ਰਾਸ਼ਟਰੀ ਨਵਾਚਾਰੀ ਸ਼ਿਕਸ਼ਾ ਰਤਨ ਐਵਾਰਡ 2023′ ਨਾਲ ਸਨਮਾਨਿਤ ਹੋਏ ਪੰਜਾਬ ਦੇ ਅਧਿਆਪਕਾ ਰਣਜੀਤ ਕੌਰ

ਦੇਸ਼

ਛੱਤੀਸਗੜ੍ਹ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)- ‘ਨਵਾਚਾਰੀ ਗਤੀਵਿਧੀਆਂ ਸਮੂਹ ਭਾਰਤ ‘ਜੋ ਕਿ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜਿਆ ਹੋਇਆ ਇਕਮਾਤਰ ਅਤੇ ਸਭ ਤੋਂ ਵੱਡਾ ਸਵੈ ਪ੍ਰੇਰਿਤ ਨਵਾਚਾਰੀ ਅਧਿਆਪਕਾਂ ਦਾ ਸਮੂਹ ਹੈ। ਇਸਦੀ ਛੱਤੀਸਗੜ੍ਹ ਟੀਮ ਦੁਆਰਾ ਰਾਸ਼ਟਰ ਨਵਾਚਾਰੀ’ ਸ਼ਿਕਸ਼ਕ ਰਤਨ ਸਨਮਾਨ 2023 ‘ ਦਾ ਆਯੋਜਨ ਕੀਤਾ ਗਿਆ।
ਪੰਜਾਬ ਰਾਜ ਤੋਂ ਸ੍ਰੀਮਤੀ ਰਣਜੀਤ ਕੌਰ ਦੀ ਇਸ ਅਵਾਰਡ ਦੇ ਲਈ ਚੋਣ ਕੀਤੀ ਗਈ ਹੈ, ਜੋ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਭੰਗਵਾਂ ਬਲਾਕ ਕਾਹਨੂੰਵਾਨ-2 ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਉੱਤਮ ਕੰਮ ਕਰ ਰਹੇ ਹਨ। ਪੰਜਾਬ ਰਾਜ ਤੋਂ ਇਸ ਐਵਾਰਡ ਲਈ ਅਧਿਆਪਕਾਂ ਦੀ ਚੋਣ ਕਰਨ ਲਈ ਇੰਟਰਵਿਊ ਸਟੇਟ ਐਵਾਰਡੀ ਗੁਰਮੇਲ ਸੰਧਲ ਅਤੇ ਯੁੱਧਵੀਰ ਸਿੰਘ ਹਿਮਾਚਲ ਵੱਲੋਂ ਲਿਆ ਗਿਆ।
ਇਹ ਐਵਾਰਡ ਕਈ ਚਰਨਾਂ ਵਿਚੋਂ ਲੰਘਿਆ । ਇਹ ਐਵਾਰਡ ਸਮਾਰੋਹ 2023 ਵਿੱਚ ਹੋਣਾ ਸੀ ਪਰ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਰਕੇ 2024 ਵਿੱਚ ਕੀਤਾ ਗਿਆ।ਦੇਸ਼ ਭਰ ਵਿੱਚੋਂ 115 ਅਧਿਆਪਕਾਂ ਦੀ ਚੋਣ ਇਸ ਐਵਾਰਡ ਲਈ ਕੀਤੀ ਗਈ। ਸਭ ਤੋਂ ਪਹਿਲਾਂ ਗੂਗਲ ਫਾਰਮ ਰਾਹੀਂ ਅਰਜੀਆਂ ਮੰਗੀਆਂ ਗਈਆਂ, ਜਿਸ ਵਿੱਚ ਪੂਰੇ ਦੇਸ਼ ਵਿੱਚੋਂ 700 ਤੋਂ ਵੱਧ ਅਰਜੀਆਂ ਪ੍ਰਾਪਤ ਹੋਈਆਂ। ਸਕੂਟਨੀ ਕਰਕੇ ਚੋਣ ਕਮੇਟੀ ਦੁਆਰਾ ਇੰਟਰਵਿਊ ਲਿਆ ਗਿਆ। ਅਧਿਆਪਕਾਂ ਦੁਆਰਾ ਕੀਤੇ ਹੋਏ ਕੰਮਾਂ ਬਾਰੇ ਦਸਤਾਵੇਜ਼ ਮੰਗਵਾਏ ਗਏ।ਦਸਤਾਵੇਜ਼ਾਂ ਦਾ ਉੱਚ ਚੋਣ ਕਮੇਟੀ ਵੱਲੋਂ ਅਤੇ ਸਮੂਹ ਟੀਮ ਵੱਲੋਂ ਸਕੂਟਨੀ ਦੇ ਬਾਅਦ ਚੋਣ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਜ਼ਮੀਨੀ ਪੱਧਰ ਤੇ ਉੱਤਮ ਕੰਮ ਕਰਨ ਵਾਲੇ ਅਧਿਆਪਿਕਾ ਸ਼੍ਰੀਮਤੀ ਰਣਜੀਤ ਕੌਰ ਦਾ ਨਾਮ ਲਿਸਟ ਵਿੱਚ ਪਹਿਲੇ ਨੰਬਰ ਤੇ ਰਿਹਾ ਅਤੇ ਇਹਨਾਂ ਨੂੰ ‘ਰਾਸ਼ਟਰੀ ਨਵਾਚਾਰੀ ਸ਼ਿਕਸ਼ਾ ਰਤਨ ਐਵਾਰਡ 2023 ‘ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *