ਗੁਰਦਾਸਪੁਰ 5 ਮਈ (ਸਰਬਜੀਤ ਸਿੰਘ)–ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਸੂਬਾ ਜਨਰਲ ਸਕੱਤਰ ਕੰਵਲਜੀਤ ਸਿੰਘ ਖੁਸ਼ਹਾਲਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੀਆਂ ਮਹਿਲਾ ਖਿਡਾਰਨਾ ਨਾਲ ਹੋੲੇ ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸਾਂਸਦ,ਕੁਸ਼ਤੀ ਫ਼ੈਡਰੇਸ਼ਨ ਭਾਰਤ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਜੰਤਰ-ਮੰਤਰ ਅਤੇ 23 ਅਪ੍ਰੈਲ ਤੋਂ ਪੀੜਤ ਮਹਿਲਾ ਖਿਡਾਰਨਾ ਧਰਨੇ ਉਪਰ ਬੈਠੀਆਂ ਹਨ। ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਦਿੱਲੀ ਪੁਲਸ ਨੇ ਅੱਜ ਰਾਤ ਮਨੁੱਖੀ ਅਧਿਕਾਰਾਂ ਦੀ ਪ੍ਰਵਾਹ ਨਾ ਕਰਦਿਆਂ ਧਰਨਾ ਖਤਮ ਕਰਵਾਉਣ ਲਈ ਧਰਨਾਕਾਰੀਆਂ ਅਤੇ ਧਰਨੇ ਦੇ ਸਮਰਥਕ ਮਰਦਾਂ ਅਤੇ ਮਹਿਲਾਵਾਂ ਨਾਲ ਖਿੱਚ-ਧੂਹ ਅਤੇ ਗਾਲੀ-ਗਲੋਚ ਕੀਤਾ ਉਸਦੀ ਅਸੀਂ ਸਖ਼ਤ ਲਫਜ਼ਾਂ ਵਿੱਚ ਨਿੰਦਾ ਕਰਦੇ ਹਾਂ।
ਇਹਨਾਂ ਪੀੜਤ ਮਹਿਲਾਵਾਂ ਦੇ ਸਮਰਥਨ ਵਿਚ ਦਿੱਲੀ ਵਿਸ਼ਵ ਵਿਦਿਆਲਿਆ ਵਿੱਚ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਅਾਂ ਉੱਤੇ ਕੀਤੀ ਗਈ ਪੁਲਸ ਦੀ ਵੈਹਸ਼ਿਅਾਨਾ ਕਾਰਵਾੲੀ ਦੀ ਵੀ ਨਿੰਦਾ ਕਰਦੇ ਹਾਂ,,ਦਿੱਲੀ ਪੁਲਸ ਦੀਆਂ ਜਾਲਮਾਨਾਂ ਅਣਮਨੁੱਖੀ ਕਾਰਵਾਈਆਂ ਅਤਿ ਨਿੰਦਣਯੋਗ ਹਨ।
ਭੋਜਰਾਜ ਨੇ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਰਕਾਰੀ ਜਬਰ ਅਤੇ ਜ਼ੁਲਮ ਦੇ ਵਿਰੁੱਧ ਸ਼ਾਂਤਮਈ ਢੰਗ ਦੇ ਨਾਲ ਬੈਠੇ ਧਰਨਾਕਾਰੀ, ਪ੍ਰਦਰਸ਼ਨਕਾਰੀਆਂ ਅਤੇ ਖਿਡਾਰੀਆਂ ਦੀ ਹਮਾਇਤ ਲਈ ਜਾ ਰਹੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਨੂੰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਗਿਰਫ਼ਤਾਰ ਅਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।ਨਹੀਂ ਤਾਂ ਜਲਦੀ ਹੀ ਇਸ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਫਿਜੀਕਲ ਮੀਟਿੰਗ ਕਰਕੇ ਧੀਆਂ ਦੀ ਇੱਜ਼ਤ ਅਤੇ ਆਬਰੂ ਬਚਾਉਣ ਲਈ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਵਿਰੁੱਧ ਵੱਡੇ ਪ੍ਰੋਗਰਾਮ ਦਾ ਐਲਾਨ ਕਰੇਗਾ।