ਸੁਨਾਮ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਪੰਜਾਬ ਮਜਦੂਰ ਮੋਰਚੇ ਦੇ ਸੱਦੇ ਪੰਜਾਬ ਸਰਕਾਰ ਵੱਲੋਂ ਕਿਰਤੀ ਮਜਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਰੋਸ਼ ਵਜੋਂ ਇੱਕ ਭਾਰੀ ਮਜਦੂਰਾਂ ਦਾ ਸੰਘਰਸ਼ ਕੀਤਾ ਗਿਆ। ਜਿਸ ਵਿੱਚ ਹਜਾਰਾਂ ਮਜਦੂਰਾਂ ਨੇ ਸੁਨਾਮ ਦੀ ਧਰਤੀ ਪਹੁੰਚ ਕੇ ਵਧੀ ਹੋਈ ਦਿਹਾੜੀ ਨੂੰ 8 ਘੰਟੇ ਕਰਨ ਲਈ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ। ਜੇਕਰ ਸਰਕਾਰ ਨੇ ਸਾਡੀ ਦਿਹਾੜੀ ਪਹਿਲਾਂ ਦੀ ਤਰ੍ਹਾਂ 8 ਘੰਟੇ ਨਾ ਕੀਤੀ ਤਾਂ ਪੂਰੇ ਪ੍ਰਾਂਤ ਵਿੱਚ ਵਿਢਿਆ ਜਾਵੇਗਾ।