ਚਮਕੌਰ ਸਾਹਿਬ, ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)– ਚਮਕੌਰ ਸਾਹਿਬ ਦੇ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ( ਭਾਈ ਜੈਤਾ) ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ’ਚ ਹਰ ਸਾਲ ਦਸਮੇਸ਼ ਤਰਨਦਲ ਵੱਲੋਂ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਤੇ ਰੰਗਰੇਟਾ ਕੌਮ ਦੇ ਜਰਨੈਲ ਦਸਮੇਸ਼ ਤਰਨਦਲ ਦੇ ਚੀਫ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਦੇ ਨਾਲ ਨਾਲ ਗੁਰਦੁਆਰਾ ਪ੍ਰਧਾਨ ਅਮਰੀਕ ਸਿੰਘ ਬਿੱਟਾ, ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਤੇ ਹੋਰ ਸਥਾਨਕ ਸੰਗਤਾਂ ਦੇ ਭਰਵੇਂ ਸੰਯੋਗ ਨਾਲ 48 ਵਾ ਸਲਾਨਾ ਸ਼ਹੀਦੀ ਨਗਰ ਕੀਰਤਨ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਕੱਢਿਆ ਗਿਆ ,ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ,ਜੋਂ ਵੱਖ ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਪਹੁੰਚਿਆ ਤੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਦੀ ਅਰਦਾਸ ਅਰਦਾਸ ਕੀਤੀ ਗਈ, ਨਗਰ ਕੀਰਤਨ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾਵਾਂ ਨਾਲ ਸੇਵਾ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਸਾਹਿਬ ਭੇਂਟ ਕੀਤੇ ਗਏ ਅਤੇ ਪੰਜ ਪਿਆਰਿਆਂ ਤੋਂ ਇਲਾਵਾ ਨਗਰ ਕੀਰਤਨ ਪ੍ਰਬੰਧਕੀ ਸੇਵਾਦਾਰਾਂ ਨੂੰ ਸੀਰੀ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਚਾਹ ਪਾਣੀ ਪਕੌੜੇ ਤੇ ਗੁਰੂ ਕੇ ਲੰਗਰਾਂ ਨਾਲ ਸੇਵਾ ਕੀਤੀ ਗਈ, ਇਸ ਮੌਕੇ ਤੇ ਬੋਲਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਇਸ ਕਰਕੇ ਅੱਜ ਹਰ ਸਿੱਖ ਨੂੰ ਬਾਣੀ ਗੁਰੂ ਗ੍ਰੰਥ ਪੰਥ ਨਾਲ ਜੁੜਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਜੋਂ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਾਲ ਨਗਰ ਕੀਰਤਨ ਸਬੰਧੀ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਉਹਨਾਂ ਭਾਈ ਖਾਲਸਾ ਨੇ ਦੱਸਿਆ ਦਸਮੇਸ਼ ਤਰਨਦਲ ਦੇ ਚੀਫ ਕਮਾਂਡਰ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਚਮਕੌਰ ਸਾਹਿਬ ਤੋਂ ਪੰਥ ਦੇ ਹੁਕਮਾਂ ਤਹਿਤ ਤਾੜੀ ਮਾਰ ਕੇ ਨਿਕਲਣ ਤੋਂ ਪਹਿਲਾਂ ਬਾਣੀ ਗੁਰੂ ਗ੍ਰੰਥ ਪੰਥ ਵਾਲੇ ਕੀਤੇ ਹੁਕਮਾਂ ਨੂੰ ਜੰਗੀ ਪ੍ਰਚਾਰ ਰਾਹੀਂ ਸਿੱਖ ਸੰਗਤਾਂ’ਚ ਲਾਗੂ ਕਰਨ ਲਈ ਸਰਗਰਮ ਧਾਰਮਿਕ ਲਹਿਰ ਚਲਾਈ ਹੋਈ ਹੈ ਅਤੇ ਇਸੇ ਲਹਿਰ ਤਹਿਤ ਉਹ ਪੋਹ ਮਹੀਨੇ ਤੋਂ ਸ਼ਹੀਦਾਂ ਦੀ ਯਾਦ’ਚ ਵੱਡੇ ਵੱਡੇ ਨਗਰ ਕੀਰਤਨ ਤੇ ਧਾਰਮਿਕ ਸਮਾਗਮਾ ਨੂੰ ਸੰਬੋਧਨ ਕਰਕੇ ਲੋਕਾਂ ਨੂੰ ਬਾਣੀ ਗੁਰੂ ਗ੍ਰੰਥ ਪੰਥ ਵਾਲੇ ਹੁਕਮਾਂ ਨਾਲ ਜੋੜ ਰਹੇ ਹਨ ਭਾਈ ਖਾਲਸਾ ਨੇ ਦੱਸਿਆ ਇਸੇ ਲਹਿਰ ਦੀ ਕੜੀ ਤਹਿਤ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਪਰਸੋਂ ਦੇ ਰੋਜ਼ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇਂ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਉਪਰੰਤ ਨਗਰ ਕੀਰਤਨ ਸਜਾਏ ਗਏ, ਜਿਸ ਵੱਖ ਵੱਖ ਧਾਰਮਿਕ ਬੁਲਾਰਿਆਂ ਨੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਪੋਹ ਮਹੀਨੇ ਦੇ ਸਮੂਹ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਸੰਗਤਾਂ ਨੂੰ ਸਮੂਹ ਸ਼ਹੀਦਾਂ ਦੇ ਜੀਵਨ ਇਤਿਹਾਸ ਤੇ ਸ਼ਹਾਦਤਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਇਸ ਮੌਕੇ ਤੇ ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਅਮਰੀਕ ਸਿੰਘ ਬਿੱਟਾ ,ਜਥੇਦਾਰ ਬਲਬੀਰ ਸਿੰਘ ਸੁਲਤਾਨਵਿੰਡ, ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ, ਇਨਸਪੈਕਟਰ ਅਮਰਜੀਤ ਸਿੰਘ ਆਦਿ ਆਗੂਆਂ ਨੇ ਹਾਜ਼ਰੀ ਲਵਾਈ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਤੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਤੇ ਹੋਰ ਧਾਰਮਿਕ ਸਿਆਸੀ ਸਮਾਜਿਕ ਆਗੂਆ ਦਾ ਸਨਮਾਨ ਕੀਤਾ ਗਿਆ।।
