ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– 30 ਅਗਸਤ ਵਾਲਾ ਦਿਨ ਸਿਖ ਕੌਮ ਲਈ ਬਹੁਤ ਹੀ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ। ਆਖਿਰ ਇਹ ਘੜੀ ਆ ਗਈ ਅਤੇ ਪੰਜ ਸਿੰਘ ਸਾਹਿਬਾਨਾ ਦੀ ਇਕਤਰਤਾਂ ਤੋਂ ਬਾਅਦ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਫਸੀਲ ਤੇ ਖੜਕੇ ਇੱਕ ਇਤਿਹਾਸਕ ਫੈਸਲੇ ਰਾਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦੇ ਦਿਤਾ ਹੈ ਅਤੇ ਜਦੋਂ ਤਕ ਉਹ ਅਕਾਲਤ ਖਤ ਤੇ ਪੇਸ਼ ਹੋ ਕੇ ਤਨਖਾਹ ਨਹੀਂ ਲਵਾਉਦੇਂ ਉਦੋਂ ਤਕ ਉਹ ਅਕਾਲ ਤਖਤ ਦੇ ਦੋਸੀ ਰਹਿਣਗੇ। ਭਾਵੇ ਕਿ ਸਿੱਖ ਹਲਕਿਆਂ ਵਿੱਚ ਅਜੇ ਵੀ ਇਸ ਨੂੰ ਡਰਾਮਾਬਾਜੀ ਦਸਿਆਂ ਜਾ ਰਿਹਾ ਹੈ ਜਦੋਂ ਕਿ ਅਜੇ ਸਜ੍ਹਾਂ ਦਾ ਤਹਿ ਹੋਣਾ ਬਾਕੀ ਹੈ, ਪਰ ਅਗਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅਗਰ ਇਹ ਫੈਸਲਾ ਕੁਝ ਸਮਾਂ ਪਹਿਲਾ ਸੁਣਾਇਆਂ ਹੁੰਦਾ ਤਾਂ ਅਕਾਲੀਦਲ ਦੀ ਹੁਣ ਵਰਗੀ ਸਥਿਤੀ ਨਹੀਂ ਸੀ ਬਣਨੀ ਪਰ ਦੇਰ ਆਏ ਦਰੁਸਤ ਆਏ ਵਾਲੀ ਕਹਾਵਤ ਮੁਤਾਬਕ ਜਥੇਦਾਰ ਸਾਹਿਬ ਵਲੋਂ ਬਾਗੀਆਂ ਦੇ ਦੋਸ਼ਾਂ ਨੂੰ ਮੁਖ ਰਖਦਿਆਂ ਜਥੇਦਾਰ ਅਕਾਲਤਖਤ ਸਾਹਿਬ ਨੇ ਪੰਜ ਸਿੰਘ ਸਾਹਿਬਾਨਾਂ ਦੀ ਇਕਤਰਤਾਂ ਤੋਂ ਬਾਦ ਇਕ ਇਤਿਹਾਸਕ ਫੈਸਲੇ ਰਾਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦੇਣ ਵਾਲੇ ਫੈਸਲੇ ਦੀ ਸਲਾਘਾ ਕਰਦੀ ਹੈ ਅਤੇ ਜਥੇਦਾਰ ਸਾਹਿਬ ਤੋਂ ਮੰਗ ਕਰਦੀ ਹੈ ਇਕਵਾਰ ਸਮੁਚੇ ਅਕਾਲੀਦਲ ਨੂੰ ਭੰਗ ਕੀਤਾ ਜਾਵੇ ਤੇ ਨਵੇਂ ਸਿਰੇ ਤੋਂ ਅਕਾਲੀਦਲ ਨੂੰ ਸੁਰਜੀਤ ਕਰਨ ਲਈ ਬਾਗੀਆਂ ਦੀ ਸਹਿਮਤੀ ਨਾਲ ਅਕਾਲੀਦਲ ਨੂੰ ਹੋਂਦ’ਚ ਲਿਆਦਾਂ ਜਾਵੇ ਇਹਨਾਂ ਸਬਦਾ ਦਾ ਪਰਗਾਟਾਂ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦੇਣ ਦੀ ਸਲਾਘਾ ਅਤੇ ਅਕਾਲੀਦਲ ਨੂੰ ਭੰਗ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ । ੳਹਨਾ ਭਾਈ ਖਾਲਸਾ ਨੇ ਕਿਹਾ ਅਗਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਫੈਸਲਾ ਕੁਝ ਸਮਾਂ ਪਹਿਲਾ ਲਿਆ ਹੁੰਦਾ ਤਾਂ ਅਕਾਲੀਦਲ ਦੀ ਹੁਣ ਵਰਗੀ ਹਾਲਤ ਨਹੀਂ ਸੀ ਬਣਨੀ ਭਾਈ ਖਾਲਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਵਲੋਂ ਇਕ ਡਰਾਮਬਾਜੀ ਰਾਹੀ ਪੇਸੀ ਤੋਂ ਪਹਿਲਾਂ ਬਲਵਿੰਦਰ ਸਿੰਘ ਭੂਦੜ ਨੂੰ ਆਪਣੀ ਜਗਾਹ ਅਕਾਲੀਦਲ ਦਾ ਕਾਰਜਕਾਰੀ ਪਰਧਾਨ ਬਣਾਉਣ ਵਾਲੀ ਕੋਈ ਤੁਕ ਨਹੀਂ ਬਣਦੀ ਅਤੇ ਇਹ ਜਥੇਦਾਰ ਅਤੇ ਅਕਾਲਤਖਤ ਸਾਹਿਬ ਦਾ ਅਪਮਾਨ ਹੈ ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਜਿਥੇ ਸਨਮਾਨਯੋਗ ਹਸਤੀ ਜਥੇਦਾਰ ਅਕਾਲਤਖਤ ਸਾਹਿਬ ਦਾ ਸੁਖਬੀਰ ਬਾਦਲ ਤਨਖਾਹੀਆਂ ਕਰਾਰ ਦੇਣ ਵਾਲੇ ਇਤਿਹਾਸਕ ਫੈਸਲੇ ਦੀ ਸਲਾਘਾ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਵਧੀਆਂ ਫੈਸਲਾ ਮੰਨਦੀ ਹੈ ਉਥੇ ਜਥੇਦਾਰ ਸਾਹਿਬ ਤੋਂ ਮੰਗ ਕਰਦੀ ਹੈ ਇੱਕ ਵਾਰ ਸਮੁਚੇ ਅਕਾਲੀਦਲ ਨੂੰ ਭੰਗ ਕੀਤਾ ਜਾਵੇ ਅਤੇ ਸਮੂਹ ਬਾਗੀਆਂ ਤੇ ਹੋਰ ਪੰਥਕ ਸਖਸੀਅਤ ਦੀ ਸੁਲਾਹ ਤੋਂ ਬਾਦ ਇਸ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਤੇ ਜੋਰ ਦਿਤਾ ਜਾਵੇ ਤਾਂ ਹੀ ਅਕਾਲੀਦਲ ਦੀ ਪੁਰਾਤਨ ਹੋਂਦ ਨੂੰ ਬਚਾਇਆਂ ਜਾ ਸਕਦਾ ਹੈ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਨਾਲ ਸੀਨੀਅਰ ਆਗੂ ਤੇ ਮੁਖ ਬੁਲਾਰੇ ਭਾਈ ਅਵਤਾਰ ਸਿੰਘ ,ਭਾਈ ਜੋਗਿੰਦਰ ਸਿੰਘ , ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਸਿੰਦਾ ਸਿੰਘ ਨਿਹੰਗ, ਭਾਈ ਪਿਰਥੀ ਸਿੰਘ ਧਰਮਕੋਟ ,ਭਾਈ ਮਨਜਿੰਦਰ ਸਿੰਘ ਤੇ ਭਾਈ ਰਛਪਾਲ ਸਿੰਘ ਕਮਾਲਕੇ,ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ,ਭਾਈ ਸੁਖਦੇਵ ਸਿੰਘ ਫੌਜੀ ਜਗਰਾਓ , ਭਾਈ ਬਲਕਾਰ ਸਿੰਘ ਦਾਰੇਵਾਲ , ਭਾਈ ਜਗਜੀਤ ਸਿੰਘ ਸੌਦੇਸਾਹ ਵਾਲਾ ਆਦਿ ਆਗੂ ਹਾਜਰ ਸਨ ।