ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਇਤਿਹਾਸਕ ਦਿਹਾੜੇ ਮੌਕੇ ਆਖਰੀ ਦਿਨ ਮਹੱਲਾ ਖੇਡਣ ਦੀ ਅਰਦਾਸ’ਚ ਹੈਂਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਫ਼ੌਜਾਂ ਦੀ ਗੈਰ ਹਾਜ਼ਰੀ ਕੌਮ ਨੂੰ ਤਖ਼ਤ ਦੀ ਫਸੀਲ ਤੇ ਕੀਤੇ ਹੁਕਮ ਕੇਵੇ ਪ੍ਰਵਾਨ ਹੋ ਸਕਦੇ ਹਨ ਕਿਉਂਕਿ ਮਹੱਲੇ ਦੀ ਅਰਦਾਸ ਮੌਕੇ ਹੈਂਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਾ ਨਾਂ ਹੋਣ ਵਾਲੇ ਕਾਰਨਾਂ ਸਬੰਧੀ ਗਿਆਨੀ ਕੁਲਦੀਪ ਸਿੰਘ ਗੜਗੱਜ ਭਲੀਭਾਂਤ ਜਾਣਦੇ ਹਨ, ਅਤੇ ਅਜੇ ਕੱਲ੍ਹ ਹੀ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੇ ਇੱਕ ਵੱਡੇ ਪੰਥਕ ਇਕੱਠ ਵਿੱਚ ਫੈਸਲਾ ਲਿਆ, ਗੈਰ ਸਿਧਾਂਤਕ ਆਹੁਦੇ ਤੇ ਬਿਰਾਜਮਾਨ ਹੋਏ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਸਿੰਘ ਨੂੰ ਆਹੁਦੇ ਤੋਂ ਹਟਾਇਆ ਜਾਵੇ ਅਤੇ ਸਤਿਕਾਰ ਯੋਗ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਹੁਦੇ ਤੋਂ ਹਟਾਏ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਹੁੰਦੇ ਤੇ ਬਹਾਲ ਕੀਤਾ ਜਾਵੇ ਨਾਲ ਹੀ ਉਨ੍ਹਾਂ 28 ਤਰੀਕ ਦਾ ਐਲਟੀਮੇਟਵ ਵੀ ਦਿੱਤਾ ਹੈ ਇਸ ਕਰਕੇ ਅਜਿਹੇ ਹਲਾਤਾਂ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਗੈਰ ਸਿਧਾਂਤਕ ਹਨ ਉਨ੍ਹਾਂ ਨੂੰ ਤਖ਼ਤ ਤੋਂ ਪਾਸੇ ਹੀ ਅਜਿਹੇ ਹੁਕਮ ਸੁਣਾ ਦੇਣੇ ਚਾਹੀਦੇ ਸੀ ਜਿਵੇਂ ਗੈਰ ਸਿਧਾਂਤਕ ਆਹੁਦਾ ਸੰਭਾਲਿਆ ਅਤੇ ਧਾਰਮਿਕ ਜਥੇਬੰਦੀਆਂ ਸ਼ਰੇਆਮ ਕਹੇ ਰਹੀਆਂ ਕਿ ਬਾਦਲਕਿਆਂ ਕਾ ਗ਼ੈਰ ਸਿਧਾਂਤਕ ਬਣਾਇਆ ਜਥੇਦਾਰ ਕੇਵੇ ਸਰਬਪ੍ਰਵਾਨਿਤ ਹੋ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਵੇਂ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮਹੱਲੇ ਮੌਕੇ ਤਖ਼ਤ ਸਾਹਿਬ ਤੋਂ ਕੀਤੇ ਸਾਰੇ ਹੁਕਮਾਂ ਦੀ ਤਾਗੀਦ ਕਰਦੀ ਹੈ ਅਤੇ ਇਹ ਸਭਨਾਂ ਦੇ ਭਲੇ ਤੇ ਪੰਥ ਦੀ ਚੜਦੀ ਕਲਾ ਲਈ ਚੰਗੇ ਸਾਬਤ ਹੋ ਸਕਦੇ ਹਨ ਪਰ ਮਸਲਾ ਤਾਂ ਬਾਦਲਕਿਆਂ ਵੱਲੋਂ ਜਥੇਦਾਰਾਂ ਸਾਹਿਬਾਨਾਂ ਨੂੰ ਜ਼ਲੀਲ ਕਰਕੇ ਆਹੁਦੇ ਤੋਂ ਹਟਾਉਣ ਦਾ ਸੀ ਅਤੇ ਤੁਹਾਨੂੰ ਵੀ ਅਗਲੇ ਦਿਨ ਵਿਚ ਇਸ ਸ਼ਿਕਾਰ ਬਣਨਾ ਪੈਣਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਨੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਤਖ਼ਤ ਸਾਹਿਬ ਵਿਖੇ ਰੁਮਾਲਾ ਸਾਹਿਬ ਭੇਂਟ ਕਰਨ ਤੇ ਉਪਰੰਤ ਜਥੇਦਾਰ ਸਾਹਿਬ ਜੀ ਵੱਲੋਂ ਕੀਤੇ ਹੁਕਮਾਂ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੁਰਾਤਨ ਮੁਹੱਲੇ ਦੀ ਮਰਯਾਦਾ ਅਨੁਸਾਰ ਹੈਂਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਅਰਦਾਸ ਕਰਨੀ ਹੁੰਦੀ ਤੇ ਜਥੇਦਾਰ ਸਾਹਿਬ ਨੇ ਕੌਮ ਦੇ ਸੁਦੇਸ਼ ਪੜਨਾਂ ਹੁੰਦਾ ਹੈ ਜੋ ਹੁਕਮ ਵਿਸ਼ਵ ਦੀਆਂ ਸੰਗਤਾਂ ਲਈ ਸਰਬਪ੍ਰਵਾਨਿਤ ਮੰਨਿਆ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਵੇਂ ਸਾਰੇ ਹੁਕਮਾਂ ਵਧੀਆ ਸਾਬਤ ਤੇ ਕੌਮ ਦੇ ਭਲੇ ਹੋ ਸਕਦੇ ਹਨ ਪਰ ਸਭਨਾਂ ਨੂੰ ਕੇਵੇ ਸਰਬਪ੍ਰਵਾਨਿਤ ਹੋ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਇਹ ਕੌਮ ਨੂੰ ਦੁਬਿੱਧਾ’ਚ ਪਾਉਣ ਵਾਲਾ ਵਰਤਾਰਾ ਹੈ।
