ਗੁਰਦਾਸਪੁਰ ਪਬਲਿਕ ਸਕੂਲ ਗੁਰਦਾਸਪੁਰ ਦਾ ਸਲਾਨਾ ਸਕੂਲ ਸਮਾਗਮ ਕਰਵਾਇਆ

ਗੁਰਦਾਸਪੁਰ

ਗੁਰਦਾਸਪੁਰ 14 ਦਸੰਬਰ ( ਸਰਬਜੀਤ ਸਿੰਘ)– ਅੱਜ ਗੁਰਦਾਸਪੁਰ ਪਬਲਿਕ ਸਕੂਲ, ਗੁਰਦਾਸਪੁਰ ਦਾ ਸਲਾਨਾ ਸਕੂਲ ਸਮਾਗਮ “ਗੂੰਜ” ਬੇਮਿਸਾਲ ਤਰੀਕੇ ਪੇਸ਼ ਕੀਤਾ ਗਿਆ। ਮਾਨਯੋਗ ਰਜਿੰਦਰ ਅਗਰਵਾਲ ਜ਼ਿਲਾ ਤੇ ਸੈਸ਼ਨ ਜੱਜ ਗੁਰਦਾਸਪੁਰ ਤੇ ਉਹਨਾਂ ਦੀ ਧਰਮ ਪਤਨੀ, ਰਾਜੇਸ਼ ਆਲੂਵਾਲੀਆ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਤੇ ਉਨਾਂ ਦੀ ਧਰਮ ਪਤਨੀ ਵਿਸ਼ੇਸ਼ ਤੌਰ ਤੇ ਦਰਸ਼ਕ ਦੇ ਤੌਰ ਤੇ ਹਾਜ਼ਰ ਹੋਏ ।ਰਮਨ ਬਹਿਲ ਚੇਅਰਮੈਨ ਗੁਰਦਾਸਪੁਰ ਐਜੂਕੇਸ਼ਨ ਸੋਸਾਇਟੀ ਉਹਨਾਂ ਦੀ ਧਰਮ ਪਤਨੀ ਅਰਚਨਾ ਬਹਿਲ ਅਤੇ ਮੈਂਬਰਾਨ ਗੁਰਦਾਸਪੁਰ ਐਜੂਕੇਸ਼ਨ ਸੁਸਾਇਟੀ ਨੇ ਉਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਸੰਦੀਪ ਅਰੋੜਾ ਸਕੂਲ ਪ੍ਰਿੰਸੀਪਲ ਨੇ ਸਕੂਲ ਦੇ ਬੱਚਿਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਅਤੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਮੂਹ ਦਰਸ਼ਕਾਂ ਨੂੰ ਦੱਸਿਆ ਤੇ ਧੰਨਵਾਦ ਕੀਤਾ। “ਗੂੰਜ” ਪ੍ਰੋਗਰਾਮ ਵਿੱਚ ਬਹੁਤ ਵੱਡੀ ਡਿਜੀਟਲ ਸਕਰੀਨ ਤੇ ਭਾਰਤ ਦੇ ਉੱਤਰ ,ਪੂਰਬ, ਪੱਛਮ ਅਤੇ ਦੱਖਣ ਦੇ ਸਮੂਹ ਰਾਜਾਂ ਦੇ ਗੀਤ ਉਹਨਾਂ ਦੀ ਕਲਚਰ ਪਹਿਰਾਵੇ ਅਤੇ ਡਾਂਸਾਂ ਰਾਹੀਂ ਬੇਮਿਸਾਲ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਸਮੂਹ ਬੱਚਿਆਂ ਅਤੇ ਸਟਾਫ ਮੈਂਬਰਾਂ ਨੇ ਹਰ ਰਾਜਾਂ ਦੀਆਂ ਵੇਸ਼ਭੂਸ਼ਾ ਪਹਿਣ ਕੇ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਤੌਰ ਤੇ ਸੂਫੀਆਨਾ ਕਲਾਮ ਰਾਹੀਂ ਦਰਸ਼ਕਾਂ ਨੂੰ ਧਿਆਨ ਮਗਨ ਕੀਤਾ ਇੰਨੀ ਵੱਡੀ ਕੋਰੀਓਗਰਾਫੀ ਵਿਦਿਆਰਥੀਆਂ ਤੇ ਟੀਚਰਾਂ ਦੇ ਸਮੂਹ ਨਾਲ ਬਹੁਤ ਸਫਲ ਰਹੀ ।