ਈ.ਟੀ.ਯੂ. ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ- ਅਸ਼ਵਨੀ ਫੱਜੂਪੁਰ, ਜੌਲੀ ਸੁਖਦੀਪ ਸਿੰਘ
ਬਟਾਲਾ, ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਐਲੀਮੈਂਟਰੀ ਟੀਚਰਜ ਯੂਨੀਅਨ ਰਜਿ: ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਪੰਨੂੰ ਦੀ ਅਗਵਾਈ ਵਿੱਚ ਉੱਪ ਪ੍ਰਧਾਨ ਨਰੇਸ਼ ਪਨਿਆੜ ਦੇ ਸਹਿਯੋਗ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀ ਬਲਾਕ ਡੇਰਾ ਬਾਬਾ ਨਾਨਕ 2 ਦੇ ਅਹੁੱਦੇਦਾਰਾਂ ਦੀ ਚੋਣ ਸਫ਼ਲਤਾ ਪੂਰਵਕ ਸੰਪੰਨ ਹੋ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਪੰਜਾਬ ਪ੍ਰਧਾਨ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ, ਸੂਬਾਈ ਆਗੂ ਹਰਪ੍ਰੀਤ ਸਿੰਘ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਪ੍ਰਭਜੋਤ ਸਿੰਘ ਜੋਤਾ, ਰਛਪਾਲ ਸਿੰਘ ਉਦੋਕੇ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ, ਸਕੱਤਰ ਜੌਲੀ ਸੁਖਦੀਪ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਗਗਨਦੀਪ ਸਿੰਘ , ਰਣਜੀਤ ਸਿੰਘ ਛੀਨਾ,ਰਜਿੰਦਰ ਸਿੰਘ ਸੈਣੀ,ਸਤਬੀਰ ਸਿੰਘ ਕਾਹਲੋਂ, ਦਲਜਿੰਦਰ ਸਿੰਘ ਸੰਧੂ, ਜਸਪਿੰਦਰ ਸਿੰਘ ਬਸਰਾ, ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਵੇਂ ਚੁਣੇ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ , ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਤੇ ਜੋਲੀ ਸੁਖਦੀਪ ਸਿੰਘ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਦੀ ਬਲਾਕ ਡੇਰਾ ਬਾਬਾ ਨਾਨਕ 2 ਚੋਣ ਕੀਤੀ ਗਈ ਹੈ, ਜਿਸ ਵਿੱਚ ਅੰਮ੍ਰਿਤਬੀਰ ਸਿੰਘ ਖਾਨੋਵਾਲ ਨੂੰ ਪ੍ਰਧਾਨ, ਅਮਰਬੀਰ ਸਿੰਘ ,ਜਗਜੀਤ ਸਿੰਘ ਰਸੂਲਪੁਰ ਤੇ ਪ੍ਰਵੀਨ ਖਹਿਰਾ ਸੁਲਤਾਨ ਨੂੰ ਸੀਨੀ ਮੀਤ ਪ੍ਰਧਾਨ, ਹਰਜੀਤ ਸਿੰਘ ਵਡਾਲਾ ਬਾਂਗਰ ਨੂੰ ਜਨਰਲ ਸਕੱਤਰ, ਉਮ ਪ੍ਰਕਾਸ਼ ਖਾਨੋਵਾਲ ਨੂੰ ਪ੍ਰੈੱਸ ਸਕੱਤਰ ਤੇ ਗੁਰਦੀਪ ਸਿੰਘ ਵਡਾਲਾ ਬਾਂਗਰ ਤੇ ਪਰਮਜੀਤ ਸਿੰਘ ਵਡਾਲਾ ਬਾਂਗਰ ਨੂੰ ਵਿੱਤ ਸਕੱਤਰ , ਬਲਜੀਤ ਸਿੰਘ ਫਜਲਾਬਾਦ ਤੇ ਰਵਿੰਦਰ ਸ਼ਰਮਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਜੀਵਨ ਲਾਲ ਰੋੜ ਖਹਿਰਾ ਤੇ ਸਤਬੀਰ ਸਿੰਘ ਕਾਹਲੋਂ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਇਸ ਤੋਂ ਇਲਾਵਾ ਜਗਤਾਰ ਸਿੰਘ, ਪ੍ਰਭਜੀਤ ਸਿੰਘ ਅਠਵਾਲ, ਜੋਤੀ ਬਾਲਾ ਕੋਹਲੀ ਤੇ ਅਮਨਦੀਪ ਕੌਰ ਸਮਰਾਏ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨਵ ਨਿਯੁਕਤ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਪੰਜਾਬ ਪ੍ਰਧਾਨ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਰਜਿ: ਗੁਰਦਾਸਪੁਰ ਹਮੇਸ਼ਾ ਅਧਿਆਪਕਾਂ ਦੇ ਮਸਲੇ ਹੱਲ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯਤਨ ਜਾਰੀ ਰਹਿਣਗੇ। ਇਸ ਦੌਰਾਨ ਜਥੇਬੰਦੀ ਦੇ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਰੱਖਦੇ ਹੋਏ ਅਧਿਆਪਕਾਂ ਦੇ ਮਸਲਿਆਂ ਬਾਰੇ ਵਿੱਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਨਿੰਦਰ ਸਿੰਘ ਅਰਲੀਭੰਨ, ਹਰਜੀਤ ਸਿੰਘ ਅਰਲੀਭੰਨ, ਬਲਵਿੰਦਰ ਸਿੰਘ ਕੋਹਾਲੀ, ਸੁਖਵਿੰਦਰ ਸਿੰਘ ਸ਼ਾਹਪੁਰ, ਚਮਕੌਰ ਸਿੰਘ , ਬਾਊ ਲਵਪ੍ਰੀਤ ਸਿੰਘ, ਬਲਜੀਤ ਸਿੰਘ, ਦੀਪਕ ਭਾਰਦਵਾਜ, ਜਸਪਾਲ ਸਿੰਘ , ਕੇਵਲ ਸਿੰਘ ਸੁਨੱਈਆ, ਮਨਮੋਹਨ ਸਿੰਘ ਪੀਰੋਵਾਲੀ, ਵਰਿੰਦਰ ਕੁਮਾਰ ਕਾਹਨੂੰਵਾਨ, ਆਦਿ ਹਾਜ਼ਰ ਸਨ।


