ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕਾਲੇ ਕਾਰਨਾਮਿਆਂ ਨੇ ਲੋਕਾਂ ਨੂੰ ਆਪਣੀਆਂ ਧੀਆਂ ਭੈਣਾਂ ਪੁਲਸ ‘ਚ ਭਰਤੀ ਨਾ ਕਰਵਾਉਣ ਦੀ ਪ੍ਰੇਰਨਾ ਦਿੱਤੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਅਪ੍ਰੈਲ ( ਸਰਬਜੀਤ ਸਿੰਘ)– ਮਾਨਸਾ ਦੀ ਭਰਤੀ ਅਤੇ ਕਾਲੇ ਕਾਰਨਾਮਿਆਂ ਕਰਕੇ ਡੈਪੂਟੇਸ਼ਨ ਤੇ ਪੁਲਸ ਲਾਈਨ ਬਠਿੰਡਾ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕਾਲੇ ਕਾਰਨਾਮਿਆਂ ਕਰਕੇ ਲੋਕਾਂ ਦੀ ਰਾਖੀ ਕਰਨ ਵਾਲੀ ਖਾਕੀ ਵਰਦੀ ਦੀਆਂ ਇਜ਼ਤਾਂ ਕੀਮਤਾਂ ਤੇ ਕਦਰਾਂ ਨੂੰ ਮਿੱਟੀ ਵਿੱਚ ਰੋਲ ਕੇ ਜਿਥੇ ਰੱਖ ਦਿੱਤਾ ਹੈ ਉਥੇ ਮਾ ਪਿਉ ਭੈਣ ਭਰਾ ਤੇ ਰਿਸ਼ਤੇਦਾਰਾਂ ਨੂੰ ਚੰਗਾ ਬਦਨਾਮ ਕੀਤਾ ਹੈ, ਬੀਬੀ ਅਮਨਦੀਪ ਕੌਰ ਦੇ ਪੁਲਿਸ ਵਰਦੀ ‘ਚ ਚਿੱਟਾ ਵੇਚ ਕੇ ਕਰੋੜਾ ਦੀ ਕੋਠੀ,ਕਈ ਪਲਾਟ,ਤੇ ਲਗਜ਼ਰੀ ਕਾਰਾਂ ਦੇ ਨਾਲ ਨਾਲ ਕਈ ਉੱਚ ਅਫ਼ਸਰਾਂ ਨਾਲ ਨਜਾਇਜ਼ ਸਬੰਧ ਹੋਣ ਵਾਲੇ ਕਾਲੇ ਕਾਰਨਾਮਿਆਂ ਦਾ ਚਿੱਠਾ ਜੋਂ ਸੋਸ਼ਲ ਮੀਡੀਆ ਤੇ ਚਿੱਟਾ ਵੇਚਣ ਵਾਲੀ ਪੁਲਸ ਕਾਂਸਟੇਬਲ ਅਮਨਦੀਪ ਕੌਰ ਤੋਂ ਪੀੜਤ ਮਹਿਲਾ ਜਿਸ ਦਾ ਘਰ ਵਾਲਾ ਇਹਨੇ ਚਿੱਟੇ ਵੇਚਣ ਲਈ ਪਾਰਟਨਰ ਬਣਾਇਆ ਤੇ ਉਹਦਾ ਘਰ ਬਰਬਾਦ ਕੀਤਾ ਵੱਲੋਂ ਜੋ ਕੁਝ ਦੱਸਿਆ ਜਾ ਰਿਹਾ ਹੈ ਉਸ ਨੂੰ ਲਿਖਣ ਲੱਗਿਆਂ ਵੀ ਸ਼ਰਮ ਆਉਂਦੀ ਹੈ, ਕਿ ਅਜਿਹੀ ਧੀ ਤਾ ਜੰਮਦਿਆਂ ਹੀ ਮਰ ਜਾਂਦੀ ਤਾਂ ਚੰਗਾ ਸੀ ਜਿਸ ਨੇ ਸਾਰੀ ਦੁਨੀਆਂ ‘ਚ ਮਾ ਪਿਉ ਭੈਣਾਂ ਭਰਾਵਾਂ ਦੀ ਇੱਜਤ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਠਿੰਡਾ ਵਿਖੇ ਤਾਇਨਾਤ ਪੁਲਿਸ ਕੰਨਸਟੇਬਲ ਬੀਬੀ ਅਮਨਦੀਪ ਕੌਰ ਦੀ ਕਾਲੇ ਰੰਗ ਦੀ ਥਾਰ ਕਾਰ ‘ਚ 17.5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਤੇ ਇੱਕ ਪੀੜਤ ਮਹਿਲਾ ਵੱਲੋਂ ਇਸ ਦੇ ਖਾਕੀ ਵਰਦੀ ਵਿੱਚ ਕੀਤੇ ਜਾ ਰਹੇ ਕਾਲੇ ਕਾਰਨਾਮਿਆਂ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਦੱਸਿਆ ਕਿ ਇਸ ਤੋਂ ਪੀੜਤ ਮਹਿਲਾ ਨੇ ਸ਼ਰੇਆਮ ਮੀਡੀਆ ਸਹਾਮਣੇ ਬੀਬੀ ਅਮਨਦੀਪ ਕੌਰ ਪੁਲਸ ਕੰਨਸਟੇਬਲ ਦੇ ਚਿੱਟਾ ਵੇਚ ਕੇ ਕਰੋੜਾ ਦੀ ਕੋਠੀ ਕਈ ਪਲਾਟ ਲਗਜ਼ਰੀ ਕਾਰਾਂ,ਸੋਨੇ ਦੇ ਨਾਲ ਨਾਲ ਪੁਲਿਸ ਦੇ ਉੱਚ ਅਫ਼ਸਰਾਂ ਨਾਲ ਨਜਾਇਜ਼ ਸਬੰਧ ਤੇ ਸਾਹੀ ਜ਼ਿੰਦਗੀ ਬਿਤਾਉਣ ਦਾ ਸਾਰਾ ਖੁਲਾਸਾ ਕੀਤਾ, ਭਾਈ ਖਾਲਸਾ ਨੇ ਦੱਸਿਆ ਉਸ ਨੇ ਇਹ ਵੀ ਦੱਸਿਆ ਮੈਂ ਇਸ ਦੇ ਉੱਚ ਅਫ਼ਸਰਾਂ ਨਾਲ ਨਜਾਇਜ਼ ਸਬੰਧਾਂ ਸਬੰਧੀ ਸਬੂਤ ਵੀ ਪੇਸ਼ ਕਰ ਸਕਦੀ ਹਾਂ, ਭਾਈ ਖਾਲਸਾ ਨੇ ਕਿਹਾ ਲੋਕ ਤਾਂ ਇਥੋਂ ਤਕ ਕਹਿ ਰਹੇ ਹਨ ਕਿ ਇਸ ਦੀ ਸਾਰੀ ਜਾਂਚ ਸੀ ਬੀ ਆਈ ਤੋਂ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਸ ਮਹਿਲਾ ਪੁਲਿਸ ਕਾਂਸਟੇਬਲ ਦਾ ਖਾਸਮਖਾਸ ਮੁੱਖ ਮੰਤਰੀ ਦਾ ਖ਼ਾਸ ਬੰਦਾ ਹੈ ਅਤੇ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਲਈ ਉਸ ਦੀ ਡਿਊਟੀ ਲਗਾਈ ਗਈ ਹੈ, ਭਾਈ ਖਾਲਸਾ ਨੇ ਕਿਹਾ ਅਜਿਹੇ ਹਲਾਤਾਂ ਵਿੱਚ ਇਹ ਚਿੱਟਾ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੀ ਮਹਲਾ ਕੰਨਸਟੇਬਲ ਤੇ ਮੁੱਖ ਮੰਤਰੀ ਕੋਈ ਸਖ਼ਤ ਕਾਰਵਾਈ ਕਰਨਗੇ ਜਾ ਫਿਰ ਕਰਨਲ ਕੁੱਟਮਾਰ ਮਾਮਲੇ’ਚ ਵਾਂਗ ਆਪਣੀ ਪੁਲਿਸ ਨੂੰ ਬਚਾਇਆ ਜਾਵੇ ਗਾਂ, ਭਾਈ ਖਾਲਸਾ ਨੇ ਕਿਹਾ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਮੁੱਖ ਮੰਤਰੀ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਵੇਂ ਹੋਰਨਾਂ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਗਿਆ ਉਸ ਤਰ੍ਹਾਂ ਇਸ ਮਹਿਲਾ ਪੁਲਿਸ ਕਾਂਸਟੇਬਲ ਜੋਂ ਸਰੀਰਕ ਸਬੰਧਾਂ ਰਾਹੀਂ ਵੱਡੇ ਵੱਡੇ ਪੁਲਿਸ ਅਫਸਰਾਂ ਨਾਲ ਸਬੰਧਤ ਹੈ ਦੀ ਕੋਠੀ ਬੁਲਡੋਜ਼ਰ ਨਾਲ ਢਾਈ ਜਾਵੇਂਗੀ ਲੋਕਾਂ ਦਾ ਕੇਜਰੀਵਾਲ ਤੇ ਭਗਵਾਨ ਮਾਨ ਤੋਂ ਜੁਵਾਬ ਮੰਗਿਆ ਗਿਆ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਹਿਲਾ ਕੰਨਸਟੇਬਲ ਬੀਬੀ ਅਮਨਦੀਪ ਕੌਰ ਦੀ ਖਾਕੀ’ਚ ਕੀਤੇ ਕਾਲੇ ਕਾਰਨਾਮਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਪੀੜਤ ਮਹਿਲਾ ਦੀ ਮੰਗ ਅਨੁਸਾਰ ਬੇਨਤੀ ਕਰਦੀ ਹੈ ਚਿੱਟੇ ਦੇ ਕਾਰੋਬਾਰ ਵਿੱਚ ਲਿਪਤ ਉੱਚ ਪੁਲਿਸ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਜਿਹੜੇ ਜਿਹੜੇ ਅਫਸਰਾ ਨੇ ਨਜਾਇਜ਼ ਸਬੰਧਾਂ ਰਾਹੀਂ ਇਸ ਮਹਿਲਾ ਪੁਲਿਸ ਕਾਂਸਟੇਬਲ ਨੂੰ ਗ਼ਲਤ ਕੰਮ ਕਰਨ ਲਈ ਸਹਾਇਤਾ ਕੀਤੀ ਉਸ ਦੀ ਸਾਰੀ ਸਚਾਈ ਲੋਕਾਂ ਸਹਾਮਣੇ ਲਿਆਂਦਾ ਜਾਵੇ ਤਾਂ ਹੀ ਯੁੱਧ ਨਸ਼ਿਆਂ ਵਿਰੁੱਧ ਵਾਲੀ ਵਿੱਢੀ ਮੁਹਿੰਮ ਤੇ ਲੋਕਾਂ ਨੂੰ ਭਰੋਸਾ ਹੋਵੇਗਾ।।

Leave a Reply

Your email address will not be published. Required fields are marked *