ਅਨੋਖ ਸਿੰਘ ਔਜਲਾ (ਔਜਲਾ ਬਰਦਰ) ਨੇ ਗੈਸਟ ਕਲਾਕਾਰ ਦੇ ਤੌਰ ਤੇ ਧੀਆਂ ਬਾਰੇ ਜਜ਼ਬਾਤੀ ਗੀਤ ਪੇਸ਼ ਕੀਤਾ। ਇਸ ਮੌਕੇ ਤੇ ਸਕੂਲ ਦੀ ਸੀਬੀਐਸਈ ਬਾਰਵੀਂ ਜਮਾਤ ਇਮਤਿਹਾਨ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਨ ਮਨਨ ਮਹਾਜਨ ਨੂੰ ਖੁਸ਼ਹਾਲ ਬਹਿਲ ਮੈਰੀਟੋਰੀਅਸ ਅਵਾਰਡ ਅਤੇ ਸੀਬੀਐਸਈ ਇਮਤਿਹਾਨ ਚ ਦਸਵੀਂ ਦੀ ਟੋਪਰ ਵਿਦਿਆਰਥਨ ਮਰਿਨਾਲ ਮਹਾਜਨ ਨੂੰ ਚਾਂਦਨੀ ਬਹਿਲ ਮੈਰਿਟੋਰੀਅਸ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਭੂਸ਼ਨ ਚੇਅਰਮੈਨ ਮੰਡੀ ਬੋਰਡ ,ਡਾਕਟਰ ਪਰਮਜੀਤ ਸਿੰਘ ਕਲਸੀ ਜਿਲਾ ਭਾਸ਼ਾ ਅਫਸਰ ,ਬਲਵਿੰਦਰ ਸਿੰਘ, ਮਦਨਗੋਪਾਲ ਗੁਪਤਾ, ਹਰਦੀਪ ਸਿੰਘ ਬੈਂਗੂਰਾ ਆਦਿ ਬੱਚਿਆਂ ਦੇ ਮਾਪੇ, ਅਧਿਆਪਕ ਤੇ ਸ਼ਹਿਰ ਦੇ ਪਤਵੰਤ ਹਾਜ਼ਰ ਸਨ।ਗੁਰਦਾਸਪੁਰ ਪਬਲਿਕ ਸਕੂਲ ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਦੋਵਾਂ ਗਤੀਵਿਧੀਆਂ ਵਿੱਚ ਸਭ ਤੋਂ ਵਧੀਆ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ । ਸਕੂਲ ਬੱਚਿਆਂ ਨੂੰ ਹਰ ਸਮੇਂ ਮੋਟੀਵੇਟ ਕਰਦਾ ਹੈ ਤੇ ਹਰ ਸਹੂਲਤ ਦਿੰਦਾ ਹੈ। ਵਿਦਿਆਰਥੀਆਂ ਨੂੰ ਅਧਿਆਪਨ ਅਤੇ ਸਿੱਖਣ ਦੇ ਬਹੁਤ ਉੱਚੇ ਮਿਆਰਾਂ ਦੇ ਨਾਲ ਸਕੂਲ ਦੇ ਅਧਿਆਪਕਾਂ ਅਤੇ ਸਟਾਫ ਦੁਆਰਾ ਮਾਰਗਦਰਸ਼ਨ, ਪ੍ਰੇਰਿਤ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *