ਗੁਰਦਾਸਪੁਰ, 11 ਦਸੰਬਰ ( ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਦਾ ਬਟਾਲਾ ਤਹਿਸੀਲ ਦਾ ਇਜਲਾਸ ਅਮਰਜੀਤ ਕੌਰ ਕੋਟ ਮੌਲਵੀ, ਚਰਨਜੀਤ ਮੰਜਿਆਂਵਾਲੀ, ਸੁਖਵਿੰਦਰ ਬੱਦੋਵਾਲ ਖੁਰਦ,ਪਰਵੀਨ ਖੰਨਾ ਚਮਾਰਾਂ ਅਤੇ ਮੋਨਕਾ ਪੱਡੇ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਤਹਿਸੀਲ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾ ਆਗੂ ਸੁਖਦੇਵ ਸਿੰਘ ਭਾਗੋ ਕਾਵਾਂ ਦਲਬੀਰ ਭੋਲਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਬਟਾਲਾ ਤਹਿਸੀਲ ਵਿੱਚ ਕਰੀਬ ਦੋ ਦਰਜਨ ਪਿੰਡਾਂ ਵਿੱਚ ਇਕਾਈਆਂ ਬਣਾਉਣ ਤੋਂ ਬਾਅਦ ਇਹ ਇਜਲਾਸ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਲਿਬਰੇਸ਼ਨ ਪਾਰਟੀ ਪਿੰਡਾਂ ਵਿਚ ਮਨਰੇਗਾ ਲਾਗੂ ਕਰਾਉਣ ਲਈ ,ਮਜ਼ਦੂਰਾਂ ਨੂੰ 10- 10 ਮਰਲੇ ਦੇ ਪਲਾਟ ਦਿਵਾਉਣ, ਮਨਰੇਗਾ ਦਾ ਕੰਮ 200 ਦਿਨ ਅਤੇ ਦਿਹਾੜੀ 700 ਕਰਨ, ਲਾਲ ਲਕੀਰ ਦੇ ਅੰਦਰਲੇ ਘਰਾਂ ਦੀਆਂ ਰਜਿਸਟਰੀਆਂ ਕਰਨ ਦੇ ਘਰਾਂ ਦੀਆਂ ਕੱਚੀਆਂ ਛੱਤਾਂ ਬਦਲਣ ਲਈ 5ਲੱਖ ਗਰਾਂਟ ਲੈਣ ਸਮੇਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਲਿਆਕਤ ਮੁਤਾਬਕ ਬੇਰੁਜ਼ਗਾਰੀ ਭੱਤਾ ਦੇਣ, ਕਿਸਾਨੀ ਦੀ ਐਮਐਸਪੀ ਲਾਗੂ ਕਰਨ ਵਰਗੇ ਮੁੱਦਿਆਂ ਨੂੰ ਲੈ ਕੇ ਹਰ ਇਲਾਕੇ ਵਿੱਚ ਸਿਆਸੀ ਕਾਨਫਰਸਾਂ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਅਮਨ ਕਾਨੂਨ ਦੀ ਹਾਲਤ ਕਦੇ ਵੀ ਇਨੀ ਬਦਤਰ ਨਹੀਂ ਰਹੀ ਨਸ਼ਿਆਂ ਨਾਲ ਹਰ ਰੋਜ਼ ਦੋ ਚਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਭ੍ਰਿਸ਼ਟਾਚਾਰ ਸਭ ਬੰਨੇ ਪਾਰ ਕਰ ਚੁੱਕਾ ਹੈ। ਆਗੂਆਂ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਫਿਰਕੂ ਲੀਆਂ ਤੇ ਵੰਡ ਦਿੱਤਾ ਹੈ ਦੇਸ਼ ਦੀਆਂ ਸਮੁੱਚੀਆਂ ਕੱਟ ਗਿਣਤੀਆਂ ਖਾਸ ਕਰ ਮੁਸਲਮਾਨ ਘੱਟ ਗਿਣਤੀ ਅਨਸੁਰੱਖਿਅਤ ਮਹਿਸੂਸ ਕਰਦੀ ਹੈ। ਉਹਨਾਂ ਮੋਦੀ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ ਦੀ ਰਾਜਨੀਤੀ ਲਿਆਉਣ ਨੂੰ ਦੇਸ਼ ਦੇ ਸੰਘੀ ਢਾਂਚੇ ਦੇ ਵਿਰੁੱਧ ਦੱਸਿਆ ਤੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇਸ਼ ਦੇ ਲੋਕਤੰਤਰ ਨੂੰ ਖਤਮ ਕਰਕੇ ਰਾਸ਼ਟਰਪਤੀ ਰਾਜ ਵਰਗਾ ਸਿਸਟਮ ਕਾਇਮ ਕਰਨਾ ਚਾਹੁੰਦੀ ਹੈ ਜਿਸ ਨੂੰ ਦੇਸ਼ ਦੇ ਲੋਕ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕਰਨਗੇ। ਲਿਬਰੇਸ਼ਨ ਨੇ ਡੈਲੀਗੇਟ ਨੂੰ ਸੱਦਾ ਦਿੱਤਾ ਕਿ ਪੰਜਾਬ ਵਿੱਚ ਮਾਨ ਸਰਕਾਰ ਅਤੇ ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਸੰਘਰਸ਼ ਕਰਨ ਲਈ ਲੋਕਾਂ ਨੂੰ ਇੱਕ ਜੋਟੀ ਕੀਤਾ ਜਾਵੇ। ਇਸ ਇਸ ਸਮੇਂ ਪ੍ਰੇਮ ਮਸੀਹ ਸੋਨਾ, ਸੁਖਦੇਵ ਬਿੱਟਾ, ਫੂਲ ਚੰਦ ਘਣੀਆਂ ,ਬਬਚਨ ਸਿੰਘ ਤੇਜਾ ਕਲਾ ਬਚਨ ਸਿੰਘ ਬੁੱਪਰ ਆਏ ਸੁਖਜਿੰਦਰ ਸਿੰਘ ਤਲਵੰਡੀ ਸੁਰਜੀਤ ਸ਼ੰਕਰਪੁਰਾ ਤਰਲੋਕ ਸਿੰਘ ਭਾਮ ਜਿੰਦਾ ਸੀਨਾ ਅਤੇ ਬਲਜੀਤ ਮਰੜ ਅਜਲਾਸ ਵਿਚ ਸ਼ਾਮਿਲ ਸਨ