ਮਾਨਸਾ, ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਰੁਲਦੂ ਸਿੰਘ ਮਾਨਸਾ, ਕਾਮਰੇਡ ਰਾਜਵਿੰਦਰ ਰਾਣਾ , ਸੁਰੇਸ਼ ਨੰਦਗੜੀਆ ਤੇ ਕ੍ਰਿਸ਼ਨ ਚੌਹਾਨ ਦੀ ਅਗਵਾਈ ਹੇਠ ਵੱਖ ਵੱਖ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ ।
ਆਗੂਆਂ ਨੇ ਕਿਹਾ ਕਿ ਮਾਨਸਾ ਸ਼ਹਿਰ ਵਿਚ ਸੀਵਰੇਜ ਦੀ ਸਮਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਮੀਂਹ ਤੋਂ ਬਿਨਾਂ ਹੀ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੀਆਂ ਮੇਨ ਸੜਕਾਂ ਤੋਂ ਇਲਾਵਾ ਗਲੀਆਂ ਵਿੱਚ ਮੇਨ ਹੋਲਾਂ ਵਿੱਚ ਲੀਕ ਕਰ ਰਿਹਾ ਹੈ ਜਦੋਂ ਮੀਂਹ ਕੁਝ ਮਿੰਟਾਂ ਲਈ ਪੈ ਜਾਵੇ ਤਾਂ ਸ਼ਹਿਰ ਵਿਚੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਸੀਵਰੇਜ ਦਾ ਪਾਣੀ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰਕੇ ਬਣਾਂਵਾਲੀ ਥਰਮਲ ਪਲਾਂਟ ਨੂੰ ਵਰਤਣ ਦੀ ਹਦਾਇਤ ਕੀਤੀ ਜਾਵੇ । ਰੁਲਦੂ ਸਿੰਘ ਮਾਨਸਾ ਨੇ ਕਿਹਾ ਜੇਕਰ ਪ੍ਰਸ਼ਾਸਨ ਅਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਐਮ ਐਲ ਏ ਸੀਵਰੇਜ ਦੀ ਸਮਸਿਆ ਦਾ ਕੋਈ ਢੁਕਵਾਂ ਹੱਲ ਨਹੀਂ ਕਢਦੇ ਤਾਂ ਮਜਬੂਰਨ ਸਾਨੂੰ ਥਰਮਲ ਦਾ ਨਹਿਰੀ ਪਾਣੀ ਬੰਦ ਕਰਨਾ ਪਵੇਗਾ।
ਕਾਮਰੇਡ ਰਾਜਵਿੰਦਰ ਰਾਣਾ ਨੇ ਮਾਤਾ ਸੁੰਦਰੀ ਕਾਲਜ ਵਿੱਚ 35 ਦੇ ਕਰੀਬ ਪੀ ਟੀ ਏ ਅਤੇ ਗੈਸ ਫੈਕਲਟੀ ਪ੍ਰੋਫੈਸਰਾ ਨੂੰ ਕੱਢਣ ਕਰਕੇ ਸਿਰਫ ਚਾਰ ਰੈਗੂਲਰ ਪ੍ਰੋਫ਼ੈਸਰ ਦੇ ਸਹਾਰੇ 1500 ਲੜਕੀਆ ਦੇ ਕਾਲਜ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪੀ ਟੀ ਏ ਤੇ ਗੈਸ ਫੈਕਲਟੀ ਪ੍ਰੋਫ਼ੈਸਰਾਂ ਨੂੰ ਜੁਆਇੰਨ ਕਰਵਾਇਆ ਜਾਵੇ । ਆਗੂਆਂ ਨੇ ਮਾਨਸਾ ਦੇ ਸੈਂਟਰਲ ਪਾਰਕ ਦੀਆਂ ਸਮਸਿਆਵਾਂ ਬਾਰੇ ਵੀ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਮਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ ।
ਇਸ ਵਫਦ ਵਿੱਚ ਸਾਬਕਾ ਮੀਤ ਪ੍ਰਧਾਨ ਜਤਿੰਦਰ ਆਗਰਾ , ਅਮ੍ਰਿਤ ਪਾਲ ਸਿੰਘ ਗੋਗਾ ਐਮ ਸੀ,ਮੇਜ਼ਰ ਸਿੰਘ ਸਰਪੰਚ , ਸੁਰਿੰਦਰ ਸ਼ਰਮਾਂ ਸ਼ਮਸ਼ੇਰ ਸਿੰਘ , ਰਾਹੁਲ ਕੁਮਾਰ, ਮੇਜ਼ਰ ਸਿੰਘ ਫੌਜੀ , ਅਸ਼ਵਨੀ ਕੁਮਾਰ , ਭੀਮ ਸਿੰਘ ਫੌਜੀ,ਰੋਸ਼ਨ ਲਾਲ ਸ਼ਾਮਲ ਸਨ।