ਜਨ ਸੰਪਰਕ ਮੁਹਿੰਮ ਤਹਿਤ ਪਿੰਡ ਜੌੜਕੀਆ ਵਿਖੇ ਭਰਵੀ ਜਨਤਕ ਮੀਟਿੰਗ ਕੀਤੀ
ਸਰਦੂਲਗੜ੍ਹ, ਝੁਨੀਰ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਦੀਆ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋ ਭਗਵੰਤ ਮਾਨ ਨੇ ਪੰਜਾਬ ਦੇ ਕਿਰਤੀਆ ਨੂੰ ਵਾਰ-ਵਾਰ ਅਪੀਲਾ ਕੀਤੀਆ ਹਨ ਕਿ ਉਹ ਮੈਨੂੰ ਇੱਕ ਵਾਰ ਪੰਜਾਬ ਦੀ ਵਾਗਡੋਰ ਸੰਭਾਲ ਕੇ ਦੇਖਣ ਤੇ ਮੈ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕਿਰਤੀਆ ਦੇ ਦੁੱਖ ਦਿਲੱਦਰ ਦੂਰ ਕਰਾਗਾ , ਪਰੰਤੂ ਸੱਤਾ ਵਿੱਚ ਆਉਣ ਤੋ ਬਾਅਦ ਮਾਨ ਸਾਹਿਬ ਨੇ ਕਿਰਤੀਆ ਨੂੰ ਦਿੱਤੀਆ ਗਰੰਟੀਆ ਵਿਸਾਰ ਦਿੱਤੀਆ ਹਨ।
ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਜੌੜਕੀਆ ਵਿੱਖੇ ਭਰਵੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜਦੂਰਾ ਦੇ ਹੱਕ ਵਿੱਚ ਚੱਲਣ ਸਮੇ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਖਤਮ ਹੋ ਜਾਦੀ ਹੈ । ਐਡਵੋਕੇਟ ਉੱਡਤ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਰ ਨਿੱਕੀ ਮੋਟੀ ਗੱਲ ਤੇ ਖੁੱਲ੍ਹ ਕੇ ਬੋਲਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰਤਾ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਬਾਰੇ ਇੱਕ ਸਬਦ ਵੀ ਨਹੀ ਬੋਲਦੇ ਤੇ ਪੰਜਾਬ ਦੀਆਂ ਔਰਤਾ ਆਪਣੇ ਆਪ ਨੂੰ ਠੱਗੀਆ ਹੋਈਆ ਮਹਿਸੂਸ ਕਰ ਰਹੀਆ ਹਨ । ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਕੀਤੀ ਜਾਣ ਵਾਲੀ 20 ਫਰਬਰੀ ਦੀ ਲਲਕਾਰ ਰੈਲੀ ਲਾਮਿਸਾਲ ਹੋਵੇਗੀ ਤੇ ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਉਣ ਤੋ ਪਹਿਲਾ ਦਿੱਤੀਆ ਗਰੰਟੀਆ ਪੂਰੀਆ ਕਰਨ ਲਈ ਮਜਬੂਰ ਕਰੇਗੀ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਬਲਵਿੰਦਰ ਸਿੰਘ ਕੋਟਧਰਮੂ , ਲਛਮਣ ਸਿੰਘ ਉਲਕ , ਨਾਜਰ ਸਿੰਘ ਜੌੜਕੀਆ , ਗੁਰਮੇਲ ਸਿੰਘ ਜੌੜਕੀਆ , ਬੰਬਰ ਸਿੰਘ ਜੌੜਕੀਆ , ਲੀਲਾ ਸਿੰਘ , ਕਰਨੈਲ ਸਿੰਘ ਜੌੜਕੀਆ , ਗੁਰਚਰਨ ਸਿੰਘ ਜੌੜਕੀਆ , ਜਰਨੈਲ ਸਿੰਘ ਤੇ ਮੱਖਣ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।