ਆਨੰਦਪੁਰ ਸਾਹਿਬ, ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)– ਬੀਤੇ ਸਾਲ ਹੌਲੇ ਮਹੱਲੇ ਦੌਰਾਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੁਲੜਬਾਜਾ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਣ ਵਾਲੇ ਭਾਈ ਪ੍ਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਦੀ ਪਹਿਲੀ ਬਰਸੀ ਉਹਨਾਂ ਦੇ ਗਰਹਿ ਪਿੰਡ ਗਾਜੀਕੋਟ ਜਿਲਾ ਗੁਰਦਾਸਪੁਰ ਵਿਖੇ ਬਹੁਤ ਹੀ ਸਰਧਾ ਨਾਲ ਮਨਾਈ ਗਈ, ਜਿਸ ਵਿੱਚ ਵੱਖ ਧਾਰਮਿੱਕ,ਸਿਆਸੀ ਤੇ ਸਮਾਜਿਕ ਆਗੂਆਂ ਤੋਂ ਇਲਾਵਾਂ ਦਸਮੇਸ ਤਰਨਾਦਲ,ਬੁੱਢਾਦਲ ,ਸਹੀਦ ਬਾਬਾ ਜੀਵਨ ਸਿੰਘ ਤਰਨਦਲ,ਮਾਲਵਾ ਤਰਨਾਦਲ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਨੇ ਹਾਜਰੀ ਭਰਕੇ ਸਹੀਦ ਭਾਈ ਪਰਦੀਪ ਸਿੰਘ ਗਾਜੀਕੋਟ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ ਗਏ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਆਏ ਮੁੱਖ ਆਗੂਆਂ ਤੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਕਈ ਹੋਰਾਂ ਦਾ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਤੇ ਬੁੱਢੇ ਦਲ ਦੇ ਜਥੇਦਾਰ ਬਾਬਾ ਗੜਗੱਜ ਵੱਲੋਂ ਸਾਝੇ ਤੌਰ ਤੇ ਸੀਰੀਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਂਟਸ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ’ਚ ਵਿਸੇਸ ਤੌਰ ਤੇ ਪਹੁੱਚੇ ਦਸਮੇਸ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਕਿ ਬਰਸੀ ਦੇ ਸਬੰਧ’ਚ ਪਰਸੋਂ ਦੇ ਰੋਜ ਤੋਂ ਰੱਖੇ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ,ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਹਜੂਰੀ ਰਾਗੀ ਭਾਈ ਸਤਨਾਮ ਸਿੰਘ ਬੈਂਕਾ ਨੇ ਸਬਦ ਗੁਰਬਾਣੀ ਕੀਰਤਨ,ਕਥਾਵਾਚਕ ਭਾਈ ਸੇਰ ਸਿੰਘ ਅੰਬਾਲੇਵਾਲਿਆਂ ਨੇ ਕਥਾ ਵਿਚਾਰ ਤੇ ਕਵੀਸਰੀ ਜਥੇ ਭਾਈ ਮਨਜੀਤ ਸਿੰਘ ਬੂਟਾਹਰੀ ਵੱਲੋਂ ਕਵੀਸਰੀ ਰਾਹੀ ਹਾਜਰੀ ਲਵਾ ਕਿ ਸਹੀਦ ਭਾਈ ਪਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ ਗਏ,ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁਖੀ ਦਸਮੇਸ ਤਰਨਾਦਲ,ਸੁੱਚਾ ਸਿੰਘ ਲਗਾਹ ਤੋਂ ਈਲਾਵਾ ਦੂਰ ਦੁਰੇਡੇ ਤੋਂ ਪਹੁੱਚੇ ਧਾਰਮਿੱਕ ਸਿਆਸੀ ਤੇ ਸਮਾਜਕ ਆਗੂਆਂ ਨੇ ਸਹੀਦ ਭਾਈ ਪ੍ਰਦੀਪ ਸਿੰਘ ਗਾਜੀਕੋਟ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ ,ਸਹੀਦ ਦੇ ਚਾਚਾ ਜੀ ਤੇ ਪਿਤਾ ਜੀ ਤੇ ਸਮੂਹ ਪਰਵਾਰ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਯੋਗ ਹਸਤੀਆਂ ਦਾ ਸੀਰੀਪਾਓ ਦੇ ਕਿ ਸਨਮਾਨ ਵੀ ਕੀਤਾ ਗਿਆ ,ਇਸ ਮੌਕੇ ਸੰਗਤਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਵਿਸੇਸ ਪਰਬੰਧ ਕੀਤਾ ਗਿਆ,ਇਸ ਮੌਕੇ ਤੇ ਬਬਾ ਸੇਰ ਸਿੰਘ ਅੰਬਾਲਾ, ਜਥੇਦਾਰ ਬਾਬਾ ਗੜਗੱਜ ਸਿੰਘ ਬੁੱਢਾਦਲ,ਗਿਆਨੀ ਸੇਰ ਸਿੰਘ ਗੋਹ ,ਭਾਈ ਤਰਨਜੀਤ ਸਿੰਘ,ਭਾਈ ਬੁਗੇਲ ਸਿੰਘ , ਤਰਨਾਦਲ ਸਹੀਦ ਬਾਬਾ ਜੀਵਨ ਦੇ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲੋਂ ਬਾਬਾ ਨਰਿੰਦਰ ਸਿੰਘ ਵੱਲਾਂ ਤੇ ਹੋਰ ਸੈਕੜੇ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾ ਨੇ ਹਾਜਰੀ ਲਵਾਈ ।
