ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਸਲਾਨਾ ਸ਼ਹੀਦੀ ਜੋੜ ਮੇਲਾ ਅਤੇ ਸਥਾਨਕ ਅਸਥਾਨ ਬਾਨੀ ਸੰਚਖੰਡ ਵਾਸੀ ਸੰਤ ਨਛੱਤਰ ਸਿੰਘ ਜੀ ਦੀ ਸਲਾਨਾ ਬਰਸੀ ਦੇਸ਼ਾਂ ਵਿਦੇਸ਼ਾਂ ਦੀਆਂ ਦੋ ਢਾਈ ਲੱਖ ਤੋਂ ਵੱਧ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮੌਜੂਦਾ ਗੱਦੀ ਨਸ਼ੀਨ ਸੰਤ ਗੁਰਦੀਪ ਸਿੰਘ ਜੀ ਦੀ ਦੇਖ ਰੇਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਪੰਜ ਪਿਆਰਿਆਂ ਦੀ ਅਗਵਾਈ’ਚ ਹੇਠ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੰਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਮਨਾਈ ਗਈ, ਦੋ ਮਹੀਨੇ ਤੋਂ ਚੱਲ ਰਹੀ 700 ਅਖੰਡ ਪਾਠਾਂ ਦੇ ਲੜੀਵਾਰ ਲੜੀ ਦੇ ਸੰਪੂਰਨ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਸਮਾਗਮ’ਚ ਪਹੁੰਚੀਆਂ ਲੱਖਾਂ ਸੰਗਤਾਂ ਦੀ ਸੇਵਾ ਲਈ ਸਥਾਨਕ ਪਿੰਡਾਂ ਦੀਆਂ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਵੱਖ ਵੱਖ ਲੰਗਰਾਂ,ਠੰੰਡੇ ਮਿੱਠੇ ਜਲ,ਚਾਹ ਪਕੌੜੇ ਜਲੇਬੀਆਂ ਦੇ ਲੰਗਰ ਅਟੁੱਟ ਵਰਤਾਏ ਗਏ, ਆਮ ਸੰਗਤਾਂ ਦੀਆਂ ਸਹੂਲਤਾਂ ਲਈ ਸਮਾਗਮ ਦੇ ਮੁੱਖ ਪ੍ਰਬੰਧਕ ਤੇ ਗੱਦੀ ਨਸ਼ੀਨ ਉੱਚੀ ਸੂਝਬੂਝ ਵਾਲੇ ਪੜੇ ਲਿਖੇ ਵਿਦਵਾਨ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਸੰਗਤਾਂ ਦੀਆਂ ਸਹੂਲਤਾਂ ਲਈ ਦੋ ਹਜ਼ਾਰ ਤੋਂ ਵੱਧ ਤਿਆਰ ਬਰ ਤਿਆਰ ਵਲੰਟੀਅਰ ਸੇਵਾਦਾਰਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਸੀ, ਜੋਂ ਆਪਣੀ ਟਿਉਟੀ ਬਾਖੂਬੀ ਨਾਲ ਨਿਭਾਹ ਰਹੇ ਸਨ,ਪੰਜ ਏਕੜ ਦੀ ਪਾਰਕਿੰਗ ਬਣਾਈ ਗਈ,ਜਿਸ’ਚ ਹਜ਼ਾਰਾਂ ਮੋਟਰਸਾਈਕਲ ਕਾਰਾ ਤੇ ਹੋਰ ਵਹੀਕਲਾਂ ਪਾਰਕਿੰਗ ਕਰਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਧਾਰਮਿਕ ਦੀਵਾਨ ਸਵੇਰੇ ਅਖੰਡ ਪਾਠਾਂ ਦੇ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਠੀਕ 9/45 ਤੇ ਸ਼ੁਰੂ ਹੋਇਆਂ,ਜਿਸ ਵਿੱਚ ਤਿੰਨ ਦਰਜਨ ਦੇ ਲਗਭਗ ਪੰਥ ਦੇ ਮੰਨੇ ਪਰਵੰਨੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਜਿਥੇ ਸ਼ਰਧਾ ਭਾਵਨਾਵਾਂ ਨਾਲ ਨਕਮਸਤ ਹੋਣ ਆਈ ਸੰਗਤਾਂ ਨੂੰ ਗੁਰਬਾਣੀ ,ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਤੇ ਲੋੜੀਂਦੇ ਉਪਰਾਲੇ ਕੀਤੇ ਗਏ,ਉਥੇ ਮਹਾਨ ਤਪੱਸਵੀ ਤੇ ਦੂਰ ਦ੍ਰਿਸ਼ਟੀ ਵਾਲੇ ਸਥਾਨਕ ਅਸਥਾਨ ਦੇ ਬਾਨੀ ਸੰਤ ਮਹਾਂਪੁਰਸ਼ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਜੀਵਨ ਇਤਿਹਾਸ ਧਾਰਮਿਕ ਸੇਵਾਵਾਂ ਤੇ ਮਿੱਠ ਬੋਲੜੇ ਤਿਆਗੀ ਮਹਾਪੁਰਸ਼ਾਂ ਦੀ ਤਪੱਸਿਆ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਇਹ ਸਲਾਨਾ ਜੋੜ ਮੇਲਾ ਤੇ ਸਲਾਨਾ ਬਰਸੀ ਸ਼ਹੀਦੀ ਸਮਾਗਮ ਨਿਰੋਲ ਧਾਰਮਿਕ ਹੋ ਨਿਬੜਿਆ ,ਕਿਸੇ ਸਿਆਸੀ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ ਇਸ ਮੌਕੇ ਤੇ ਸਥਾਨਕ ਪਿੰਡਾਂ ਵਾਲਿਆਂ ਨਾਨਾ ਪ੍ਰਕਾਰ ਦੇ ਲੰਗਰਾਂ ਨਾਲ ਸੰਗਤਾਂ ਦੀ ਸੇਵਾ ਕਰਕੇ ਇਸ ਅਸਥਾਨ ਦੀ ਸ਼ੋਭਾ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਜੌਦਾ ਗੱਦੀ ਨਸ਼ੀਨ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਸਲਾਨਾ ਸਹੀਦੀ ਜੋੜ ਮੇਲੇ ਤੇ ਸਥਾਨਕ ਅਸਥਾਨ ਬਾਨੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਬਰਸੀ ਸਮਾਗਮ ਵਿਖੇ ਸੰਗਤਾਂ ਦੀਆਂ ਸਹੂਲਤਾਂ ਲਈ ਕੀਤੀ ਪ੍ਰਬੰਧਾਂ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸ਼ਹੀਦੀ ਜੋੜ ਮੇਲੇ ਸਮਾਗਮ ਅਤੇ ਸਲਾਨਾ ਬਰਸੀ ਸਬੰਧੀ ਦੋ ਮਹੀਨੇ ਤੋਂ ਗੁਰਦੁਆਰਾ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਕੀਤੇ ਗਏ ਸਨ ਤੇ ਅੱਜ 701 ਅਖੰਡ ਪਾਠਾਂ ਦੇ ਸੰਪੂਰਨ ਭੋਗ, ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਜੀ ਦੇ ਹਜ਼ੂਰੀ ਕੀਰਤਨੀ ਜਥੇ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਸਰਵਣ ਕਰਾਉਣ ਤੋਂ ਉਪਰੰਤ ਹੋਈ ,ਜਿਸ ਵਿੱਚ ਦੋ ਦਰਜਨ ਦੇ ਲਗਭਗ ਬੁਲਾਰਿਆਂ ਨੇ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਬੋਲਦਿਆਂ ਸੰਤ ਮਹਾਂਪੁਰਸ਼ ਬਾਬਾ ਗੁਰਦੀਪ ਸਿੰਘ ਜੀ ਮਜੂਦਾ ਗੱਦੀ ਨਸ਼ੀਨ ਨੇ ਆਈਆਂ ਲੱਖਾਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਇਸ ਅਸਥਾਨ ਤੇ ਕੋਈ ਕਿਸੇ ਕੋਲੋਂ ਉਗਰਾਹੀ ਵਗੈਰਾ ਨਹੀਂ ਇਕੱਠੀ ਨਹੀਂ ਕੀਤੀ ਜਾਂਦੀ, ਅਤੇ ਇਸ ਅਸਥਾਨ ਤੇ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆਂ ਜਾਂਦਾ ਹੈ,ਉਨ੍ਹਾਂ ਦੱਸਿਆ ਇਸ ਅਸਥਾਨ ਤੇ ਸ਼ਰਧਾ ਭਾਵਨਾਵਾਂ ਨਾਲ ਨਕਮਸਤ ਹੋਣ ਵਾਲੀਆਂ ਸੰਗਤਾਂ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ ਹੋਣ ਕਰਕੇ ਇਥੇ ਲੜੀਵਾਰ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਜਾਰੀ ਰਹਿੰਦੇ ਹਨ ਅਤੇ ਹਰ ਪੁਨਿਆ ਤੇ ਅਖੰਡ ਪਾਠਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਭਾਈ ਖਾਲਸਾ ਸੰਤ ਗੁਰਦੀਪ ਸਿੰਘ ਜੀ ਦੇ ਹਵਾਲੇ ਨਾਲ ਦੱਸਿਆ ਇਸ ਅਸਥਾਨ ਤੇ ਹਰ ਲੋੜਵੰਦ ਬਜ਼ੁਰਗਾ ਦੀ ਸਹਾਇਤਾ ਲਈ ਬਜ਼ੁਰਗ ਆਸ਼ਰਮ ਅਧੁਨਿਕ ਸਹੂਲਤਾਂ ਨਾਲ ਲੈਸ ਬਣਾਇਆ ਗਿਆ ਹੈ ਤੇ ਡਾਕਟਰ ਸਹਾਇਤਾ ਲਈ ਐਂਬੂਲੈਂਸ ਤਿਆਰ ਰਹਿੰਦੇ ਹਨ ਜਿਥੇ ਸੈਂਕੜੇ ਬਜ਼ੁਰਗਾਂ ਨੂੰ ਮੈਡੀਕਲ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ, ਉਨ੍ਹਾਂ ਇਹ ਵੀ ਕਿਹਾ ਇਸ ਅਸਥਾਨ ਤੇ ਹਰ ਮਹੀਨੇ 250 ਗ਼ਰੀਬ ਪ੍ਰਵਾਰਾ ਫ੍ਰੀ ਰਾਸ਼ਨ ਵੀ ਵੰਡਿਆਂ ਜਾਂਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਹਿੱਤ ਕਬੱਡੀ ਤੇ ਹੋਰ ਟੂਰਨਾਮੈਂਟ ਕਰਵਾਕੇ ਨੌਜਵਾਨ ਨੂੰ ਭਾਰੀ ਇਨਾਮ ਵੰਡ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ, ਭਾਈ ਵਿਰਸਾ ਸਿੰਘ ਖਾਲਸਾ ਨੇ ਦੱਸਿਆ ਅੱਜ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਸਮਾਗਮ ਤੇ ਸਵਰਗੀ ਸੰਤ ਮਹਾਂਪੁਰਸ਼ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਤਿੰਨ ਲੱਖ ਤੋਂ ਵੱਧ ਸ਼ਰਧਾ ਵਾਂਨ ਸੰਗਤਾਂ ਨੇ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਤੇ ਗੁਰੂ ਜਸ ਸ੍ਰਵਣ ਕਰਕੇ ਆਪਣਾ ਮਨੁੱਖੀ ਜੀਵਨ ਸਫ਼ਲ ਬਣਾਇਆਂ ਅਤੇ ਇਹ ਸ਼ਹੀਦੀ ਸਮਾਗਮ ਨਿਰੋਲ ਧਾਰਮਿਕ ਹੋ ਨਿਬੜਿਆ।



