ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)–ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟੇ ਗੁਰ ਕੇ ਬੇਟੇ ਮੌੜਸਰ ਲੋਹਟਬੱਦੀ ਰਾਏਕੋਟ ਰੋਡ ਤੇ ਤੇਜ ਰਫਤਾਰ ਨਾਲ ਭਜਾਕੇ ਲੱਗਣ ਵਾਲੀਆਂ ਗੱਡੀਆਂ ਦੇ ਲਗਾਤਾਰ ਵਧ ਰਹੇ ਐਕਸੀਡੈਂਟਾਂ ਨੂੰ ਮੁੱਖ ਰੱਖਦਿਆਂ ਸੜਕ ਕਿਨਾਰੇ ਬਣੇ ਸ਼ਹੀਦੀ ਸਥਾਨਾਂ ਤੇ ਨਸ਼ੇ ਹੰਕਾਰ ‘ਚ ਗੱਡੀਆਂ ਭਜਾ ਕੇ ਨਹੀਂ ਲੱਗਣਾ ਚਾਹੀਦਾ,ਅਗਰ ਤੁਸੀਂ ਉੱਤਰ ਕੇ ਨਮਸਕਾਰ ਨਹੀਂ ਕਰ ਸਕਦੇ ,ਤਾਂ ਗੱਡੀ ਹੋਲੀ ਕਰਕੇ ਲੰਘੋ ਤਾਂ ਕਿ ਹਾਦਸੇ ਦਾ ਸ਼ਿਕਾਰ ਹੋਣੋ ਤਾਂ ਬਚ ਸਕਦੇ ਹੋ ਕਿਉਂਕਿ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ,ਇਸ ਨੂੰ ਕਾਹਲੀ ਵਿੱਚ ਅੰਜਾਈ ਨਾਂ ਗਵਾਓ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੱਜ ਮਲੇਰ ਕੋਟਲੇ ਤੋਂ ਰਾਏਕੋਟ ਨੂੰ ਜਾ ਰਹੀ ਗੱਡੀ ਨੰਬਰ PB 56 E 3074 ਜੋ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜ ਸਰ ਲੋਹਟਬੱਦੀ ਤੋਂ ਤੇਜ ਰਫਤਾਰ ਨਾਲ ਲੰਘੀ ਤਾਂ ਖੰਬੇ ਵਿਚ ਵੱਜਣ ਤੇ ਚਾਰ ਪਲਟੀਆਂ ਖਾਣ ਤੋਂ ਬਾਅਦ ਸੀਸੇ ਖਿੜਕੀਆਂ ਤੋੜਨ ਤੋਂ ਬਾਅਦ ਬੇਹੋਸ਼ੀ ਹਾਲਤ ਕੱਢੇਂ ਰਾਏਕੋਟ ਦੇ ਨੌਜਵਾਨ ਦੇ ਵੱਡੇ ਹੋਏ ਹਾਦਸੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਲੋਕਾਂ ਨੇ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ ਤੋਂ ਮਿਲੇ ਅਧਾਰ ਕਾਰਡ ਤੋਂ ਪਤਾ ਲੱਭਕੇ ਉਹਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ’ਚ ਦਾਖਲ ਕਰਵਾਇਆ, ਭਾਈ ਖਾਲਸਾ ਨੇ ਦੱਸਿਆ ਸੂਤਰਾਂ ਮੁਤਾਬਕ ਉਹ ਨੌਜਵਾਨ ਜੇਲ੍ਹ ਵਿੱਚੋਂ ਜ਼ਮਾਨਤ ਤੇ ਰਿਹਾਅ ਹੋ ਕੇ ਆਇਆ ਸੀ ਤੇ ਉਹ ਨਾਨਕ ਸਰ ਜਗਰਾਉਂ ਜਾ ਰਿਹਾ ਸੀ ਅਤੇ ਰਾਏਪੁਰ ਤੋਂ ਘਰ ਵਾਲੇ ਉਨ੍ਹਾਂ ਉਡੀਕ ਰਹੇ ਸੀ ਜਿੰਨਾ ਨੂੰ ਲੈ ਕੇ ਉਸ ਨੇ ਨਾਨਕਸਰ ਜਗਰਾਉਂ ਪਹੁੰਚਣਾ ਸੀ ਗੱਡੀ ਵਿੱਚੋਂ ਵੀ ਦੁੱਧ ਦੀ ਕੈਨੀ ਵੀ ਮਿਲੀ , ਭਾਈ ਖਾਲਸਾ ਨੇ ਦੱਸਿਆ ਇਸ ਅਸਥਾਨ ਤੇ ਐਕਸੀਡੈਂਟ ਲਗਾਤਾਰ ਵਧ ਰਹੇ ਹਨ ਭਾਈ ਖਾਲਸਾ ਨੇ ਕਿਹਾ ਹਰ ਹਫ਼ਤੇ ਵਿੱਚ ਦੋ ਤਿੰਨ ਐਕਸੀਡੈਂਟ ਹੋਣ ਤੇ ਜਾਨਾਂ ਜਾਣ ਦੇ ਬਾਵਜੂਦ ਵੀ ਲੋਕ ਹੰਕਾਰ ਬਿਰਤੀ ਰਾਹੀਂ ਇਸ ਅਸਥਾਨ ਤੋਂ ਤੇਜ ਰਫਤਾਰ ਨਾਲ ਲੰਘਣ ਤੋਂ ਬਾਜ ਨਹੀਂ ਆ ਰਹੀ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬੇਨਤੀ ਕੀਤੀ ਰਾਏਕੋਟ ਮਾਲੇਰਕੋਟਲਾ ਰੋਡ ਤੇ ਲੋਹਟਬੱਦੀ ਨਜ਼ਦੀਕ ਬਣੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜ ਸਰ ਸਾਹਿਬ ਤੋਂ ਸਾਵਧਾਨੀ ਤੇ ਤੇਜ਼ ਰਫ਼ਤਾਰ ਨਾਲ ਨਾ ਲੰਘੋ ਕਿਉਂਕਿ ਮਨੁੱਖੀ ਜਾਨਾਂ ਬਹੁਤ ਕੀਮਤੀ ਹਨ ਅਤੇ ਸੜਕ’ਚ ਮੋੜ ਹੋਣ ਕਰਕੇ ਲਗਾਤਾਰ ਐਕਸੀਡੈਂਟ ਵਧ ਰਹੇ ਹਨ ।