ਮਾਨਸਾ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)- ਪਿਛਲੇ ਦਿਨੀਂ ਵਿਛੋੜਾ ਦੇ ਗਏ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਸੰਘਰਸ਼ਸ਼ੀਲ ਆਗੂ ਕਾਮਰੇਡ ਹਰਦੇਵ ਸਿੰਘ ਖਿਆਲਾ ਕਲਾਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਉਹਨਾਂ ਦੇ ਪਿੰਡ ਖਿਆਲਾ ਕਲਾਂ ਵਿਖੇ ਹੋਇਆ ।
ਇਸ ਸਮੇਂ ਪਹੁੰਚੇ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪਾਰਟੀ ਸੂਬਾ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਾਮਰੇਡ ਹਰਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਕਮਿਉਨਿਸਟ ਆਗੂਆਂ ਨੇ ਕਿਹਾ ਕਿ ਕਾਮਰੇਡ ਹਰਦੇਵ ਸਿੰਘ ਖਿਆਲਾ ਨੇ ਉਮਰ ਭਰ ਘਰੇਲੂ ਰੁਝੇਵਿਆਂ ਦੇ ਬਾਵਜੂਦ ਮਜ਼ਦੂਰ ਜਮਾਤ ਦੇ ਮਾਨ ਸਨਮਾਨ ਤੇ ਹੱਕਾਂ ਦੀ ਪ੍ਰਾਪਤੀ ਸੰਘਰਸ਼ਾਂ ਵਿੱਚ ਮੋਹਰੀ ਰਹੇ। ਉਨਾਂ ਦੇ ਪਰਿਵਾਰ ਨੇ ਵੀ ਇਨਕਲਾਬੀ ਸੰਘਰਸ਼ ਵਿੱਚ ਕਾਮਰੇਡ ਦਾ ਬਹੁਤ ਸਾਥ ਦਿੱਤਾ। ਕਾਮਰੇਡ ਦੇ ਸਮਰਪਣ ਤੇ ਪ੍ਰਤੀਬੱਧਤਾ ਕਾਰਨ ਸਾਰੀਆਂ ਰਾਜਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਉਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਅੱਜ ਉਨਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਬੜੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਉਕਤ ਆਗੂਆਂ ਤੋਂ ਇਲਾਵਾ ਕਾਮਰੇਡ ਰਾਜਵਿੰਦਰ ਰਾਣਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਕੌਮੀ ਆਗੂ ਜਸਬੀਰ ਕੌਰ ਨੱਤ, ਕਾਮਰੇਡ ਗੁਰਜੰਟ ਸਿੰਘ ਮਾਨਸਾ, ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਗੁਰਸੇਵਕ ਮਾਨਬੀਬੜੀਆਂ , ਬਹੁਜਨ ਸਮਾਜ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਬੀਰਵਾਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਦਾਨੇਵਾਲਾ, ਗਗਨ ਖੜਕ ਸਿੰਘ ਵਾਲਾ, ਪੰਜਾਬ ਕਿਸਾਨ ਯੂਨੀਅਨ ਆਗੂ ਨਰਿੰਦਰ ਕੌਰ, ਕਾਮਰੇਡ ਜਰਨੈਲ ਸਿੰਘ ਹਾਜ਼ਰ ਸਨ। ਪਿੰਡ ਦੀ ਪਾਰਟੀ ਬਰਾਂਚ ਦੇ ਆਗੂ ਕਾਮਰੇਡ ਹਾਕਮ ਸਿੰਘ ਅਤੇ ਹੰਸਾ ਸਿੰਘ ਖਿਆਲਾ ਨੇ ਸਮਾਗਮ ਵਿਚ ਪਹੁੰਚੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ।


