ਮਹਿਲ ਸਿੰਘ ਬੱਬਰ ਦੇ ਭੋਗ ਮੌਕੇ ਜਥੇਦਾਰ ਸਾਹਿਬ ਵੱਲੋਂ ਪਰਿਵਾਰ ਨੂੰ ਸਿਰੋਪਾ ਦੇਣ ਤੋਂ ਰੋਕਣਾ ਭਾਈ ਜਰਨੈਲ ਸਿੰਘ ਸਖੀਰਾ ਦਾ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਅਪ੍ਰੈਲ ( ਸਰਬਜੀਤ ਸਿੰਘ)– ਖਾੜਕੂ ਲਹਿਰ ਦੇ ਮੋਹਰੀ ਜਰਨੈਲ ਆਗੂ ਭਾਈ ਮਹਿਲ ਸਿੰਘ ਬੱਬਰ ਦਾ ਭੋਗ ਹਰਮੰਦਰ ਸਾਹਿਬ ਅੰਮ੍ਰਿਤਸਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚੜਦੀ ਕਲਾ ਨਾਲ ਪਾਇਆ ਗਿਆ, ਇਸ ਮੌਕੇ ਤੇ ਦਲ ਖਾਲਸਾ, ਅਕਾਲੀ ਦਲਾਂ ਦੇ ਨੇਤਾਵਾਂ ਸਮੇਤ ਵੱਡੀ ਗਿਣਤੀ ‘ਚ ਖਾੜਕੂ ਲਹਿਰ ਨਾਲ ਸਬੰਧਤ ਮੌਜੂਦਾ ਤੇ ਸਾਬਕਾ ਫੈਡਰੇਸ਼ਨ ਆਗੂਆ ਤੋ ਇਲਾਵਾ ਸੈਂਕੜੇ ਹੋਰ ਪੰਥ ਹਿਤੈਸ਼ੀ ਹਾਜਰ ਸਨ, ਭੋਗ ਅਰਦਾਸ ਤੋਂ ਉਪਰੰਤ ਅਕਾਲ ਤਖਤ ਸਾਹਿਬ ਦੇ ਗੈਰ ਸਿਧਾਂਤਕ ਤੇ ਗੈਰ ਮਰਯਾਦਾ ਤਹਿਤ ਬਣੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਮਹਿਲ ਸਿੰਘ ਬੱਬਰ ਦੇ ਪ੍ਰਵਾਰ ਨੂੰ ਸਿਰੋਪੋ ਦੇਣ ਲੱਗੇ ਤਾਂ ਭਾਈ ਜਰਨੈਲ ਸਿੰਘ ਸਖੀਰਾ ਖਾੜਕੂ ਆਗੂ ਨੇ ਜਥੇਦਾਰ ਸਾਹਿਬ ਨੂੰ ਕਿਹਾ ਕਿਰਪਾ ਕਰਕੇ ਤੁਸੀਂ ਬੱਬਰ ਪ੍ਰਵਾਰ ਨੂੰ ਸਿਰੋਪਾਉ ਨਾ ਭੇਂਟ ਕਰੋਂ,ਕਿਉਂਕਿ ਕੌਮ ਤੁਹਾਨੂੰ ਜਥੇਦਾਰ ਮੰਨਦੀ ਹੀ ਨਹੀਂ ? ਗਿਆਨੀ ਕੁਲਦੀਪ ਸਿੰਘ ਗੜਗੱਜ ਹੱਥ ਜੋੜ ਕੇ ਪਿੱਛੇ ਹਟ ਗਏ,ਇਸ ਘਟਨਾ ਸਬੰਧੀ ਬਹੁਤੇ ਸਿੱਖ ਪੰਥ ਦੇ ਲੋਕਾਂ ਨੇ ਘਟਨਾ ਨੂੰ ਵਧੀਆ ਤੇ ਕਈਆਂ ਘਟੀਆਂ ਵਰਤਾਰਾ ਦੱਸਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਵਰਤਾਰੇ ਦੀ ਸ਼ਲਾਘਾ ਕਰਦੀ ਹੋਈ ਇਹ ਵੀ ਮਹਿਸੂਸ ਕਰਦੀ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ,ਪਰ ਇਸ ਸਭ ਕੁਝ ਲਈ ਜ਼ਿੰਮੇਵਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਗੀ ਸੁਖਬੀਰ ਬਾਦਲ ਤੇ ਉਹਦੇ ਚਮਚਿਆ ਦੇ ਨਾਲ ਨਾਲ ਫੌਕੀ ਸ਼ੌਹਰਤ ਲਈ ਬਣੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਵੀ ਹਨ,ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋਣ ਵਾਲਿਆਂ ਦੀ ਪਿੱਠ ਪੂਰ ਕੇ ਸਮੁੱਚੇ ਸਿੱਖ ਪੰਥ ਨੂੰ ਇੱਕ ਵੱਡੀ ਦੁਬਿਧਾ’ਚ ਪਾਈ ਰੱਖਿਆ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੀਰੀ ਪਾਓ ਦੇਣ ਤੋਂ ਰੋਕਣ ਵਾਲੀ ਪੰਥਕ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ ਉਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੀ ਹੈ ਕਿ ਅਜੇ ਵੀ ਉਹ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਣ, ਕਿਉਂਕਿ ਅਗਲੇ ਦਿਨਾਂ ਵਿਚ ਉਹਨਾਂ ਦਾ ਇਸ ਤੋਂ ਜ਼ਿਆਦਾ ਵਿਰੋਧ ਵੀ ਹੋ ਸਕਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਹਿਲ ਸਿੰਘ ਬੱਬਰ ਦੇ ਪਰਿਵਾਰ ਨੂੰ ਸੀਰੀ ਪਾਓ ਦੇਣ ਤੋਂ ਰੋਕਣ ਵਾਲੇ ਖਾੜਕੂ ਆਗੂ ਭਾਈ ਜਰਨੈਲ ਸਿੰਘ ਸਖੀਰਾ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਤੇ ਜਥੇਦਾਰ ਸਾਹਿਬ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਈ ਸਖੀਰਾ ਨੇ ਅਜਿਹਾ ਕਰਕੇ ਬਹੁਤ ਹੀ ਸ਼ਲਾਘਾਯੋਗ ਤੇ ਪੰਥਕ ਹਿੱਤਾਂ ਦੇ ਨਾਲ ਨਾਲ ਚੜਦੀ ਕਲਾ ਵਾਲਾ ਸਮੇਂ ਤੇ ਲੋਕਾਂ ਦੀ ਮੰਗ ਵਾਲਾ ਕਾਰਜ਼ ਕੀਤਾ ਹੈ, ਭਾਈ ਖਾਲਸਾ ਨੇ ਕਿਹਾ ਇਹ ਤਾਂ ਸਭਨਾਂ ਨੂੰ ਪਤਾ ਹੀ ਹੈ ਕਿ ਬਾਦਲਾ ਵੱਲੋਂ ਕਾਹਲੀ ਨਾਲ ਆਪਣੇ ਹਿਤਾਂ ਲਈ ਵਰਤਣ ਬਣਾਇਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ “ਸਭ ਸਿੱਖ ਪ੍ਰਵਾਨਤ ਜਥੇਦਾਰ ਨਹੀਂ ਹਨ” ਭਾਈ ਖਾਲਸਾ ਨੇ ਕਿਹਾ ਭਾਵੇਕਿ ਜਥੇਦਾਰ ਨੂੰ ਸੀਰੀ ਪਾਓ ਦੇਣ ਤੋਂ ਰੋਕਣ ਵਰਗੀ ਅਜਿਹੀ ਘਟਨਾ ਦਰਬਾਰ ਸਾਹਿਬ ਨਹੀਂ ਸੀ ਹੋਣੀ ਚਾਹੀਦੀ,ਪਰ ਇਸ ਸਾਰੇ ਲਈ ਜੁਮੇਵਾਰ ਵੀ ਤਾਂ ਖੁਦ ਗ਼ੈਰ ਸਿਧਾਂਤਕ ਤੇ ਗੈਰ ਮਰਯਾਦਾ ਤਹਿਤ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੀ ਹਨ , ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਹੁੰਦਾ ਸੰਭਾਲਣ ਸਮੇਂ ਹੀ ਅਜਿਹਾ ਵਿਰੋਧ ਹੋਣ ਦੀ ਮਸੀਨਗੋਹੀ ਦਾ ਪ੍ਰਗਟਾਵਾ ਕਰ ਦਿੱਤੀ ਸੀ ਅਤੇ ਅਸੀਂ ਹੁਣ ਵੀ ਜਥੇਦਾਰ ਸਾਹਿਬ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਗਲੇ ਦਿਨਾਂ ਵਿਚ ਇਹ ਵਿਰੋਧ ਇਸ ਤੋਂ ਵੱਧ ਵੀ ਵੇਖਣ ਨੂੰ ਮਿਲ ਸਕਦਾ ਹੈ ਜਿਸ ਵਿੱਚ ਲੋਕ ਘੇਰ ਘੇਰ ਕੇ ਤੁਹਾਨੂੰ ਸਵਾਲ ਪੁੱਛਣਗੇ ਕਿ ਤੁਸੀਂ ਹਨੇਰੇ ਵਿੱਚ ਜਥੇਦਾਰ ਕਿਉਂ ਬਣੇ ਭਾਈ ਖਾਲਸਾ ਨੇ ਕਿਹਾ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਅਤੇ ਮਹਾਨਤਾ ਮਰਯਾਦਾ ਨਾਲ ਜੁੜੇ ਧਰਮੀ ਲੋਕਾਂ ਦੇ ਸਵਾਲਾਂ ਦੇ ਜੁਵਾਬ ਦੇਣੇ ਤੁਹਾਡੇ ਲਈ ਬਹੁਤ ਮੁਸ਼ਕਲ ਬਣ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ? ਸਗੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਬਾਦਲਾਂ ਵੱਲੋਂ ਜ਼ਲੀਲ ਕਰਕੇ ਆਹੁਦੇ ਤੋਂ ਹਟਾਉਣ ਵਾਲੀ ਤਖ਼ਤ ਵਿਰੋਧੀ ਨੀਤੀ ਨੂੰ ਠੱਲ੍ਹ ਪਾ ਜਥੇਦਾਰ ਸਾਹਿਬਾਨਾਂ ਨੂੰ ਲਾਉਣ ਹਟਾਉਣ ਦਾ ਵਿਧੀ ਵਿਧਾਨ ਬਣਾਉਣ ਦੀ ਸੀ ਜੋ ਸਿੱਖ ਕੌਮ ਲਈ ਵੱਡਾ ਮੁੱਦਾ ਤੇ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ, ਭਾਈ ਖਾਲਸਾ ਨੇ ਕਿਹਾ ਇਹ ਤਾਂ ਕੌਮ ਦੇ ਬੱਚੇ ਬੱਚੇ ਨੂੰ ਪਤਾ ਹੈ ਤੁਹਾਨੂੰ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਗੀ ਹੋਏ ਬਾਦਲਕਿਆਂ ਨੇ ਆਪਣੇ ਹਿਤਾਂ ਦੀ ਵਰਤੋਂ ਲਈ ਬਲੀ ਦਾ ਬੱਕਰਾ ਬਣਾਇਆ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਦੂਸਰੇ ਜਥੇਦਾਰਾਂ ਵਾਂਗ ਤੁਹਾਨੂੰ ਵੀ ਬਾਦਲਕਿਆਂ ਨੇ ਵਰਤ ਕੇ ਆਹੁਦੇ ਤੋਂ ਜਲੀਲ ਕਰਕੇ ਹਟਾ ਹੀ ਦੇਣਾ ਹੈ, ਭਾਈ ਖਾਲਸਾ ਨੇ ਕਿਹਾ ਅਗਰ ਤੁਸੀਂ ਹੁਣ ਵੀ ਦਰਬਾਰ ਵਿਖੇ ਹੋਏ ਆਪਣੇ ਵੱਡੇ ਵਿਰੋਧ ਨੂੰ ਮੁੱਖ ਰੱਖਦਿਆਂ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਪਿਛੇ ਹਟ ਜਾਉ, ਨਹੀਂ ਤਾਂ ਤਖ਼ਤਾ ਦੇ ਹੁਕਮਾਂ ਤੋਂ ਬਾਗੀ ਬਾਦਲਕਿਆਂ ਦੀ ਪਿੱਠ ਪੂਰ ਦਿਆਂ ਅਜਿਹੇ ਅਤੇ ਇਸ ਤੋਂ ਵੀ ਵੱਡੇ ਵਿਰੋਧਾਂ ਦਾ ਸਹਾਮਣਾ ਕਰਨਾ ਪੈ ਸਕਦਾ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਅਵਤਾਰ ਸਿੰਘ ਅੰਮ੍ਰਿਤਸਰ,ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਤੇ ਸੁਖਦੇਵ ਸਿੰਘ ਤੋਂ ਇਲਾਵਾ ਕਈ ਆਗੂ ਹਾਜਰ ਸਨ ।।

Leave a Reply

Your email address will not be published. Required fields are marked *