ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)—ਪੰਜਾਬ ਸਰਕਾਰ ਵੱਲੋਂ ਸਰਕਾਰੀ ਹਦਾਇਤਾਂ ਦੀ ਪ੍ਰਵਾਹ ਨਾ ਕਰਦਿਆਂ ਮਨ ਆਈਆਂ ਫੀਸਾਂ ਵਧਾਉਣ ਤੇ ਸਕੂਲੀ ਵਰਦੀਆਂ ਰਾਹੀਂ ਬੱਚਿਆਂ ਨੂੰ ਲੁੱਟ ਕੇ ਮਾਪਿਆਂ ਨੂੰ ਤੰਗ ਪ੍ਰੇਸਾਨ ਕਰਨ ਵਾਲੇ ਸਾਰੇ ਨਿੱਜੀ ਸਕੂਲਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਸਪਸ਼ਟ ਕੀਤਾ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਉਹ ਸੀਮਤ ਫੀਸਾਂ ਲੈਣ ਅਤੇ ਵਰਦੀਆਂ ਕਿਤਾਬਾਂ ਲਈ ਇਕ ਦੁਕਾਨ ਜਾਂ ਸਕੂਲ ਤੋਂ ਲੈਣ ਲਈ ਮਜਬੂਰ ਨਾ ਕਰਨ ,ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ 24 ਘੰਟਿਆਂ ਵਿੱਚ ਕੁੱਲ 1600 ਰੀਪੋਰਟਾਂ ਅਜਿਹੇ ਨਿੱਜੀ ਸਕੂਲਾਂ ਦੀਆਂ ਪ੍ਰਾਪਤੀ ਹੋਈਆਂ ਹਨ ਜੋਂ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਦਰਕਿਨਾਰ ਕਰਕੇ ਮਨ ਆਈਆਂ ਫੀਸਾਂ ਵੀ ਵਸੂਲ ਰਹੇ ਹਨ ਅਤੇ ਵਰਦੀਆਂ ਕਿਤਾਬਾਂ ਲੈਣ ਲਈ ਵੀ ਹੁਕਮ ਕਰਕੇ ਬੱਚਿਆਂ ਨੂੰ ਲੁੱਟ ਦੇ ਸ਼ਿਕਾਰ ਬਣਾਕੇ ਮਾਪਿਆਂ ਨੂੰ ਤੰਗ ਪ੍ਰੇਸਾਨ ਕਰ ਰਹੇ ਹਨ । ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਸ਼ਕਾਇਤਾਂ ਦੇ ਆਧਾਰ ਤੇ ਉਹਨਾਂ ਸਾਰੇ ਨਿੱਜੀ ਸਕੂਲਾਂ ਤੇ ਸਖ਼ਤ ਕਾਰਵਾਈ ਕਰਨ ਲਈ ਫਲੈਗ ਟੀਮਾਂ ਬਣਾਈਆਂ ਹਨ ਜੋਂ ਉਹਨਾਂ ਸਾਰੇ ਸਕੂਲਾਂ ਦੀ ਰੀਪੋਰਟ ਸਰਕਾਰ ਨੂੰ ਪਹੁਚਦੀ ਕਰਨਗੀਆਂ ਭਾਈ ਖਾਲਸਾ ਨੇ ਕਿਹਾ ਸਰਕਾਰ ਦੀ ਇਸ ਕਾਰਵਾਈ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਸਿੱਖਿਆ ਸੇਵਾ ਸਕੂਲਾਂ ਨੂੰ ਵਪਾਰਕ ਅਦਾਰਾ ਬਣਾਉਣ ਵਾਲੇ ਨਿੱਜੀ ਸਕੂਲਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਸਰਕਾਰ ਦੇ ਹੁਕਮਾਂ ਦੀ ਕੋਈ ਨਿੱਜੀ ਸਕੂਲ ਉਲੰਘਣਾ ਕਰਨ ਦੀ ਜੁਰਅਤ ਨਾ ਕਰ ਸਕੇ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਕੌਮੀ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਅਵਤਾਰ ਸਿੰਘ ਖਾਲਸਾ, ਠੇਕੇਦਾਰ ਗੁਰਮੀਤ ਸਿੰਘ ਮੱਖੂ ਅਤੇ ਭਾਈ ਪਿਰਥੀ ਸਿੰਘ ਧਾਰੀਵਾਲ ਆਦਿ ਆਗੂ ਹਾਜ਼ਰ ਸਨ।