ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)–ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾਦਲ ਦੇ ਮੁੱਖੀ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਨੇ ਰੰਘਰੇਟਾ ਜਥੇਬੰਦੀਆਂ ਦੇ ਚੇਅਰਮੈਨ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਦਲ ਪੰਥ ਦੇ ਸਿੰਘਾਂ ਨੇ ਗੁਰਮਤਾ ਕੀਤਾ ਸੀ ਕਿ ਭਾਈ ਪ੍ਰਦੀਪ ਸਿੰਘ ਖਾਲਸਾ ਬਹੁਤ ਪੜੇ ਲਿਖੇ ਤੇ ਸੂਝਵਾਨ ਵਿਦਵਾਨ ਹਨ ,ਇਸ ਕਰਕੇ ਉਨ੍ਹਾਂ ਨੂੰ ਦਲਪੰਥ ਮੁੱਖੀ ਜਥੇਦਾਰ ਬਾਬਾ ਸਤਨਾਮ ਸਿੰਘ ਤੋਂ ਬਾਅਦ ਦਲ ਪੰਥ ਦੀ ਸੇਵਾ ਮਿਲਨੀ ਚਾਹੀਦਾ ਹੈ, ਇਸ ਗੁਰਮਤ ਵਾਲੀ ਸੋਚ ਨੂੰ ਪ੍ਰਵਾਨ ਕਰਦਿਆਂ ਭਾਈ ਪ੍ਰਦੀਪ ਸਿੰਘ ਖਾਲਸਾ ਨੂੰ ਦਲ ਪੰਥ ਦਾ ਮੀਤ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਰਸਮੀ ਤੌਰ ਤੇ ਦਸਤਾਰ ਬੰਦੀ ਕੱਲ੍ਹ 14 ਮਾਰਚ ਨੂੰ ਹੋਲੇ ਮਹੱਲੇ ਦੌਰਾਨ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਕਰ ਦਿੱਤੀ ਜਾਵੇਗੀ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਉਹਨਾਂ ਭਾਈ ਖਾਲਸਾ ਨੇ ਦੱਸਿਆ,ਹੌਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਘੌੜਿਆ ਤੇ ਹੋਰ ਰਾਜ ਸਾਜ ਸਮੇਂਤ ਅਨੰਦਪੁਰ ਦੇ ਇਤਿਹਾਸਕ ਗੁਰਦੁਆਰਿਆਂ ਦੇ ਆਸ ਪਾਸ ਉਤਾਰੇ ਕੀਤੇ ਹੋਏ ਹਨ ਅਤੇ ਇਸੇ ਤਹਿਤ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ ਨੇ ਉਤਰਾ ਸ਼ਹੀਦੀ ਬਾਗ ਦੇ ਸਹਾਮਣੇ ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਹਾੜੀ ਥੱਲੇ ਕੀਤਾ ਹੋਇਆ ਹੈ ਜਦੋਂ ਕਿ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਦਲਪੰਥ ਨੇ ਪਿੰਡ ਲੋਧੀ ਪੁਰ,ਕਿਲਾ ਲੋਹਗੜ੍ਹ ਸਹਿਬ ਨਜ਼ਦੀਕ ਅਨੰਦਪੁਰ ਸਾਹਿਬ ਉਤਾਰਾ ਕੀਤਾ ਹੋਇਆ ਹੈ,, ਭਾਈ ਖਾਲਸਾ ਭਾਈ ਖਾਲਸਾ ਨੇ ਦੱਸਿਆ ਇਹਨਾਂ ਦਲ ਪੰਥਾਂ ਵੱਲੋਂ 12 ਤੋਂ 14 ਮਾਰਚ ਤੇ 13 ਤੋ15 ਮਾਰਚ ਤੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਜੀ ਭੋਗ ਪਾਏ ਜਾਂਦੇ ਹਨ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਤੇ ਲੰਗਰ ਵੀ ਚਲਾਏ ਜਾਂਦੇ ਹਨ,ਅੱਜ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾਦਲ ਦੇ ਮੁੱਖੀ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਨੇ ਇੱਕ ਧਾਰਮਿਕ ਸਮਾਗਮ’ਚ ਬੋਲਦਿਆਂ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਦਿੰਦਿਆਂ ਐਲਾਨ ਕੀਤਾ ਕਿ ਦਲਪੰਥ ਦਾ ਮੀਤ ਜਥੇਦਾਰ ਭਾਈ ਪ੍ਰਦੀਪ ਸਿੰਘ ਖਾਲਸਾ ਨੂੰ ਨਿਯੁਕਤ ਕੀਤਾ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਇਹ ਐਲਾਨ ਉਨ੍ਹਾਂ ( ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ) ਨੇ ਸਹੀਦ ਬਾਬਾ ਜੀਵਨ ਸਿੰਘ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਹਾਜ਼ਰੀ’ਚ ਕੀਤੀ ਅਤੇ ਕਿਹਾ ਕਿ ਇਸ ਦੀ ਰਸਤੀ ਤੌਰ ਤੇ ਦਸਤਾਰ ਬੰਦੀ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਦੀ ਇਕੱਤਰਤਾ’ਚ ਕੱਲ੍ਹ 14 ਮਾਰਚ ਨੂੰ ਹੋਲੇ ਮਹੱਲੇ ਦੌਰਾਨ ਕੀਤੀ ਜਾਵੇਗੀ।
