ਗੁਰਦਾਸਪੁਰ, 14 ਮਾਰਚ ( ਸਰਬਜੀਤ ਸਿੰਘ)– ਸਰਕਾਰ ਨੇ ਇਸ ਵਾਰ ਹੋਲੇ ਮਹੱਲੇ ਤੇ ਹੁਲੜਬਾਜਾਂ ਨੂੰ ਕਰਾਰੇ ਹੱਥ ਵਿਖਾਏ, ਮੋਟਰਸਾਈਕਲਾਂ ਸਵਾਰ ਹੁਲੜਬਾਜਾਂ ਦੇ ਪੁਲਿਸ ਨੇ ਮੌਕੇ ਤੇ ਕੱਟੇ ਚਲਾਨ, ਬਹੁਤੇ ਹੁਲੜਬਾਜ ਪੁਲਸ ਦੇ ਤਰਲੇ ਪਾਉਂਦੇ ਵੇਖੇ ਗਏ, ਪਰ ਪੁਲਸ ਨੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਕਰਕੇ ਕਿਸੇ ਦੀ ਕੋਈ ਫਰਿਆਦ ਨਹੀਂ ਸੁਣੀ ਤੇ ਮੌਕੇ ਤੇ ਹੀ ਚਲਾਨ ਕੱਟ ਕੇ ਹੱਥ ਫੜਾਏ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ, ਪੁਲਿਸ ਦੀ ਹੁਲੜਬਾਜਾਂ ਵਿਰੁੱਧ ਕੀਤੀ ਸਖਤ ਕਾਰਵਾਈ ਦੀ ਸਮੂਹ ਧਾਰਮਿਕ ਸਿਆਸੀ ਤੇ ਸਮਾਜਿਕ ਲੋਕਾਂ ਤੋਂ ਇਲਾਵਾ ਸਭਨਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਅਤੇ ਇਸ ਨੂੰ ਸਮੇਂ ਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਦੱਸਿਆ ਜਾ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਹੋਲੇ ਮਹੱਲੇ ਮੌਕੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਦਿੱਤੀਆਂ ਹਦਾਇਤਾਂ ਦੀ ਪੁਰਜ਼ੋਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ, ਉਥੇ ਪੁਲਸ ਵੱਲੋਂ ਸਖ਼ਤੀ ਨਾਲ ਸਰਕਾਰ ਦੇ ਹੁਕਮਾਂ ਦੀ ਪਾਲਣਾ ਅਨੁਸਾਰ ਹੁਲੜਬਾਜਾਂ ਦੇ ਮੌਕੇ ਤੇ ਕੱਟੇ ਚਲਾਨਾ ਦੀ ਪ੍ਰਸੰਸਾ ਕਰਦੀ ਹੋਈ ਇਸ ਕਾਰਵਾਈ ਨੂੰ ਦੋ ਸਾਲ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਸਰਕਾਰ ਦੀ ਸੋਚ ਤੋਂ ਪਹਿਲਾਂ ਹੁਲੜਬਾਜਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਰੋਕਦੇ ਤੇ ਲੋਹਾ ਲੈਂਦੇ ਹੋਏ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਦੀ ਮਹਾਨ ਸੋਚ ਤੇ ਪਹਿਰਾ ਦੇਣ ਵਾਲੀ ਦੇਰ ਆਏ ਦਰੁਸਤ ਆਏ ਵਾਲੀ ਨੀਤੀ ਮੰਨਦੀ ਹੋਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦੀ ਹੈ ਕਿ ਹੁਲੜਬਾਜਾਂ ਨੂੰ ਨੱਥ ਪਾ ਕੇ ਸ਼ਹੀਦ ਹੋਏ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਨੂੰ ਸ਼ਹੀਦ ਕਰਾਰ ਤਾਂ ਦਿੱਤਾ ਗਿਆ ,ਪਰ ਇਸ ਨੂੰ ਅਮਲੀ ਰੂਪ’ਚ ਲਿਆਉਂਦਿਆਂ ਸ਼ਹੀਦ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸੰਸੋਬਤ ਕਰਨ ਦੀ ਲੋੜ ਤੇ ਕੋਈ ਜ਼ੋਰ ਨਹੀਂ ਦਿੱਤਾ ਗਿਆ, ਜਿਸ ਦਾ ਸ਼ਹੀਦ ਦੇ ਪਿਤਾ ਸ੍ਰ ਗੁਰਬਖਸ਼ ਸਿੰਘ ਗਾਜ਼ੀ ਕੋਟ, ਇਲਾਕੇ ਦੀਆਂ ਸੰਗਤਾਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਇਸ ਨੂੰ ਅਮਲੀ ਰੂਪ’ਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਹੁਲੜਬਾਜਾਂ ਵਿਰੁੱਧ ਉਤਸ਼ਾਹਿਤ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੋਲੇ ਮਹੱਲੇ ਮੌਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਵੱਲੋਂ ਮੌਕੇ ਤੇ ਕੱਟੇ ਚਲਾਨਾ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਤੇ ਹੁਲੜਬਾਜਾਂ ਨਾਲ਼ ਲੋਹਾ ਲੈਂ ਦੋ ਸਾਲ ਪਹਿਲਾਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਦੀ ਸਿੱਖ ਅਜਾਇਬ ਘਰ ਵਿੱਚ ਸ਼ਹੀਦੀ ਤਸਵੀਰ ਲਾਉਣ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਰਕਾਰ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਪੁਲਿਸ ਨੇ ਹੋਲੇ ਮਹੱਲੇ ਅਨੰਦਪੁਰ ਸਾਹਿਬ ਜਾ ਰਸਤੇ ਵਿਚ ਮੋਟਰਸਾਈਕਲ ਤੇ ਹੋਰ ਵਹੀਕਲਾ ਤੇ ਹੁਲੜਬਾਜ਼ੀ ਕਰਨ ਵਾਲਿਆਂ ਦੇ ਮੌਕੇ ਤੇ ਕੱਟੇ ਚਲਾਨ ਕੱਟਣ ਵਾਲੀ ਕਾਰਵਾਈ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਧਾਰਮਿਕ ਸਮਾਗਮ ਲਈ ਪਹੁੰਚੀਆਂ ਲੱਖਾਂ ਸੰਗਤਾਂ ਦੀਆਂ ਧਰਮੀਂ ਭਾਵਨਾਵਾਂ ਵਾਲਾ ਵਧੀਆ ਫ਼ੈਸਲਾ ਮੰਨਦੀ ਹੈ ਤੇ ਹੁਲੜਬਾਜਾਂ ਨਾਲ਼ ਲੋਹਾ ਲੈਂ ਕੇ ਸ਼ਹੀਦ ਹੋਏ ਭਾਈ ਪਰਦੀਪ ਸਿੰਘ ਖਾਲਸਾ ਗਾਂਜੀ ਕੋਟ ਦੀ ਸੋਚ ਵਾਲਾਂ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਦੋ ਸਾਲ ਬਾਅਦ ਸ਼ਹੀਦ ਦੀ ਸ਼ਹੀਦੀ ਨੂੰ ਰੰਗ ਲੱਗਾ ਤੇ ਪੁਲਿਸ ਨੇ ਹੁਲੜਬਾਜਾਂ ਨੂੰ ਠੱਲ ਪਾਉਣ ਮੌਕੇ ਚਲਾਨ ਕੱਟ ਕੇ ਹੋਲੇ ਮਹੱਲੇ ਤੇ ਆਉਣ ਵਧੀਆ ਸਮੂਹ ਹੁਲੜਬਾਜਾਂ ਨੂੰ ਧਾਰਮਿਕ ਆਉਣ ਸਬਕ ਪੜ੍ਹਾਇਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਲਿਸ ਵੱਲੋਂ ਹੁਲੜਬਾਜਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਉਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੀ ਹੈ ਕਿ ਹੁਲੜਬਾਜਾਂ ਨਾਲ਼ ਦੋ ਸਾਲ ਪਹਿਲਾਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਗੁਰਦਾਸਪੁਰ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਹੁਲੜਬਾਜਾਂ ਵਿਰੁੱਧ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਕੌਮ ਦੇ ਜੁਝਾਰੂ ਤੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਭਾਈ ਸਾਹਿਬ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ,ਸ਼ਹੀਦ ਦੇ ਸਤਿਕਾਰਯੋਗ ਪਿਤਾ ਕੈਪਟਨ ਗੁਰਬਖਸ਼ ਸਿੰਘ ਗਾਜ਼ੀ ਕੋਟ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਦਿਲਬਾਗ ਸਿੰਘ ਬਾਗੀ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਅਵਤਾਰ ਸਿੰਘ ਅੰਮ੍ਰਿਤਸਰ ਤੇ ਭਾਈ ਜਸਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ


