾਹ ਕੀਤੀ ਜਾਵੇ, ਐਨ ਐੱਚ ਐਮ ਮੁਲਾਜ਼ਮਾਂ ਦਾ ਲੋਇਲਟੀ ਬੋਨਸ ਜਾਰੀ ਕੀਤਾ,ਸੂਬੇ ਦੀ ਲੀਵ ਪੋਲਿਸੀ ਜਾਰੀ ਕੀਤੀ ਜਾਵੇ ਆਦਿ ਹਨ । ਇਸ ਮੌਕੇ ਸੂਰਜ ਪ੍ਰਕਾਸ਼,ਵਿਕਾਸ ਜੋਏਲ,ਮਨਦੀਪ ਸਿੰਘ,ਡਾ ਆਰਤੀ,ਮੈਡਮ ਹਰਪ੍ਰੀਤ,ਅਮਨਦੀਪ ਕੌਰ,ਸਿਮਰਨਜੀਤ ਕੌਰ,ਦਿਲਰਾਜ ਕੌਰ,ਡਾ ਨਿਕਿਤਾ ਅਦਿ ਹਾਜ਼ਰ ਸਨ ।ਕਮਿਊਨਟੀ ਹੈਲਥ ਅਫਸਰ ਮੁੜ ਤੋਂ ਪਏ ਸੰਘਰਸ਼ ਦੇ ਰਾਹ ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਆਗੂ ਡਾ ਸੁਨੀਲ ਤਰਗੋਤਰਾ ਅਤੇ ਡਾ ਰਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸੂਬੇ ਵਿੱਚ 2500 ਸੀ ਐੱਚ ਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਜ਼ਮੀਨੀ ਪੱਧਰ ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ । ਉਹ ਆਪਣੀਆਂ ਮੁਸ਼ਕਿਲਾਂ ਸਬੰਧੀ ਸਰਕਾਰ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਬਾਰ ਬਾਰ ਜਾਣੂ ਕਰਵਾ ਚੁੱਕੇ ਹਨ ਪਰੰਤੂ ਕਿਸੇ ਵੱਲੋਂ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ । ਉਹਨਾਂ ਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਸਨ ਜੋ ਹੁਣ ਖ਼ਤਮ ਹੋ ਰਹੀਆਂ ਹਨ । ਲਗਾਤਾਰ 3 ਸਾਲਾਂ ਤੋਂ ਉਹ ਸਰਕਾਰ ਦੇ ਮੰਤਰੀਆਂ ਅਤੇ ਆਹੁਦੇਦਾਰਾਂ ਨੂੰ ਮੰਗ ਪੱਤਰ ਦੇ ਰਹੇ ਹਨ । ਪਿਛਲੇ 3 ਸਾਲ ਤੋਂ ਉਹਨਾਂ ਵੱਲੋਂ ਸੂਬੇ ਦੇ ਸਿਹਤ ਮੰਤਰੀ ਅਤੇ ਕੈਬਿਨੇਟ ਸਬ ਕਮੇਟੀ ਨਾਲ ਅਣਗਿਣਤ ਮੀਟਂਗਾ ਕੀਤੀਆਂ ਗਈਆਂ ਪਿਛਲੇ ਸਾਲ ਮੁੱਖਮੰਤਰੀ ਸਾਹਬ ਵਲੋਂ ਉਹਨਾਂ ਨੂੰ 16 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਪਰੰਤੂ ਮੀਟਿੰਗ ਤੋਂ ਇਕ ਦਿਨ ਪਹਿਲਾਂ ਕੈਂਸਲ ਕਰ ਦਿੱਤੀ ਗਈ । ਸਾਰੇ ਮੁਲਾਜ਼ਮਾਂ ਵਿੱਚ ਸਰਕਾਰ ਦੇ ਇਸ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਪ੍ਰਤੀ ਭਾਰੀ ਰੋਸ ਹੈ । ਜਨਵਰੀ ਮਹੀਨੇ ਵਿੱਚ ਸੈਕਰੇਟਰੀ ਹੈਲਥ ਕੁਮਾਰ ਰਾਹੁਲ ਜੀ ਨਾਲ ਕੀਤੀ ਮੀਟਿੰਗ ਵਿਚ ਉਹਨਾਂ ਨੇ ਲਿਖਤੀ ਰੂਪ ਵਿਚ ਆਸ਼ਵਾਸਨ ਦਿੱਤਾ ਸੀ ਕਿ ਉਹ ਦੋ ਮਹੀਨਿਆਂ ਵਿਚ ਸਾਡੇ ਵਿੱਤੀ ਮਸਲੇ ਹੱਲ ਕਰ ਦੇਣਗੇ ਜਿਸਦੇ ਉਪਰੰਤ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸਨੇ ਸਾਡੇ ਵਿੱਤੀ ਮਸਲੇ ਹੱਲ ਕਰਨੇ ਸੀ ਪਰੰਤੂ ਅੱਜ ਲਗਭਗ 40 ਦਿਨ ਬੀਤ ਜਾਣ ਉਪਰੰਤ ਵੀ ਉਹਨਾਂ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਅਤੇ ਇਸ ਵਾਰ ਵੀ ਸਰਕਾਰ ਨੇ ਆਪਣੀ ਲਾਰੇਬਾਜ਼ੀ ਵਾਲੀ ਨੀਤੀ ਜਾਰੀ ਰੱਖੀ । ਜਿਸਤੋਂ ਦੁਖੀ ਹੋ ਕੇ ਸੂਬੇ ਦੇ ਸਮੂਹ ਕਮਿਊਨਟੀ ਹੈਲਥ ਅਫਸਰਾਂ ਨੇ ਇਹ ਫ਼ੈਸਲਾ ਲਿਆ ਹੈ ਕਿ 25 ਮਾਰਚ 2025 ਨੂੰ ਸੂਬੇ ਦੇ ਲਗਭਗ 2500 ਸੀਐਚਓ ਵੱਲੋਂ ਪੰਜਾਬ ਦੇ ਸਮੂਹ ਡੀਸੀ ਦਫ਼ਤਰਾਂ ਵਿਖੇ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਜਾਏਗਾ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਏਗਾ ।ਸਾਡੀਆਂ ਮੁੱਖ ਮੰਗਾਂ ਕੇਡਰ ਸੈਂਕਸ਼ਨ ਕਰਕੇ ਰੈਗੂਲਰਾਈਜ਼ੇਸ਼ਨ,ਤਨਖ਼ਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ ,ਮੁੱਢਲੀ ਤਨਖ਼ਾਹ ਵਿੱਚ ਸੋਧ ਕਰਕੇ ਬਾਕੀ ਸੂਬਿਆਂ ਦੇ ਬਰਾਬਰ ਤਨਖ਼ਾਹ ਕੀਤੀ ਜਾਵੇ, ਐਨ ਐੱਚ ਐਮ ਮੁਲਾਜ਼ਮਾਂ ਦਾ ਲੋਇਲਟੀ ਬੋਨਸ ਜਾਰੀ ਕੀਤਾ,ਸੂਬੇ ਦੀ ਲੀਵ ਪੋਲਿਸੀ ਜਾਰੀ ਕੀਤੀ ਜਾਵੇ ਆਦਿ ਹਨ । ਇਸ ਮੌਕੇ ਸੂਰਜ ਪ੍ਰਕਾਸ਼,ਵਿਕਾਸ ਜੋਏਲ,ਮਨਦੀਪ ਸਿੰਘ,ਡਾ ਆਰਤੀ,ਮੈਡਮ ਹਰਪ੍ਰੀਤ,ਅਮਨਦੀਪ ਕੌਰ,ਸਿਮਰਨਜੀਤ ਕੌਰ,ਦਿਲਰਾਜ ਕੌਰ,ਡਾ ਨਿਕਿਤਾ ਅਦਿ ਹਾਜ਼ਰ ਸਨ ।


