ਅੱਚਲ ਸਾਹਿਬ, ਗੁਰਦਾਸਪੁਰ 30 ਦਸੰਬਰ (ਸਰਬਜੀਤ ਸਿੰਘ)– ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਰੰਗੀਲਪੁਰ ਦੇ ਨੌਜਵਾਨ ਦਾ ਜਨਮਦਿਨ ਪਾਰਟੀ ਮੌਕੇ ਮਾਮੂਲੀ ਬਹਿਸ ਦੌਰਾਨ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਚਾਚਾ ਸੁਖਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਰਵਿੰਦਰ ਸਿੰਘ ਰਾਜਾ ਪੁੱਤਰ ਨਿਰਮਲ ਸਿੰਘ ਜੋ ਕਿ ਆਪਣੇ ਦੋਸਤ ਦੇ ਬੇਟੇ ਦੀ ਜਨਮਦਿਨ ਦੀ ਪਾਰਟੀ ਮੌਕੇ ਲਾਧੂਭਾਣਾ ਗਿਆ ਹੋਇਆ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਫੋਨ ਆਉਣ ਤੋਂ ਬਾਅਦ ਪਤਾ ਲੱਗਾ ਕਿ ਰਵਿੰਦਰ ਸਿੰਘ ਰਾਜਾ ਦੀ ਲਾਸ਼ ਅਰਜਨ ਮਾਂਗਾ ਨਹਿਰ ਤੇ ਪਈ ਹੋਈ ਜਿਸ ਤੋਂ ਬਾਅਦ ਜਾ ਕੇ ਦੇਖਿਆ ਉਸ ਦੇ ਸਰੀਰ ਦੀਆਂ ਸੱਟਾਂ ਤੋਂ ਲੱਗਦਾ ਸੀ ਕਿ ਉਸਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ ਇਸ ਸਮੇਂ ਮੌਕੇ ਤੇ ਥਾਣਾ ਮਹਿਤਾ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਬਾਬਾ ਬਕਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਦਿੱਤਾ ਭੇਜ ਦਿੱਤਾ ਸੀ ਇਸ ਸਬੰਧੀ ਜਦ ਥਾਣਾ ਮਹਿਤਾ ਦੇ ਐਸਐਚ ਓ ਹਿਮਾਸ਼ੂ ਭਗਤ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਅਤ ਚਾਚਾ ਸੁੱਖਜਿੰਦਰ ਸਿੰਘ ਦੇ ਬਿਆਨਾਂ ਤੇ ਤਿੰਨ ਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