ਪਹਿਲੇ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪਿਆ ਗਿਆ ਸੀ ਮੰਗ ਪੱਤਰ, ਪਰ ਅਜੇ ਤੱਕ ਨਹੀਂ ਹੋਈ ਸੁਣਵਾਈ
ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)–ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵੈਲਪਮੈਂਟ ਇੰਸਟੀਚਿਊਟ(ਗੰਨਾ ਖੋਜ ਕੇਂਦਰ)ਕਲਾਨੌਰ ਜ਼ਿਲਾ ਗੁਰਦਾਸਪੁਰ ਦੇ ਸਮੂਹ ਮੁਲਾਜ਼ਮਾਂ ਨੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੂੰ ਮੰਗ ਪੱਤਰ ਸੌਂਪਕੇ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦਿਆਂ ਹੋਇਆ ਦੱਸਿਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਸਾਨੂੰ ਤਨਖਾਹਾਂ ਨਹੀਂ ਮਿਲੀਆ ਅਤੇ ਸਰਕਾਰ ਇਸ ਸੰਸਥਾ ਨੂੰ ਚਾਲੂ ਰਖਣ ਵਿੱਚ ਰਤਾ ਵੀ ਦਿਲਚਸਪੀ ਨਹੀਂ ਦਿਖਾ ਰਹੀ। ਇਸ ਬਾਬਤ ਅਪਣੇ ਮੈਂਬਰ ਸੈਕਟਰੀ ਅਤੇ ਡਾਇਰੈਕਟਰ ਨੂੰ ਕਈ ਵਾਰ ਕਹਿ ਚੁੱਕੇ ਹਾਂ ਇਥੋਂ ਤੱਕ ਕਿ ਅਸੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਧਿਆਨ ਵਿਚ ਵੀ ਮਸਲਾ ਲਿਅਾ ਚੁੱਕੇ ਹਾਂ ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨਾਂ ਮੰਗ ਕੀਤੀ ਹੈਕਿ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਦੇ ਮਸਲੇ ਦਾ ਹੱਲ ਕੀਤਾ ਜਾਵੇ। ਮੁਲਾਜ਼ਮਾਂ ਦੀ ਗੱਲਬਾਤ ਸੁਣ ਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਗੰਨੇ ਦੀ ਪ੍ਰਤੀ ਏਕੜ ਪੈਦਾਵਾਰ ਵਧਾਉਣ ਲਈ ਸੌ ਏਕੜ ਰਕਬੇ ਵਿੱਚ ਬਣੇ ਇਸ ਗੰਨਾ ਖੋਜ ਕੇਂਦਰ ਨੂੰ ਚਾਲੂ ਰੱਖਣ, ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਅਤੇ ਹੋਰ ਮੁਸ਼ਕਲਾਂ ਸਬੰਧੀ ਜਲਦੀ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਸੂਬਾਈ ਆਗੂ ਸੁਖਜਿੰਦਰ ਸਿੰਘ ਘੁੰਮਣ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ ਗੁਰਨੂਰ ਸਿੰਘ, ਪ੍ਰਭਦੀਪ ਸਿੰਘ, ਸੁਖਮਨਦੀਪ ਕੌਰ ਸਾਰੇ ਸਾੲਿਟਿਸਟ,ਸੰਦੀਪ ਕੌਰ ਖੇਤੀਬਾੜੀ ਸੁਪਰਵਾਈਜ਼ਰ,ਸਿਮਰਨ ਦੀਪ ਕੌਰ ਟਾਈਪਿਸਟ,ਧਰਮਿੰਦਰ ਸਿੰਘ,ਨਿਰਮਲ ਸਿੰਘ ਚੌਂਕੀਦਾਰ ਅਤੇ ਸਵੀਪਰ ਭੁਪਿੰਦਰ ਸਿੰਘ ਹਾਜ਼ਰ ਸਨ।


