ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)–ਉਤਰੀ ਭਾਰਤ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਲੋਂਗੋਵਾਲ ਪੁਲਸ ਵੱਲੋਂ ਲਾਠੀਚਾਰਜ ਕਰਕੇ ਇੱਕ ਨੂੰ ਮਾਰਨ, ਕਈਆਂ ਨੂੰ ਜ਼ਖ਼ਮੀ ਅਤੇ ਕਿਸਾਨਾਂ ਤੇ ਹੀ ਝੂਠੇ ਪਰਚੇ ਦਰਜ ਕਰਨੇ ਸਰਕਾਰ ਦੀ ਅੱਤ ਨਿੰਦਣਯੋਗ ਕਿਸਾਨ ਅਤੇ ਲੋਕ ਵਿਰੋਧੀ ਭੈੜੀ ਕਾਰਵਾਈ ਹੈ ਅਤੇ ਇਸ ਲੋਕਤੰਤਰ ਵਿਰੋਧੀ ਵਰਤਾਰੇ ਦੀ ਆਮ ਲੋਕਾਂ ਅਤੇ ਵਿਰੋਧੀਆਂ ਵੱਲੋਂ ਤਿਖੀ ਵਿਰੋਧਤਾ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਸਪੱਸ਼ਟ ਕੀਤਾ ਜਾ ਰਿਹਾ ਹੈ, ਕਿ ਸੋਲਾਂ ਕਿਸਾਨ ਜਥੇਬੰਦੀਆਂ ਤਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਵਿਰੁੱਧ ਮੋਰਚਾ ਖੋਲ ਰਹੀਆਂ ਸਨ, ਅਤੇ ਭਗਵੰਤ ਮਾਨ ਮੋਦੀ ਦੀ ਗੋਦੀ ਬੈਠ ਕੇ ਕਿਸਾਨਾਂ ਦੇ ਮੋਰਚੇ ਵਿਚ ਵਿਗਨ ਪਾ ਰਿਹਾ ਸੀ ਅਤੇ ਕਿਸਾਨਾਂ ਦੀ ਘਰੋਂ ਘਰ ਫੜੋ ਫੜਾਈ ਅਤੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਰੁਕਾਵਟਾਂ ਖੜੀਆਂ ਕਰ ਰਿਹਾ ਸੀ,ਜਿਸ ਦੇ ਸਿੱਟੇ ਵਜੋਂ ਪੁਲਿਸ ਨੇ ਲੋਂਗੋਵਾਲ ਵਿਖੇ ਲਾਠੀਚਾਰਜ ਕੀਤਾ ਤੇ ਇਕ ਕਿਸਾਨ ਪ੍ਰੀਤਮ ਸਿੰਘ ਦੀ ਮੌਤ, ਕਈ ਜ਼ਖ਼ਮੀ ਅਤੇ ਕਿਸਾਨਾਂ ਤੇ ਹੀ 307 ਧਾਰਾ ਅਧੀਨ ਪਰਚੇ ਦਰਜ ਕਰਨੇ ਲੋਕਤੰਤਰ ਵਿਰੋਧੀ ਜੁਲਮ ਅਤੇ ਬੇਇਨਸਾਫ਼ੀ ਵਾਲੇ ਵਰਤਾਰੇ ਦੇ ਨਾਲ ਨਾਲ ਵੱਡੀ ਧੱਕੇਸ਼ਾਹੀ ਕੀਤੀ ਹੈ, ਭਾਵੇਂ ਕਿ ਸਰਕਾਰ ਲਾਠੀਚਾਰਜ ਵਾਲੀ ਗੱਲ ਨੂੰ ਮੁੱਢੋਂ ਹੀ ਰੱਦ ਕਰਦੀ ਹੋਈ ਕਤਲ ਲਈ ਕਿਸਾਨਾਂ ਨੂੰ ਜੁਮੇਵਾਰ ਦੱਸ ਰਹੀ ਹੈ ਪਰ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਕਿਸਾਨ ਵਿਰੋਧੀ ਦੱਸ ਰਹੇ ਹਨ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੰਗਰੂਰ ਜ਼ਿਲ੍ਹੇ ਦੇ ਲੋਂਗੋਵਾਲ ਵਿਚ ਪੁਲਿਸ ਅਤੇ ਕਿਸਾਨ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ਵਿੱਚ ਇੱਕ ਕਿਸਾਨ ਦੇ ਮਰਨ, ਕਈਆ ਦੇ ਜ਼ਖ਼ਮੀ ਅਤੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰਨ ਵਾਲੀ ਸਰਕਾਰ ਦੀ ਕਿਸਾਨ ਵਿਰੋਧੀ ਮੰਦਭਾਗੀ ਕਾਰਵਾਈ ਦੀ ਨਿੰਦਾ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨੇ ਲੋਕਾਂ ਦਾ ਸੰਵਿਧਾਨਕ ਹੱਕ ਹੈ ਅਤੇ ਕਿਸਾਨ ਜਥੇਬੰਦੀਆਂ ਵੀ ਸੰਵਿਧਾਨਕ ਹੱਕ ਮੁਤਾਬਕ ਕੇਂਦਰ ਤੋਂ ਕਿਸਾਨੀ ਮੰਗਾਂ ਹੱਲ ਕਰਵਾਉਣ ਲਈ ਚੰਡੀਗੜ੍ਹ ਵਿਖੇ ਮੋਰਚਾ ਖੋਲ ਰਹੀਆਂ ਸਨ ਪਰ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਕਿਸਾਨਾਂ ਦੀ ਘਰਾਂ ਵਿੱਚੋਂ ਫੜੋ ਫੜਾਈ ਕੀਤੀ ਅਤੇ ਬਾਕੀਆਂ ਸੋਲਾਂ ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਬੈਰੇਗੇਟ ਲਗਾਏ ਭਾਈ ਖਾਲਸਾ ਨੇ ਦੱਸਿਆ ਇਨ੍ਹਾਂ ਬੈਰੀਗੇਟਾ ਨੂੰ ਪਾਰ ਕਰਨ ਸਮੇਂ ਹੀ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਅਤੇ ਇਕ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਭਾਈ ਖਾਲਸਾ ਨੇ ਕਿਹਾ ਪੁਲਿਸ ਅਤੇ ਕਿਸਾਨ ਪ੍ਰਦਰਸ਼ਨਕਾਰੀ ਇਕ ਦੂਜੇ ਨੂੰ ਮੌਤ ਲਈ ਜ਼ਿੰਮੇਵਾਰ ਦੱਸ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਵੀ ਸਰਕਾਰ ਨੂੰ ਕਤਲ ਲਈ ਜੁਮੇਵਾਰ ਦੱਸ ਰਹੀਆਂ ਹਨ ਜੋਂ ਸਮੇਂ ਆਉਣ ਤੇ ਲੋਕਾਂ ਸਹਾਮਣੇ ਆ ਜਾਵੇਗਾ ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਮਰਨ ਵਾਲੇ ਕਿਸਾਨ ਨੂੰ ਵੀਹ ਲੱਖ ਰੁਪਏ ਦਾ ਮੁਆਵਜ਼ਾ ਤੇ ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਦੇ ਨਾਲ ਨਾਲ ਲੋਂਗੋਵਾਲ ਵਿਖੇ ਕਿਸਾਨਾਂ ਵੱਲੋਂ ਇਸ ਵਿਰੁੱਧ ਲਾਏ ਗਏ ਰੋਸ ਧਰਨੇ ਦੀ ਪੂਰਨ ਹਮਾਇਤ ਕਰਦੀ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਅਮਰਜੀਤ ਸਿੰਘ ਧੂਲਕਾ ਤੋਂ ਇਲਾਵਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਸੁਰਜੀਤ ਸਿੰਘ ਧਰਮਕੋਟ ਭਾਈ ਸਰਵਜੀਤ ਸਿੰਘ ਮਾਨੋਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਬਾਗੀ ਗੁਰਦਾਸਪੁਰ ਆਦਿ ਆਗੂ ਹਾਜਰ ਸਨ।


