ਗੜਸੰਕਰ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਬੰਗਾ ਚੋਕ ਗੜਸੰਕਰ ਵਿੱਚ ਵਿਸਾਲ ਧਰਨਾ ਦਿੱਤਾ ਜਾਵੇਗਾ ਜਿਸ ਤਹਿਤ ਅੱਜ ਵੱਖ ਵੱਖ ਪਿੰਡਾ ਵਿੱਚ ਰੈਲੀਆ ਮੀਟਿੰਗਾ ਅਤੇ ਅਨਾਊਸਮੈਟਾ ਕਰਵਾਈਆ ਗਈਆ ਇਸ ਦੋਰਾਨ ਆਮ ਲੋਕਾ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਗੜਸੰਕਰ ਪਹੁੰਚਣਗੇ ਅੱਜ ਸਕੰਦਰਪੁਰ ਵਿੱਚ ਹੋਈ ਮੀਟਿੰਗ ਤੋ ਬਾਅਦ ਪ੍ਰੈਸ ਨੋਟ ਜਾਰੀ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਦਰ ਸਰਕਾਰ ਦੀਆ ਕਿਸਾਨ ਮਜਦੂਰ ਵਿਰੋਧੀ ਨੀਤੀਆ ਕਰਕੇ ਆਮ ਲੋਕਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦਿਲੀ ਜਾ ਰਹੇ ਕਿਸਾਨਾ ਉਪਰ ਸੰਭੂ ਬਾਡਰ ਅਤੇ ਖਨੋਰੀ ਬਾਡਰ ਤੇ ਤਸੱਦਦ ਕਰਕੇ ਭਾਜਪਾ ਸਰਕਾਰ ਨੇ ਅਸਲੀ ਚਿਹਰਾ ਨੰਗਾ ਕਰ ਲਿਆ ਹੈ ਅੱਜ ਦੀ ਹੋਈ ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਆਗੂ ਹਰਮੇਸ ਸਿੰਘ ਢੇਸੀ ਬਲਾਕ ਆਗੂ ਸੰਦੀਪ ਸਿੰਘ ਮਿਟੂ ਭੁਪਿਦਰ ਸਿੰਘ ਜਸਵੀਰ ਸਿੰਘ ਆਦਿ ਆਗੂ ਮੋਜੂਦ ਸਨ


