ਮ੍ਰਿਤਕ ਦੇਹ 11 ਮਾਰਚ ਨੂੰ ਬੁਢਲਾਡਾ ਹਸਪਤਾਲ ਤੋ ਗਾਮੀਵਾਲਾ ਕਾਫਲੇ ਸਮੇਤ ਆਏਗੀ, ਉਪਰੰਤ ਸੰਸਕਾਰ ਕੀਤਾ ਜਾਵੇਗਾ- ਚੋਹਾਨ
ਬੁਢਲਾਡਾ, ਗੁਰਦਾਸਪੁਰ 10 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਦੇ ਨਿਧੜਕ ਤੇ ਨਿੱਡਰ ਆਗੂ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਨਜੀਤ ਕੌਰ ਗਾਮੀਵਾਲਾ ਦੇ ਸਿਆਸੀ ਕ਼ਤਲ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਅਤੇ ਉੱਚ ਪੱਧਰੀ ਕਮੇਟੀ ਐਸ ਆਈ ਟੀ ਬਣਾਉਣ, ਯੋਗ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਤਿੰਨ ਦਿਨਾਂ ਤੋਂ ਜਾਰੀ ਪ੍ਰਦਰਸ਼ਨ ਅੱਜ ਡੀ ਐਸ ਪੀ ਪ੍ਰਿਤਪਾਲ ਸਿੰਘ, ਤਹਿਸੀਲਦਾਰ ਅਜੇ ਪਾਲ ਸਿੰਘ ਵੱਲੋਂ ਪਰਿਵਾਰ ਤੇ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਨੂੰ ਧਰਨੇ ਮੌਕੇ ਜਨਤਕ ਤੌਰ ਮੰਨਣ ਅਤੇ ਲਾਗੂ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਉਪਰੰਤ ਐਕਸ਼ਨ ਕਮੇਟੀ ਤੇ ਪਰਿਵਾਰ ਵੱਲੋਂ ਪੋਸਟਮਾਰਟਮ ਲਈ ਰਾਜ਼ੀ ਹੋਏ।
ਸੀ ਪੀ ਆਈ ਆਗੂ ਵੇਦ ਪ੍ਰਕਾਸ਼ ਬੁਢਲਾਡਾ ਸਕੱਤਰ ਨੇ ਕਿਹਾ ਕਿ 11 ਮਾਰਚ ਨੂੰ ਬੁਢਲਾਡਾ ਹਸਪਤਾਲ ਤੋਂ ਉਹਨਾਂ ਦੇ ਜੱਦੀ ਪਿੰਡ ਗਾਮੀਵਾਲਾ ਵਿਖੇ ਕਾਫਲੇ ਸਮੇਤ ਪੁੱਜੇਗੀ ਮ੍ਰਿਤਕ ਦੇਹ ਉਪਰੰਤ ਸਵੇਰੇ 11 ਵਜੇ ਸਵੇਰੇ ਹੋਵੇਗਾ ਸੰਸਕਾਰ।
ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ,ਬੀ ਕੇ ਯੂ ਧਨੇਰ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ,ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ,ਉਘੇ ਸਮਾਜ ਮਾਨਿਕ ਗੋਇਲ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ,ਬੀ ਕੇ ਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਨਾ,ਬੀ ਕੇ ਯੂ ਮਾਲਵਾ ਦੇ ਮਲੂਕ ਸਿੰਘ ਹੀਰਕੇ,ਬੀ ਕੇ ਯੂ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ,ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਜਸਵੀਰ ਕੌਰ ਨੱਤ,ਬੀ ਕੇ ਯੂ ਡਕੋਟਾ ਬੁਰਜ਼ ਗਿੱਲ ਦੇ ਲਛਮਣ ਸਿੰਘ ਚੱਕ ਅਲੀ ਸ਼ੇਰ,ਬੀ ਕੇ ਯੂ ਰਾਜੇਵਾਲ ਦੇ ਦਿਲਬਾਗ ਸਿੰਘ ਕਲੀਪੁਰ, ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਬਹੁਜਨ ਮੁਕਤੀ ਪਾਰਟੀ ਦੇ ਜਸਵੰਤ ਸਿੰਘ ਮਾਨਸਾ, ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਗਦੇਵ ਸਿੰਘ ਚਕੇਰੀਆਂ, ਖੇਤ ਮਜ਼ਦੂਰ ਸਭਾ ਦੇ ਸੀਤਾਰਾਮ ਗੋਬਿੰਦਪੁਰਾ,ਕੁਲ ਹਿੰਦ ਕਿਸਾਨ ਸਭਾ ਮਲਕੀਤ ਸਿੰਘ ਮੰਦਰਾਂ, ਭੀਮ ਸਿੰਘ ਫੋਜੀ , ਮੁਲਾਜ਼ਮ ਆਗੂ ਜਗਸੀਰ ਸਿੰਘ ਰਾਏ ਕੇ, ਨੋਜਵਾਨ ਆਗੂ ਜਗਤਾਰ ਕਾਲਾ ਆਦਿ ਆਗੂਆਂ ਨੇ ਧਰਨੇ ਮੌਕੇ ਸੰਬੋਧਨ ਕਰਦਿਆਂ ਕਿਹਾ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਦੀ ਵਿਚਾਰਧਾਰਾ ਤਹਿਤ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਆਮ ਪਾਰਟੀ ਦੀ ਸਰਕਾਰ ਮੌਕੇ ਨਸ਼ੇ, ਗੁੰਡਾਗਰਦੀ ਤੇ ਚਿੱਟੇ ਦਿਨ ਕਤਲੇਆਮ ਹੋ ਰਹੇ ਹਨ।ਆਮ ਲੋਕਾਂ ਦੀ ਸੁਣਵਾਈ ਨਹੀਂ ਕੇਵਲ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ।
ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ, ਹਰਮੀਤ ਬੋੜਾਵਾਲ, ਕਰਨੈਲ ਦਾਤੇਵਾਸ, ਅਸ਼ੋਕ ਲਾਕੜਾ, ਭੁਪਿੰਦਰ ਗੁਰਨੇ,ਚਿਮਨ ਲਾਲ ਕਾਕਾ, ਭੀਮ ਮੰਡੇਰ, ਸਿਮਰਜੀਤ ਕੁਲਰੀਆਂ, ਸੁਖਰਾਜ ਜੋਗਾ, ਮੇਜ਼ਰ ਸੂਬੇਦਾਰ ਸ਼ੇਰ ਖਾਂ ਵਾਲਾ, ਜਸਵੰਤ ਸਿੰਘ ਬੀਰੋਕੇ, ਜਗਸੀਰ ਬਰੇਟਾ, ਹਰਜਿੰਦਰ ਸਿੰਘ ਬਰੇਟਾ,ਪੂਰਨ ਸਿੰਘ ਸਰਦੂਲਗੜ੍ਹ, ਬੂਟਾ ਸਿੰਘ ਬਾਜੇ ਵਾਲਾ, ਗੁਰਦਿਆਲ ਦਲੇਲ ਸਿੰਘ ਵਾਲਾ,ਪਵਨ ਕੁਮਾਰ, ਹਰਦਿਆਲ ਸਿੰਘ ਬੁਢਲਾਡਾ,ਗਰੀਬੂ ਸਿੰਘ, ਬੰਬੂ ਸਿੰਘ,ਗੋਰਾ ਟਾਹਲੀਆਂ,ਅਮਰੀਕ ਮੰਦਰਾਂ, ਸੁਲੱਖਣ ਸਿੰਘ ਕਾਹਨਗੜ੍ਹ, ਜੱਗਾ ਸ਼ੇਰ ਖਾਂ, ਸ਼ੰਭੂ ਮੰਡੇਰ, ਮਲਕੀਤ ਬਖਸ਼ੀਵਾਲਾ ਅਤੇ ਦਰਸ਼ਨ ਟਾਹਲੀਆਂ ਨੇ ਸੰਬੋਧਨ ਕੀਤਾ।