ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਜਿਲ੍ਹੇ ਦੀਆਂ ਔਰਤਾਂ ਨੂੰ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਪਹੁੰਚਣ ਦੀ ਅਪੀਲ

ਗੁਰਦਾਸਪੁਰ

7 ਜਨਵਰੀ ਨੂੰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦਫਤਰ ਗੁਰਦਾਸਪੁਰ ਦੇ ਸਾਂਝੇ ਯਤਨਾਂ ਸਦਕਾ ਮਹਿੰਦਰਾ ਗ੍ਰੀਨ ਲੈਂਡ ਪੈਲੇਸ, ਜੇਲ ਰੋਡ ਗੁਰਦਾਸਪੁਰ ਵਿਖੇ ਰੁਜ਼ਗਾਰ ਕੈਂਪ ਲਗਾਇਆ ਜਾਵੇਗਾ

ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)— ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਔਰਤਾਂ ਦੇ ਸ਼ਕਤੀਕਰਨ, ਸਮਾਜ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ, ਨੋਕਰੀ ਦੇ ਮੌਕੇ ਪ੍ਰਦਾਨ, ਸਵੈ-ਰੋਜਗਾਰ ਦੇ ਕਾਬਲ ਕਰਨ ਲਈ ਵਿਸ਼ੇਸ ਸਫਾਈ ਅਤੇ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦਫਤਰ ਗੁਰਦਾਸਪੁਰ ਨਾਲ ਸਾਂਝੇ ਯਤਨ ਕਰਦੇ ਹੋਏ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ  ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਕੱਲ 7 ਜਨਵਰੀ ਨੂੰ ਮਹਿੰਦਰਾ ਗ੍ਰੀਨ ਲੈਂਡ ਪੈਲੇਸ ਜੇਲ ਰੋਡ ਗੁਰਦਾਸਪੁਰ ਅਤੇ 8 ਜਨਵਰੀ ਨੂੰ ਪਿੰਡ ਡੇਹਰੀਵਾਲ ਕਿਰਨ ਵਿਖੇ ਅੋਰਤਾਂ ਲਈ ਵਿਸ਼ੇਸ ਰੋਜਗਾਰ ਕੈਂਪ ਲਗਾਏ ਜਾ ਰਹੇ ਹਨ।

ਇਸ ਕੈਂਪ ਵਿਚ ਰੋਜਗਾਰ ਬਿਊਰੋ ਵਲੋਂ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਔਰਤਾਂ ਨੂੰ ਰੁਜਗਾਰ ਦੇਣ ਦੇ ਉਪਰਾਲੇ ਕੀਤੇ ਜਾਣਗੇ।

ਇਸ ਕੈਂਪ ਵਿਚ ਵਰਧਮਾਨ ਟੈਕਸਟਾਇਲਜ਼ ਲਿਮਿਟਡ ਵਲੋਂ ਮਸ਼ੀਨ ਉਪਰੇਟਰ, ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਲੋਂ ਹੈਲਪਰਜ, ਐਸ.ਬੀ.ਆਈ ਲਾਇਫ ਵਲੋਂ ਯੂਨਿਟ ਮੇਨੇਜਰ, ਅਜਾਇਲ ਫਿਊਚਰ ਵਲੋਂ ਵੈੱਲਨੇਸ ਅਡਵਾਇਜਰ, ਕੋਟਕ ਮਹਿੰਦਰਾ ਬੈਂਕ ਵਲੋਂ ਸੇਲਜ ਐਸੋਸੀਏਟ, ਐਲ.ਆਈ.ਸੀ ਵਲੋਂ ਬੀਮਾ ਸੱਖੀ, ਸੀ.ਐਸ.ਸੀ ਵਲੋਂ ਵੀ.ਐਲ.ਈ ਅਤੇ ਮਥੂਟ ਮਾਇਕਰੋਫਿਨ ਵਲੋਂ ਰੀਲੇਸ਼ਨਸਿਪ ਅਫਸਰ, ਬ੍ਰਾਂਚ ਕ੍ਰੈਡਿਟ ਮੈਨੇਜਰ ਆਦਿ ਭਰਤੀ ਕੀਤੇ ਜਾਣਗੇ ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਿੱਸਾ ਲੈਣ ਲਈ ਪ੍ਰਾਰਥੀ ਦੀ ਉਮਰ ਸੀਮਾ 18 ਤੋਂ 50 ਸਾਲ ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗ ਘੱਟੋਂ-ਘੱਟ ਦਸਵੀਂ ਲਾਜਮੀ ਹੈ।

ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਜਿਲ੍ਹੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ।

Leave a Reply

Your email address will not be published. Required fields are marked *